ਅੰਮ੍ਰਿਤਸਰ: ਥਾਣਾ ਮੋਹਕਮ ਪੂਰਾ ਇਲਾਕੇ ਵਿੱਚ ਇੱਕ ਪਰਿਵਾਰ ਵੱਲੋ ਕੀਤੇ ਜਾ ਰਹੇ ਆਪਣੇ ਮੁੰਡੇ ਦੇ ਵਿਆਹ ਦੇ ਚਾਅ ਉਸ ਸਮੇਂ ਅਧੂਰਾ ਰਹਿ ਗਿਆ, ਜਦੋਂ ਇਸ ਵਿਆਹ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਬਾਲ ਵਿਕਾਸ ਵਿਭਾਗ ਤੇ ਚਾਈਲਡ ਵੋਮੈਨ ਵੈਲਫੇਅਰ ਸੋਸਾਇਟੀ ਦੇ ਅਧਿਕਾਰੀਆ ਨੇ ਪੁੱਜ ਕੇ ਵਿਆਹ ਨੂੰ ਰੁਕਵਾ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਆਏ ਅਧਿਕਾਰੀਆ ਨੇ ਦੱਸਿਆ ਕਿ ਇੱਕ 14 ਸਾਲ ਦੀ ਨਬਾਲਿਗ ਕੁੜੀ ਜਿਸ ਦੇ ਸਿਰ ਉੱਤੇ ਮਾਂ ਪਿਓ ਦਾ ਸਾਇਆ ਨਹੀਂ ਹੈ, ਉਸ ਦਾ ਵਿਆਹ ਕਰਵਾਇਆ ਜਾ ਰਿਹਾ ਸੀ ਜਿਸ ਨੂੰ ਰੋਕਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਲੜਕੀ ਪਿਛਲੇ 10 ਮਹੀਨਿਆਂ ਤੋਂ ਆਪਣੀ ਭੂਆ ਕੋਲ ਰਹਿ ਰਹੀ ਸੀ ਤੇ ਉਸ ਦੇ ਰਿਸ਼ਤੇ ਵਿੱਚ ਲੱਗਦੀ ਭੂਆ ਵਲੋਂ ਅਪਾਹਿਜ ਲੜਕੇ ਨਾਲ ਉਸ ਦਾ ਵਿਆਹ ਕਰਵਾਇਆ ਜਾ ਰਿਹਾ ਸੀ। ਲੜਕਾ ਬਿਲਕੁਲ ਚੱਲਣ-ਫਿਰਨ ਵਿੱਚ ਅਸਮਰਥ ਹੈ। ਇਸੇ ਕੁੜੀ ਵਲੋਂ ਉਸ ਲੜਕੇ ਦੀ ਦੇਖਭਾਲ ਕਰਵਾਈ ਜਾ ਰਹੀ ਸੀ। ਫਿਰ ਉਸੇ ਨਾਲ ਹੀ ਵਿਆਹ ਕਰਵਾਉਣ ਦੀ ਸਾਜਿਸ਼ ਰਚੀ ਗਈ। 14 ਸਾਲ ਦੀ ਕੁੜੀ ਦੇ ਵਿਆਹ ਦੀ ਭਣਕ ਚਾਇਲਡ ਵੂਮੈਨ ਸੁਸਾਇਟੀ ਦੇ ਅਧਿਕਾਰੀਆਂ ਨੂੰ ਲੱਗੀ, ਤਾਂ ਉਨ੍ਹਾਂ ਨੇ ਆਪਣੇ ਨਾਲ ਬਾਲ ਵਿਕਾਸ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਇਹ ਵਿਆਹ ਰੁਕਵਾਇਆ ਹੈ।
14 ਸਾਲ ਦੀ ਕੁੜੀ ਹੀ ਕਰ ਰਹੀ ਸੀ ਅਪਾਹਿਜ ਦੀ ਦੇਖਭਾਲ: ਇਸ ਮੌਕੇ ਮੁਸਕਾਨ ਵੂਮਨ ਵੈਲਫੇਅਰ ਸੋਸਾਇਟੀ ਦੀ ਪ੍ਰੈਸੀਡੈਂਟ ਸਪਨਾ ਮਹਿਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਇੱਕ ਫੋਨ ਆਈਆ ਸੀ ਤੇ ਉਨ੍ਹਾਂ ਨੇ ਦੱਸਿਆ ਕਿ 14 ਸਾਲ ਦੀ ਲੜਕੀ ਹੈ ਜਿਸ ਦੇ ਮਾਂ ਬਾਪ ਨਹੀਂ ਹਨ। ਉਹ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੀ ਅਤੇ ਰਿਸ਼ਤੇਦਾਰ ਉਸ ਦਾ ਵਿਆਹ ਅਪਾਹਿਜ ਲੜਕੇ ਨਾਲ ਕਰ ਰਹੇ ਹਨ। ਲੜਕਾ ਬਿਲਕੁੱਲ ਹੀ ਚੱਲਣ-ਫਿਰਨ ਵਿੱਚ ਅਸਮਰਥ ਹੈ। ਉਸ ਕੁੜੀ ਕੋਲੋ ਹੀ ਉਸ ਦੀ ਸਾਫ ਸਫਾਈ ਕਰਵਾ ਰਹੇ ਸੀ। ਲੜਕੀ ਪਿੱਛਲੇ 10 ਮਹੀਨਿਆਂ ਤੋਂ ਇਨ੍ਹਾਂ ਕੋਲ ਰਹਿ ਰਹੀ ਸੀ, ਇਨ੍ਹਾਂ ਨੇ ਉਸ ਲੜਕੀ ਦਾ ਵਿਆਹ ਉਸੇ ਲੜਕੇ ਨਾਲ ਕਰਨ ਦੀ ਸਾਜ਼ਿਸ਼ ਰਚੀ।
ਰਿਸ਼ਤੇਦਾਰ ਨੇ ਬੱਚੀ ਦਾ ਅਪਾਹਿਜ ਨਾਲ ਹੀ ਵਿਆਹ ਕਰਵਾਉਣਾ ਚਾਹਿਆ: ਸਪਨਾ ਨੇ ਦੱਸਿਆ ਕਿ ਲੜਕੇ ਦੀ ਉਮਰ 21 ਸਾਲ ਦੇ ਕਰੀਬ ਹੈ, ਫਿਰ ਜਬਰਦਸਤੀ ਵਿਆਹ ਕਰਵਾਇਆ ਜਾ ਰਿਹਾ ਸੀ। 14 ਸਾਲ ਦੀ ਲੜਕੀ ਦਾ ਵੈਸੇ ਵੀ ਕਾਨੂੰਨ ਮੁਤਾਬਕ ਵਿਆਹ ਨਹੀਂ ਹੋ ਸਕਦਾ। ਇਸ ਮੌਕੇ ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀ ਮੀਨਾ ਦੇਵੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਚਾਈਲਡ ਮੈਰਿਜ ਹੋ ਰਹੀ ਸੀ। ਲੜਕੀ ਦੀ ਭੂਆ ਦੇ ਵੱਲੋ ਪਤਾ ਲੱਗਾ ਕਿ ਦਸ ਮਹੀਨੇ ਹੋ ਗਏ ਲੜਕੀ ਨੂੰ ਆਪਣੇ ਕੋਲ ਰੱਖਿਆ ਸੀ। ਲੜਕੀ ਪਹਿਲਾਂ ਤੋਂ ਹੀ ਅਪਾਹਿਜ ਲੜਕੇ ਦੀ ਦੇਖਭਾਲ ਕਰਦੀ ਸੀ। ਹੁਣ ਉਸ ਨਾਲ ਹੀ ਕੁੜੀ ਦਾ ਵਿਆਹ ਕਰਵਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਾ ਤਾਂ, ਅਸੀਂ ਮੌਕੇ ਉੱਤੇ ਪਹੁੰਚੇ। ਅਧਿਕਾਰੀ ਨੇ ਦੱਸਿਆ ਕਿ ਲੜਕੀ ਦੀ ਉਮਰ 14 ਸਾਲ ਹੈ। ਪਰਿਵਾਰ ਵੱਲੋਂ ਸਾਨੂੰ ਕੋਈ ਵੀ ਸਬੂਤ ਜਾਂ ਆਧਾਰ ਕਾਰਡ ਨਹੀਂ ਦਿੱਤਾ ਜਾ ਰਿਹਾ ਸਾਡੇ ਵੱਲੋ ਕਾਰਵਾਈ ਚੱਲ ਰਹੀ ਹੈ।
ਵਿਆਹ ਨੂੰ ਰੋਕਿਆ ਗਿਆ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਛੋਟੀ ਉਮਰ ਦੀ ਬੱਚੀ ਦੇ ਵਿਆਹ ਦਾ ਹੈ ਜਿਸ ਦਾ ਅਪਾਹਿਜ ਲੜਕੇ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ। ਲੜਕੀ ਦੇ ਮਾਂ-ਪਿਓ ਨਹੀਂ ਹਨ, ਤਾਇਆ-ਤਾਈ ਹੀ ਹੈ। ਅਸੀ ਉਨ੍ਹਾਂ ਦੇ ਘਰ ਆਏ। ਘਰ ਵਿੱਚ ਉਹ ਲੜਕਾ ਜਿਹੜਾ ਅਪਾਹਿਜ ਹੈ, ਲੜਕੀ ਦੀ ਰਿਸ਼ਤੇ ਵਿੱਚ ਭੂਆ ਲੱਗਦੀ ਹੈ, ਨੇ ਉਸ ਦੇ ਲੜਕੇ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ। ਮੌਕੇ ਉੱਤੇ ਪੁੱਜੇ ਕੇ ਵਿਆਹ ਰੁਕਵਾਇਆ ਅਤੇ ਮਾਮਲੇ ਦੀ ਜਾਂਚ ਕਰਦੇ ਹੋਏ ਬਣਦੀ ਕਾਰਵਾਈ ਕੀਤੀ ਜਾਵੇਗੀ।