ਰੂਪਨਗਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਪ੍ਰੀਤੀ ਯਾਦਵ ਦੇ ਸਖਤ ਦਿਸ਼ਾ ਨਿਰਦੇਸ਼ਾਂ ਅਧੀਨ ਸਹਾਇਕ ਕਮਿਸ਼ਨਰ ਆਬਕਾਰੀ ਰੂਪਨਗਰ ਰੇਂਜ, ਅਸ਼ੋਕ ਚਲਹੋਤਰਾ ਅਤੇ ਉਪ ਆਬਕਾਰੀ ਤੇ ਕਰ ਕਮਿਸ਼ਨਰ ਬਿਲਾਸਪੁਰ ਸ਼ਿਲਪਾ ਕਪਿਲ ਵੱਲੋਂ ਆਪਸੀ ਤਾਲਮੇਲ ਨਾਲ ਜਿਲ੍ਹਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਦੇ ਪਿੰਡ ਦਬਟ, ਪਿੰਡ ਮਜਾਰੀ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਇੱਕ ਸਾਂਝਾ ਸਰਚ ਅਭਿਆਨ ਕੀਤਾ।
ਜਿਸ ਦੌਰਾਨ ਦੌਰਾਨ 18000 ਲੀਟਰ ਲਾਹਣ ਤੇ 10 ਚੱਲਦੀਆਂ ਭੱਠੀਆਂ ਬਰਾਮਦ ਹੋਈਆਂ ਹਨ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਅਸ਼ੋਕ ਚਲਹੋਤਰਾ ਨੇ ਦੱਸਿਆ ਕਿ ਸਾਂਝਾ ਸਰਚ ਓਪਰੇਸ਼ਨ ਸਵੇਰੇ 4 ਵਜੇ ਤੋਂ ਸ਼ੁਰੂ ਹੋ ਕੇ ਕਰੀਬ 8 ਘੰਟੇ ਚੱਲਿਆ। ਇਸ ਅਭਿਆਨ ਦੌਰਾਨ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਉੱਤੇ ਚੋਟ ਕਰਦਿਆਂ ਵਿਭਾਗ ਨੇ 18000 ਲੀਟਰ ਲਾਹਣ ਬਰਾਮਦ ਕੀਤੀ, ਜਿਸ ਨੂੰ ਕਿ ਮੌਕੇ ਉਤੇ ਹੀ ਨਸ਼ਟ ਕੀਤਾ ਗਿਆ। ਇਸ ਤੋਂ ਇਲਾਵਾ 10 ਚੱਲਦੀਆਂ ਭੱਠੀਆਂ ਵੀ ਬਰਾਮਦ ਹੋਈਆਂ ਅਤੇ ਉਨਾਂ੍ਹ ਚਲਦੀਆਂ ਭੱਠੀਆਂ ਨੂੰ ਵੀ ਤੁਰੰਤ ਨਸ਼ਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਗੈਰਕਾਨੂੰਨੀ ਕੰਮ ਕਰਨ ਵਾਲਿਆ ਨੂੰ ਬਖਸ਼ਿਆ ਨਹੀਂ ਜਾਵੇਗਾ।
- ਕੌਮੀ ਘੱਟ ਗਿਣਤੀ ਕਮਿਸ਼ਨ ਚੇਅਰਮੈਨ ਲਾਲਪੁਰਾ ਦੀਆਂ ਵੱਧ ਸਕਦੀਆਂ ਮੁਸ਼ਕਿਲਾਂ, ਸ਼੍ਰੋਮਣੀ ਅਕਾਲੀ ਵਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ - Iqbal Singh Lalpura
- ਕਿਸਾਨ ਜਥੇਬੰਦੀਆਂ ਨੇ ਵਿਧਾਇਕਾਂ ਨੂੰ ਸੌਂਪੇ ਚਿਤਾਵਨੀ ਪੱਤਰ, ਕਿਹਾ- ਐਕਸ਼ਨ ਲਓ, ਨਹੀਂ ਤਾਂ ਭਾਜਪਾ ਵਾਂਗ ਆਪ ਦਾ ਵੀ ਹੋਵੇਗਾ ਵਿਰੋਧ - Farmer Protest Against AAP
- ਦਿੱਲੀ ਦੀ ਮਸ਼ਹੂਰ ਕਚੌਰੀ ਦੀ ਦੁਕਾਨ 'ਤੇ ਨਜ਼ਰ ਆਇਆ ਤੇਜ਼ ਰਫਤਾਰ ਮਰਸੀਡੀਜ਼ ਦਾ ਕਹਿਰ, 5 ਲੋਕ ਹੋਏ ਗੰਭੀਰ ਜ਼ਖਮੀ - High speed Car hit kachauri Shop
ਇਸ ਟੀਮ ਵਿੱਚ ਆਬਕਾਰੀ ਵਿਭਾਗ ਰੋਪੜ ਦੇ ਆਬਕਾਰੀ ਨਿਰੀਖਕ ਸਰਕਲ ਨੰਗਲ ਲਖਮੀਰ ਚੰਦ ਅਤੇ ਆਬਕਾਰੀ ਨਿਰੀਖਕ ਸਰਕਲ ਰੋਪੜ ਜ਼ੋਰਾਵਰ ਸਿੰਘ, ਜ਼ਿਲ੍ਹਾ ਬਿਲਾਸਪੁਰ ਵੱਲੋਂ ਅਨੁਰਾਗ ਗਰਗ (ਈਟੀਓ) ਅਤੇ ਰਾਜੀਵ ਕੁਮਾਰ ਸਮੇਤ ਆਬਕਾਰੀ ਪੁਲਿਸ ਸ਼ਾਮਿਲ ਸਨ।