ਅੰਮ੍ਰਿਤਸਰ: ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਉੱਤੇ ਮਾੜੇ ਅਨਸਰਾਂ ਲੁੱਟਾਂ-ਖੋਹਾਂ ਕਰਨ ਵਾਲੇ ਲੋਕਾਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸਦਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਇੱਕ ਬਜੁਰਗ ਵਿਅਕਤੀ ਤੋਂ ਲੁੱਟ ਕਰਨ ਵਾਲੇ ਦੋ ਲੁਟੇਰੇ ਕਾਬੂ ਕੀਤੇ ਗਿਆ। ਪੁਲਿਸ ਮੁਤਾਬਿਕ ਬਜ਼ੁਰਗ ਐਕਟਿਵਾ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਉਸ ਕੋਲੋਂ ਤਿੰਨ ਲੁਟੇਰਿਆਂ ਨੇ ਲੁੱਟ ਕੀਤੀ ਅਤੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ। ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ ਦੋ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ, ਜਿਨ੍ਹਾਂ ਦਾ ਇੱਕ ਸਾਥੀ ਫਿਲਹਾਲ ਫ਼ਰਾਰ ਹੈ।
ਲੁਟੇਰੇ ਸੋਨੇ ਦੀ ਮੁੰਦਰੀ ਅਤੇ ਪਰਸ ਖੋਹ ਕੇ ਲੈ ਗਏ: ਇਸ ਮੌਕੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਸਨੈਚਿੰਗ ਦੇ ਤਿੰਨ ਮੁਕੱਦਮੇਂ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਪ੍ਰਵੀਨ ਕੁਮਾਰ ਭੱਲਾ ਵਾਸੀ ਰੋਜ ਇੰਨਕਲੇਵ ਬੈਕਸਾਇਡ Metro FGC ਰੋਡ ਬਾਈਪਾਸ ਅੰਮ੍ਰਿਤਸਰ ਵੱਲੋਂ ਦਰਜ ਕਰਵਾਇਆ ਗਿਆ ਕਿ ਮੈਂ ਆਪਣੀ ਪਤਨੀ ਨੂੰ ਹਨੂੰਮਾਨ ਮੰਦਰ ਸੂਰਜ ਐਵੀਨਿਊ ਛੱਡ ਕੇ ਵਾਪਸ ਘਰ ਨੂੰ ਜਾ ਰਿਹਾ ਸੀ, ਜਦੋਂ ਮੈ ਸਰਤਾਜ ਰਿਜੋਰਟ FGC ਰੋਡ ਬਾਈਪਾਸ ਪੁੱਜਾ ਤਾਂ ਮੇਰੇ ਪਿੱਛੋ ਦੀ ਦੋ ਨੋਜਵਾਨ ਕਾਲੇ ਰੰਗ ਦੀ ਐਕਟਿਵਾ ਉੱਤੇ ਸਵਾਰ ਹੋ ਕੇ ਆਏ ਅਤੇ ਲੁਟੇਰਿਆਂ ਨੇ ਐਕਟਿਵਾ ਦੀ ਚਾਬੀ ਕੱਢ ਲਈ। ਉਹਨਾਂ ਲੁਟੇਰਿਆਂ ਵਿੱਚੋ ਇੱਕ ਨੇ ਗੱਲਾ ਘੁੱਟ ਦਿੱਤਾ। ਇਸ ਤੋਂ ਬਾਅਦ ਲੁਟੇਰੇ ਸੋਨੇ ਦੀ ਮੁੰਦਰੀ ਅਤੇ ਪਰਸ ਖੋਹ ਕੇ ਲੈ ਗਏ।
ਲੁਟੇਰੇ ਗ੍ਰਿਫ਼ਤਾਰ: ਪੁਲਿਸ ਪਾਰਟੀ ਵੱਲੋਂ ਜਾਂਚ ਦੌਰਾਨ ਵਾਰਦਾਤ ਨੂੰ ਅਜ਼ਾਮ ਦੇਣ ਵਾਲੇ ਅੰਮ੍ਰਿਤਪਾਲ ਸਿੰਘ ਉਰਫ ਕਾਕਾ ਪਿੰਡ ਮੱਤਪੁਰਾ ਥਾਣਾ ਝੰਡੇਰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਯਾਦਵਿੰਦਰ ਸਿੰਘ ਉਰਫ ਯਾਦ ਉਰਫ ਫੁੰਮਣ ਵਾਸੀ ਪਿੰਡ ਚੇਤਨਪੁਰਾ, ਥਾਣਾ ਝੰਡੇਰ ਜਿਲਾ ਅੰਮ੍ਰਿਤਸਰ ਦਿਹਾਦੀ ਨੂੰ ਮਿਤੀ 28/02/24 ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਖਿਡੌਣਾ ਪਿਸਟਲ ਅਤੇ ਪਲੈਟੀਨਾਂ ਮੋਟਰਸਾਈਕਲ ਅਤੇ ਖੋਹ ਕੀਤੀ ਗਈ ਰਕਮ ਵਿੱਚੋਂ 900/-ਰੂਪ ਭਾਰਤੀ ਕਰੰਸੀ ਬ੍ਰਾਮਦ ਕੀਤੇ ਗਏ। ਮੁਕੱਦਮਾਂ ਦੇ ਤੀਜੇ ਨਾਮਜਦ ਮੁਲਜ਼ਮ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਹੋਰ ਮਾਮਲੇ ਵਿਚ ਦੋ ਨਾਬਾਲਿਗ ਲੜਕੇ ਕਾਬੂ ਕਰ ਇੱਕ ਮੋਬਾਈਲ ਫੋਨ ਅਤੇ ਮੋਟਰਸਾਈਕਲ ਸਣੇ ਕਾਬੂ ਕੀਤਾ। ਇਹ ਮੁਕੱਦਮਾਂ ਤਰੁਣਵੀਰ ਸਿੰਘ ਵਾਸੀ ਸੈਕਟਰ 14, ਚੰਡੀਗੜ੍ਹ ਵੱਲੋਂ ਦਰਜ਼ ਰਜਿਸਟਰ ਕਰਵਾਇਆ ਕਿ ਉਹ, ਆਪਣੀ ਭੂਆ ਦੇ ਲੜਕੇ ਦੇ ਵਿਆਹ ਦੇ ਸਬੰਧ ਵਿੱਚ ਸਮੇਤ ਪਰਿਵਾਰ ਮੁਸਤਫਾਬਾਦ, ਅੰਮ੍ਰਿਤਸਰ ਵਿਖੇ ਆਇਆ ਸੀ। ਮਿਤੀ 29-02-2024 ਨੂੰ 02:00 ਵਜ਼ੇ, ਉਹ, ਆਪਣੀ ਭੈਣ ਦੇ ਨਾਲ ਭੂਆ ਘਰੋਂ ਵਾਪਸ ਚੰਡੀਗੜ੍ਹ ਨੂੰ ਜਾਣ ਲਈ ਪੈਦਲ ਨਿਕਲੇ ਅਤੇ ਉਹ ਆਪਣਾ ਮੋਬਾਇਲ ਫੋਨ ਸੁਣਨ ਲੱਗਾ ਤਾਂ ਪਿੱਛੋ ਦੀ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਏ ਤੇ ਉਸਦਾ ਮੋਬਾਇਲ ਫੋਨ ਖੋਹ ਕੇ ਲੈ ਗਏ। ਦੌਰਾਨ ਤਫ਼ਤੀਸ਼ 02 ਨਾਬਾਲਗ ਲੜਕਿਆ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਖੋਹਸ਼ੁਦਾ ਮੋਬਾਇਲ ਫੋਨ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬ੍ਰਾਮਦ ਕੀਤਾ ਗਿਆ ਹੈ।