ਨਵੀਂ ਦਿੱਲੀ— ਪਹਿਲਵਾਨ ਵਿਨੇਸ਼ ਫੋਗਾਟ ਨੇ ਸ਼ੁੱਕਰਵਾਰ ਨੂੰ ਇਲਜ਼ਾਮ ਲਾਇਆ ਕਿ ਭਾਰਤੀ ਕੁਸ਼ਤੀ ਮਹਾਸੰਘ ਉਸ ਦੇ ਸਹਿਯੋਗੀ ਸਟਾਫ ਨੂੰ ਮਾਨਤਾ ਪੱਤਰ ਜਾਰੀ ਨਾ ਕਰਕੇ ਹਰ ਕੀਮਤ 'ਤੇ ਉਸ ਨੂੰ ਓਲੰਪਿਕ 'ਚ ਖੇਡਣ ਤੋਂ ਰੋਕਣਾ ਚਾਹੁੰਦੇ ਹਨ, ਜਦਕਿ ਫੈਡਰੇਸ਼ਨ ਦਾ ਦਾਅਵਾ ਹੈ ਕਿ ਉਸ ਨੇ ਸਮਾਂ ਸੀਮਾ ਤੋਂ ਬਾਅਦ ਅਰਜ਼ੀ ਦਿੱਤੀ ਸੀ।
ਵਿਨੇਸ਼ ਨੇ ਆਪਣੇ ਖਿਲਾਫ ਡੋਪਿੰਗ ਦੀ ਸਾਜ਼ਿਸ਼ ਰਚੀ ਜਾਣ ਦਾ ਖਦਸ਼ਾ ਵੀ ਜ਼ਾਹਿਰ ਕੀਤਾ। 29 ਸਾਲਾ ਵਿਨੇਸ਼ ਨੇ 2019 ਅਤੇ 2022 ਵਿਸ਼ਵ ਚੈਂਪੀਅਨਸ਼ਿਪ 'ਚ 53 ਕਿਲੋਗ੍ਰਾਮ 'ਚ ਕਾਂਸੀ ਅਤੇ 2018 ਏਸ਼ੀਆਈ ਖੇਡਾਂ 'ਚ 50 ਕਿਲੋਗ੍ਰਾਮ 'ਚ ਸੋਨ ਤਮਗਾ ਜਿੱਤਿਆ ਸੀ। ਉਹ ਅਗਲੇ ਹਫ਼ਤੇ ਕਿਰਗਿਸਤਾਨ ਦੇ ਬਿਸ਼ਕੇਕ ਵਿੱਚ ਹੋਣ ਵਾਲੇ ਏਸ਼ਿਆਈ ਕੁਆਲੀਫਾਇੰਗ ਟੂਰਨਾਮੈਂਟ ਰਾਹੀਂ 50 ਕਿਲੋ ਵਿੱਚ ਓਲੰਪਿਕ ਕੋਟਾ ਹਾਸਿਲ ਕਰਨਾ ਚਾਹੁੰਦੀ ਹੈ।
ਉਸਨੇ ਪਟਿਆਲਾ ਵਿੱਚ ਚੋਣ ਟਰਾਇਲਾਂ ਵਿੱਚ ਵੀ 53 ਕਿਲੋਗ੍ਰਾਮ ਵਿੱਚ ਹਿੱਸਾ ਲਿਆ ਪਰ ਸੈਮੀਫਾਈਨਲ ਵਿੱਚ ਹਾਰ ਗਈ।
ਭਾਰਤੀ ਕੁਸ਼ਤੀ ਮਹਾਸੰਘ (WFI) ਨੇ ਕਿਹਾ ਕਿ ਕੋਚਾਂ ਅਤੇ ਫਿਜ਼ੀਓਜ਼ ਨੂੰ ਮਾਨਤਾ ਪੱਤਰ ਜਾਰੀ ਕਰਨ ਲਈ ਵਿਨੇਸ਼ ਦੀ ਈਮੇਲ 18 ਮਾਰਚ ਨੂੰ ਮਿਲੀ ਸੀ ਪਰ ਉਦੋਂ ਤੱਕ ਖਿਡਾਰੀਆਂ, ਕੋਚਾਂ ਅਤੇ ਮੈਡੀਕਲ ਸਟਾਫ ਦੀ ਸੂਚੀ ਯੂਨਾਈਟਿਡ ਵਰਲਡ ਰੈਸਲਿੰਗ ਨੂੰ ਭੇਜ ਦਿੱਤੀ ਗਈ ਸੀ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 11 ਮਾਰਚ ਸੀ।
-
19th अप्रैल को एशियन ओलम्पिक क्वालीफाई टूर्नामेंट शुरू होने जा रहा है। मेरे द्वारा लगातार एक महीने से भारत सरकार (SAI,TOPS) सभी से मेरे कोच और फिजियो की ACCREDITATION (मान्यता) के लिए रिक्वेस्ट की जा रही है। ACCREDITATION के बिना मेरे कोच और फिजियो का मेरे साथ कम्पटीशन ARENA में…
— Vinesh Phogat (@Phogat_Vinesh) April 12, 2024
ਇੱਕ ਅਧਿਕਾਰੀ ਨੇ ਕਿਹਾ ਕਿ ਫੈਡਰੇਸ਼ਨ ਨੇ 15 ਮਾਰਚ ਨੂੰ ਐਂਟਰੀਆਂ ਭੇਜੀਆਂ ਕਿਉਂਕਿ UWW ਨੇ ਉਸਦੀ ਬੇਨਤੀ 'ਤੇ ਕੁਝ ਦਿਨਾਂ ਦੀ ਕਿਰਪਾ ਦਿੱਤੀ ਸੀ। ਇਹ ਰਿਆਇਤ ਇਸ ਲਈ ਮੰਗੀ ਗਈ ਸੀ ਕਿਉਂਕਿ ਟਰਾਇਲ ਅੰਤਿਮ ਮਿਤੀ ਦੇ ਆਖਰੀ ਦਿਨ ਹੀ ਪੂਰੇ ਹੋ ਗਏ ਸਨ।