ਨਵੀਂ ਦਿੱਲੀ: ਟੀ-20 ਵਿਸ਼ਵ ਕੱਪ 2024 ਕੱਲ੍ਹ 2 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਪ੍ਰਸ਼ੰਸਕਾਂ ਨੂੰ ਚਿੰਤਾ ਸੀ ਕਿ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਕਦੋਂ ਨਿਊਯਾਰਕ ਪਹੁੰਚਣਗੇ ਅਤੇ ਟੀਮ 'ਚ ਸ਼ਾਮਲ ਹੋਣਗੇ। ਪੀਟੀਆਈ ਦੀ ਰਿਪੋਰਟ ਅਨੁਸਾਰ, ਕੋਹਲੀ ਬੰਗਲਾਦੇਸ਼ ਖ਼ਿਲਾਫ਼ ਮੈਚ ਖੇਡਣ ਤੋਂ ਪਹਿਲਾਂ ਨਿਊਯਾਰਕ ਪਹੁੰਚ ਗਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਅੱਜ ਸ਼ਾਮ 8 ਵਜੇ ਬੰਗਲਾਦੇਸ਼ ਖਿਲਾਫ਼ ਖੇਡੇ ਜਾਣ ਵਾਲੇ ਅਭਿਆਸ ਮੈਚ 'ਚ ਵਿਰਾਟ ਕੋਹਲੀ ਖੇਡਦੇ ਨਜ਼ਰ ਆਉਣਗੇ ਜਾਂ ਨਹੀਂ।
ਖਬਰਾਂ ਦੀ ਮੰਨੀਏ, ਤਾਂ ਵਿਰਾਟ ਕੋਹਲੀ 16 ਘੰਟੇ ਦੇ ਸਫਰ ਤੋਂ ਬਾਅਦ ਆਰਾਮ ਵੀ ਕਰ ਸਕਦੇ ਹਨ। ਅਜਿਹੇ 'ਚ ਬੰਗਲਾਦੇਸ਼ ਖਿਲਾਫ ਉਨ੍ਹਾਂ ਦਾ ਪਹਿਲਾ ਮੈਚ ਖੇਡਣਾ ਮੁਸ਼ਕਿਲ ਹੋ ਸਕਦਾ ਹੈ। ਦੱਸ ਦਈਏ ਕਿ ਕੋਹਲੀ ਤੋਂ ਪਹਿਲਾਂ ਭਾਰਤੀ ਟੀਮ ਦੇ ਸਾਰੇ ਮੈਂਬਰ ਅਮਰੀਕਾ ਪਹੁੰਚ ਚੁੱਕੇ ਸੀ। ਪਹਿਲੇ ਬੈਚ 'ਚ ਕਪਤਾਨ ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਰਿਸ਼ਭ ਪੰਤ, ਖਲੀਲ ਅਹਿਮਦ, ਜਸਪ੍ਰੀਤ ਬੁਮਰਾਹ ਪਹੁੰਚੇ ਸੀ। ਇਸ ਤੋਂ ਬਾਅਦ 27 ਮਈ ਨੂੰ ਯਸ਼ਸਵੀ ਜੈਸਵਾਲ, ਅਵੇਸ਼ ਖਾਨ ਅਤੇ ਯੁਜਵੇਂਦਰ ਪਹੁੰਚੇ ਸੀ।
ਵਿਕਟਕੀਪਰ ਸੰਜੂ ਸੈਮਸਨ ਦੁਬਈ ਤੋਂ ਆਪਣਾ ਕੰਮ ਪੂਰਾ ਕਰਕੇ ਅਮਰੀਕਾ ਪਹੁੰਚ ਗਏ ਸੀ। ਇਸ ਤੋਂ ਇਲਾਵਾ, ਰਿਜ਼ਰਵ ਖਿਡਾਰੀ ਰਿੰਕੂ ਸਿੰਘ ਵੀ ਵੀਰਵਾਰ ਨੂੰ ਟੀਮ 'ਚ ਸ਼ਾਮਲ ਹੋਏ ਸੀ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ 5 ਜੂਨ ਤੋਂ ਆਇਰਲੈਂਡ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਤੋਂ ਬਾਅਦ 9 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਨਦਾਰ ਮੈਚ ਖੇਡਿਆ ਜਾਵੇਗਾ। ਭਾਰਤੀ ਟੀਮ ਆਪਣਾ ਤੀਜਾ ਮੈਚ 12 ਜੂਨ ਨੂੰ ਅਤੇ ਆਖਰੀ ਮੈਚ 15 ਜੂਨ ਨੂੰ ਖੇਡੇਗੀ।
- ਟੀ-20 ਵਿਸ਼ਵ ਕੱਪ 'ਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੋਵੇਗਾ ਜ਼ਬਰਦਸਤ ਮੁਕਾਬਲਾ, ਅਭਿਆਸ ਮੈਚ 'ਚ ਇਨ੍ਹਾਂ ਖਿਡਾਰੀਆਂ ਉੱਤੇ ਰਹੇਗਾ ਧਿਆਨ - T20 World Cup 2024
- ਬਾਬਰ ਨੇ ਵਿਰਾਟ ਨੂੰ ਪਿੱਛੇ ਛੱਡ ਬਣਾਇਆ ਨਵਾਂ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਦੁਨੀਆ ਦੇ ਦੂਜੇ ਬੱਲੇਬਾਜ਼ - Babar Azam
- WATCH: ਭਾਰੀ ਵਜ਼ਨ ਦਾ ਪਾਕਿਸਤਾਨੀ ਕ੍ਰਿਕਟਰ ਨੂੰ ਨੁਕਸਾਨ, ਅੱਗ ਉਗਲਦੇ ਬਾਊਂਸਰ 'ਤੇ ਹੋਇਆ ਢੇਰ - ENG Vs PAK
ਇਸ ਵਿਸ਼ਵ ਕੱਪ ਵਿੱਚ 20 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਨੂੰ 5-5 ਟੀਮਾਂ ਦੇ ਗਰੁੱਪਾਂ 'ਚ ਵੰਡ ਕੇ 4 ਗਰੁੱਪ ਬਣਾਏ ਗਏ ਹਨ। ਯੂਗਾਂਡਾ ਅਤੇ ਪਾਪੂਆ ਨਿਊ ਗਿਨੀ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੇ ਹਨ।