ਨਵੀਂ ਦਿੱਲੀ: ਭਾਰਤ ਅਤੇ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦੇ ਸਾਬਕਾ ਬੱਲੇਬਾਜ਼ ਸੁਬਰਾਮਨੀਅਮ ਬਦਰੀਨਾਥ ਨੇ ਐਮਐਸ ਧੋਨੀ ਦੇ ਆਪਾ ਖੋ ਬੈਠਣ ਦੀ ਇੱਕ ਦੁਰਲੱਭ ਉਦਾਹਰਣ ਸਾਂਝੀ ਕੀਤੀ ਹੈ। ਧੋਨੀ ਨੂੰ ਮੈਦਾਨ 'ਤੇ ਹਮੇਸ਼ਾ ਸ਼ਾਂਤ ਸੁਭਾਅ ਦਿਖਾਉਣ ਲਈ ਜਾਣਿਆ ਜਾਂਦਾ ਹੈ ਅਤੇ ਦੁਨੀਆ ਭਰ ਦੇ ਕਈ ਕ੍ਰਿਕਟ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ 'ਕੈਪਟਨ ਕੂਲ' ਦਾ ਖਿਤਾਬ ਵੀ ਦਿੱਤਾ ਹੈ। ਹਾਲਾਂਕਿ, ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਲੱਗਭਗ ਛੇ ਸੀਜ਼ਨਾਂ ਤੱਕ ਧੋਨੀ ਨਾਲ ਇੱਕੋ ਡਰੈਸਿੰਗ ਰੂਮ ਸਾਂਝਾ ਕਰਨ ਵਾਲੇ ਬਦਰੀਨਾਥ ਨੇ ਇੱਕ ਹੈਰਾਨੀਜਨਕ ਪਲ ਦਾ ਖੁਲਾਸਾ ਕੀਤਾ ਹੈ ਜਦੋਂ ਅਨੁਭਵੀ ਕਪਤਾਨ ਆਪਣਾ ਆਪਾ ਖੋ ਬੈਠੇ ਸੀ।
RCB ਤੋਂ ਹਾਰੇ ਘੱਟ ਸਕੋਰਿੰਗ ਮੈਚ
ਬਦਰੀਨਾਥ ਨੇ ਦੱਸਿਆ ਕਿ ਕਿਵੇਂ ਧੋਨੀ ਨੇ ਘੱਟ ਸਕੋਰ ਵਾਲੇ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਖਿਲਾਫ ਹਾਰ ਤੋਂ ਬਾਅਦ ਆਪਣੀ ਨਾਰਾਜ਼ਗੀ ਜਤਾਈ ਸੀ। 44 ਸਾਲਾ ਖਿਡਾਰੀ ਨੇ ਇਹ ਵੀ ਕਿਹਾ ਕਿ ਇਸ ਘਟਨਾ ਨੇ ਉਜਾਗਰ ਕੀਤਾ ਕਿ ਉਹ ਖੇਡ ਵਿੱਚ ਕਿੰਨੇ ਡੂੰਘੇ ਸ਼ਾਮਿਲ ਸੀ।
ਐੱਮਐੱਸ ਧੋਨੀ ਗੁੱਸੇ 'ਚ ਭੜਕੇ
ਬਦਰੀਨਾਥ ਨੇ ਕਿਹਾ, 'ਆਰਸੀਬੀ ਦੇ ਖਿਲਾਫ ਚੇਨਈ 'ਚ ਹੋਏ ਇਸ ਮੈਚ 'ਚ ਅਸੀਂ ਲੱਗਭਗ 110 ਦੌੜਾਂ ਦਾ ਪਿੱਛਾ ਕਰ ਰਹੇ ਸੀ। ਅਸੀਂ ਜਲਦਬਾਜ਼ੀ ਵਿੱਚ ਵਿਕਟਾਂ ਗੁਆ ਦਿੱਤੀਆਂ ਅਤੇ ਅਸੀਂ ਮੈਚ ਹਾਰ ਗਏ। ਇਹ ਉਨ੍ਹਾਂ ਮੈਚਾਂ ਵਿੱਚੋਂ ਇੱਕ ਸੀ ਜਿਸ ਵਿੱਚ ਅਸੀਂ ਚੇਪੌਕ ਵਿੱਚ ਆਰਸੀਬੀ ਖ਼ਿਲਾਫ਼ 110 ਦੌੜਾਂ ਨਹੀਂ ਬਣਾ ਸਕੇ'।
ਉਨ੍ਹਾਂ ਨੇ ਅੱਗੇ ਕਿਹਾ, 'ਮੈਂ ਅਨਿਲ ਕੁੰਬਲੇ ਦੇ ਖਿਲਾਫ ਲੈਪ ਸ਼ਾਟ ਖੇਡਦੇ ਹੋਏ ਆਊਟ ਹੋ ਗਿਆ। ਮੈਂ ਐੱਲ.ਬੀ.ਡਬਲਿਊ. ਹੋ ਗਿਆ ਸੀ। ਉਹ ਡਰੈਸਿੰਗ ਰੂਮ (MS Dhoni) ਦੇ ਅੰਦਰ ਆ ਰਹੇ ਸੀ ਅਤੇ ਮੈਂ ਉੱਥੇ ਹੀ ਖੜ੍ਹਾ ਸੀ ਅਤੇ ਮੇਰੇ ਸਾਹਮਣੇ ਇੱਕ ਛੋਟੀ ਜਿਹੀ ਪਾਣੀ ਦੀ ਬੋਤਲ ਸੀ ਅਤੇ MS ਨੇ ਉਸ ਨੂੰ ਪਾਰਕ ਤੋਂ ਬਾਹਰ ਸੁੱਟ ਦਿੱਤਾ, ਅਤੇ ਮੈਂ ਹੈਰਾਨ ਰਹਿ ਗਿਆ! ਅਸੀਂ ਸਾਰੇ ਉਸ ਡਰੈਸਿੰਗ ਰੂਮ ਵਿੱਚ ਉਨ੍ਹਾਂ ਨਾਲ ਅੱਖਾਂ ਮਿਲਾਉਣ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸੀ'।
ਧੋਨੀ ਅਤੇ ਸੀਐਸਕੇ ਆਈਪੀਐਲ ਦੀਆਂ ਸਭ ਤੋਂ ਮਸ਼ਹੂਰ ਕਹਾਣੀਆਂ ਵਿੱਚੋਂ ਇੱਕ ਹਨ। ਸਾਬਕਾ ਭਾਰਤੀ ਕ੍ਰਿਕਟਰ ਦੀ ਅਗਵਾਈ 'ਚ ਟੀਮ ਨੇ 5 ਖਿਤਾਬ ਜਿੱਤੇ ਹਨ।
- ਭਾਰਤ ਨੇ ਰੋਮਾਂਚਕ ਮੈਚ ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾਇਆ, ਹਰਮਨਪ੍ਰੀਤ ਸਿੰਘ ਬਣੇ ਜਿੱਤ ਦੇ ਹੀਰੋ - IND vs PAK hockey
- ਘੱਟ ਉਮਰ ਦੇ ਲੋਕਾਂ ਨੂੰ ਕਿਉਂ ਪੈਂਦਾ ਹੈ ਦਿਲ ਦਾ ਦੌਰਾ, ਜਾਣੋ ਇਸ ਬਾਡੀ ਬਿਲਡਰ ਦੀ ਮੌਤ ਦਾ ਅਸਲ ਕਾਰਨ - ILLIA GOLEM YEFIMCHYK
- 17 ਸਾਲ ਪਹਿਲਾਂ ਅੱਜ ਦੇ ਦਿਨ ਭਾਰਤੀ ਕ੍ਰਿਕਟ 'ਚ 'ਧੋਨੀ ਯੁੱਗ' ਦੀ ਹੋਈ ਸੀ ਸ਼ੁਰੂਆਤ, 'ਬਾਲ ਆਊਟ' 'ਚ ਪਾਕਿਸਤਾਨ ਨੂੰ ਕੀਤਾ ਸੀ ਢੇਰ - IND VS PAK BOWL OUT