ETV Bharat / sports

ਵਿਨੇਸ਼ ਫੋਗਾਟ ਦੀ ਭਾਰਤ ਵਾਪਸੀ ਲਈ ਤੈਅ ਤਰੀਕ ਅਤੇ ਸਮਾਂ, ਇਸ ਰੂਟ 'ਤੇ ਕੀਤਾ ਜਾਵੇਗਾ ਸ਼ਾਨਦਾਰ ਸਵਾਗਤ - VINESH PHOGAT RETURNING DATE - VINESH PHOGAT RETURNING DATE

VINESH PHOGAT RETURNING DATE: ਓਲੰਪਿਕ ਖਤਮ ਹੋਣ ਤੋਂ ਬਾਅਦ ਵਿਨੇਸ਼ ਫੋਗਾਟ ਨੂੰ ਚਾਂਦੀ ਦਾ ਮੈਡਲ ਮਿਲਣ ਦੀ ਉਮੀਦ ਵੀ ਹੁਣ ਖਤਮ ਹੋ ਚੁੱਕੀ ਹੈ। ਵਿਨੇਸ਼ ਫੋਗਾਟ ਦੀ ਵਾਪਸੀ ਤਰੀਕ, ਸਮਾਂ ਅਤੇ ਰਸਤਾ ਤੈਅ ਹੋ ਗਿਆ ਹੈ। ਪੜ੍ਹੋ ਪੂਰੀ ਖਬਰ...

VINESH PHOGAT RETURNING DATE
ਵਿਨੇਸ਼ ਫੋਗਾਟ ਦਾ ਇਸ ਰੂਟ 'ਤੇ ਕੀਤਾ ਜਾਵੇਗਾ ਸ਼ਾਨਦਾਰ ਸਵਾਗਤ (ETV Bharat New Dehli)
author img

By ETV Bharat Punjabi Team

Published : Aug 14, 2024, 10:40 PM IST

ਨਵੀਂ ਦਿੱਲੀ: ਓਲੰਪਿਕ ਖਤਮ ਹੋਣ ਤੋਂ ਬਾਅਦ ਭਾਵੇਂ ਦੇਸ਼ ਦੀ ਬੇਟੀ ਅਤੇ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਪੈਰਿਸ 'ਚ ਤਮਗੇ ਦੀ ਉਡੀਕ ਕਰ ਰਹੀ ਸੀ ਪਰ ਹੁਣ ਮੈਡਲ ਦੀ ਉਮੀਦਾਂ ਉੱਤੇ CAS ਨੇ ਪਾਣੀ ਫੇਰ ਦਿੱਤਾ ਹੈ। ਓਲੰਪਿਕ ਵਿਚ ਗਏ ਸਾਰੇ ਖਿਡਾਰੀ ਆਪਣੇ ਦੇਸ਼ ਪਰਤ ਗਏ ਹਨ ਪਰ ਵਿਨੇਸ਼ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਹਾਰ ਮੈਡਲ ਦੀ ਉਮੀਦ ਵਿੱਚ ਬੈਠੀ ਸੰਘਰਸ਼ ਕਰ ਰਹੀ ਸੀ ਪਰ ਹੁਣ ਇਹ ਉਮੀਦ ਵੀ ਅਪੀਲ ਰੱਦ ਹੋਣ ਕਾਰਣ ਟੁੱਟ ਗਈ ਹੈ।

ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਕੀਤਾ: ਪੂਰਾ ਦੇਸ਼ ਵਿਨੇਸ਼ ਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ। ਉਸ ਦੀ ਵਾਪਸੀ ਦੀ ਮਿਤੀ, ਸਮਾਂ ਅਤੇ ਰਸਤਾ ਤੈਅ ਕਰ ਲਿਆ ਗਿਆ ਹੈ। ਪਹਿਲਵਾਨ ਬਜਰੰਗ ਪੂਨੀਆ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਬਜਰੰਗ ਪੂਨੀਆ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਕੀਤਾ ਕਿ ਉਹ 17 ਅਗਸਤ ਨੂੰ ਸਵੇਰੇ 1 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣਗੇ।

ਦਵਾਰਕਾ ਐਕਸਪ੍ਰੈਸ ਵੇਅ ਰਾਹੀਂ ਬਲਾਲੀ ਪਹੁੰਚੇਗੀ: ਵਿਨੇਸ਼ ਦੇ ਵਾਪਸ ਆਉਣ ਤੋਂ ਬਾਅਦ ਘਰ ਪਹੁੰਚਣ ਦੇ ਰਸਤੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਦਿੱਲੀ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਉਹ ਧਨਕੋਟ, ਬਦਲੀ ਝੱਜਰ ਬਾਈਪਾਸ ਰਾਹੀਂ ਦਵਾਰਕਾ ਐਕਸਪ੍ਰੈਸ ਵੇਅ ਰਾਹੀਂ ਬਲਾਲੀ ਪਹੁੰਚੇਗੀ। ਵਾਪਸ ਆਉਣ 'ਤੇ ਉਸ ਦੀਆਂ ਪ੍ਰਾਪਤੀਆਂ ਦਾ ਜਸ਼ਨ ਵੀ ਮਨਾਇਆ ਜਾਵੇਗਾ। ਉਨ੍ਹਾਂ ਦੇ ਪ੍ਰੋਗਰਾਮ ਤੋਂ ਇਹ ਤੈਅ ਹੈ ਕਿ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਸ਼ਾਨਦਾਰ ਜਸ਼ਨ ਹੋਣ ਵਾਲਾ ਹੈ।

100 ਗ੍ਰਾਮ ਵੱਧ ਪਾਇਆ ਗਿਆ: ਤੁਹਾਨੂੰ ਦੱਸ ਦੇਈਏ, ਵਿਨੇਸ਼ ਨੂੰ ਪੈਰਿਸ ਓਲੰਪਿਕ ਫਾਈਨਲ ਦੀ ਸਵੇਰ ਜ਼ਿਆਦਾ ਭਾਰ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਉਸ ਦਾ ਵਜ਼ਨ 100 ਗ੍ਰਾਮ ਵੱਧ ਪਾਇਆ ਗਿਆ। ਅਯੋਗ ਠਹਿਰਾਏ ਜਾਣ ਤੋਂ ਬਾਅਦ, ਫੋਗਾਟ ਨੇ 7 ਅਗਸਤ ਨੂੰ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ (CAS) ਨੂੰ ਬੇਨਤੀ ਕੀਤੀ ਕਿ ਉਸ ਨੂੰ ਸੰਯੁਕਤ ਚਾਂਦੀ ਦਾ ਤਗਮਾ ਦਿੱਤਾ ਜਾਵੇ ਪਰ ਹੁਣ ਅਪੀਲ ਨੂੰ ਰੱਦ ਕਰ ਦਿੱਤਾ ਗਿਆ ਹੈ।

ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ : ਆਪਣੀ ਅਯੋਗਤਾ ਤੋਂ ਅਗਲੇ ਦਿਨ, ਵਿਨੇਸ਼ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਦੇ ਹੋਏ ਅਲਵਿਦਾ ਕੁਸ਼ਤੀ 2001-2024। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਲਿਖਿਆ, ਮਾਫੀ, ਮੈਂ ਹਮੇਸ਼ਾ ਤੁਹਾਡੇ ਸਾਰਿਆਂ ਦੀ ਰਿਣੀ ਰਹਾਂਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.