ਅੰਮ੍ਰਿਤਸਰ: ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ਦਾ ਕਾਂਸੀ ਤਮਗਾ ਜਿੱਤ ਲਿਆ ਹੈ। ਕਪਤਾਨ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾ ਕੇ ਕਮਾਲ ਕਰ ਦਿੱਤਾ। ਟੋਕੀਓ ਵਿੱਚ ਹੋਈਆਂ ਪਿਛਲੀਆਂ ਓਲੰਪਿਕ ਖੇਡਾਂ ਵਿੱਚ ਵੀ ਭਾਰਤ ਨੇ ਸਿਰਫ਼ ਕਾਂਸੀ ਦਾ ਤਗ਼ਮਾ ਹੀ ਜਿੱਤਿਆ ਸੀ। ਭਾਰਤ ਲਈ ਹਰਮਨਪ੍ਰੀਤ ਨੇ 30ਵੇਂ ਅਤੇ 34ਵੇਂ ਮਿੰਟ ਵਿੱਚ ਗੋਲ ਕੀਤੇ। ਇਸ ਤਰ੍ਹਾਂ 52 ਸਾਲਾਂ ਬਾਅਦ ਲਗਾਤਾਰ ਦੋ ਓਲੰਪਿਕ ਵਿੱਚ ਬੈਕ ਟੂ ਬੈਕ ਮੈਡਲ ਆਏ ਹਨ। ਇਸ ਤੋਂ ਪਹਿਲਾਂ ਭਾਰਤ ਨੇ 1968 ਮੈਕਸੀਕੋ ਓਲੰਪਿਕ ਅਤੇ 1972 ਮਿਊਨਿਖ ਓਲੰਪਿਕ ਵਿੱਚ ਕਾਂਸੀ ਦੇ ਤਗਮੇ ਜਿੱਤੇ ਸਨ। ਇਸ ਤਰ੍ਹਾਂ ਮੌਜੂਦਾ ਓਲੰਪਿਕ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ ਚਾਰ ਹੋ ਗਈ ਹੈ। ਇਸ ਤੋਂ ਪਹਿਲਾਂ ਜਰਮਨੀ ਨੇ ਸੈਮੀਫਾਈਨਲ 'ਚ ਭਾਰਤ ਨੂੰ ਹਰਾ ਕੇ 60 ਸਾਲ ਬਾਅਦ ਸੋਨ ਤਮਗਾ ਜਿੱਤਣ ਦਾ ਸੁਪਨਾ ਤੋੜ ਦਿੱਤਾ ਸੀ।
ਜਿੱਤ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਪਿੰਡ ਵਾਸੀ ਵੀ ਹਰਮਨਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ ਵਧਾਈ ਦੇਣ ਉਹਨਾਂ ਦੇ ਘਰ ਪਹੁੰਚ ਰਹੇ ਹਨ। ਇੱਕ ਦੂਸਰੇ ਦਾ ਮੂੰਹ ਵੀ ਮਿੱਠਾ ਕਰਵਾਇਆ ਜਾ ਰਿਹਾ।
ਪਰਿਵਾਰ ਨੇ ਸਵਾਗਤ ਦੀ ਖਿੱਚੀ ਤਿਆਰੀ: ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰਮਨ ਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਉਹਨਾਂ ਕਿਹਾ ਕਿ ਟੋਕਿਓ ਓਲੰਪਿਕ ਵਿੱਚ ਵੀ ਭਾਰਤੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ, ਇਸ ਵਾਰ ਗੋਲਡ ਮੈਡਲ ਜਿੱਤਣ ਦੀ ਆਸ ਸੀ। ਪਰ ਫਿਰ ਵੀ ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਬਹੁਤ ਹੀ ਵਧੀਆ ਸੀ। ਹਾਕੀ ਟੀਮ ਨੇ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਹੈ। ਕਿਹਾ ਕਿ ਜਦੋਂ ਵੀ ਹੁਣ ਹਰਮਨਪ੍ਰੀਤ ਸਿੰਘ ਭਾਰਤ ਆਪਣੇ ਪਿੰਡ ਵਾਪਸ ਆਵੇਗਾ ਤਾਂ ਉਸਦਾ ਭਰਵਾਂ ਸਵਾਗਤ ਕੀਤਾ ਜਾਵੇਗਾ।
ਸਰਬਜੀਤ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਨਾਲ ਜਤਾਈ ਨਰਾਜ਼ਗੀ: ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੂੰ ਨੂੰ ਵੀਡੀਓ ਕਾਲ ਦੇ ਜ਼ਰੀਏ ਵਧਾਈ ਦਿੱਤੀ ਗਈ। ਫੋਨ ਤੇ ਗੱਲਬਾਤ ਦੌਰਾਨ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਨਰਾਜ਼ਗੀ ਪ੍ਰਗਟ ਕੀਤੀ। ਸਰਬਜੀਤ ਸਿੰਘ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਨਿਰਾਸ਼ ਹਾਂ ਕਿਉਂਕਿ ਪੂਰੇ ਪਿੰਡ ਵਾਸੀਆਂ ਨੇ ਹਾਕੀ ਟੀਮ ਦੀ ਜਿੱਤ ਦੀ ਵਧਾਈ ਦੇ ਦਿੱਤੀ ਪਰ ਹਲੇ ਤੱਕ ਤੁਹਾਡੇ ਹਲਕੇ ਦੇ ਮੈਂਬਰਾਂ ਨੇ ਵਧਾਈ ਨਹੀਂ ਦਿੱਤੀ। ਇਸ ਦਾ ਜਵਾਬ ਦਿੰਦਿਆ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ 'ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰੀ ਹੈ'
- ਭਾਰਤੀ ਹਾਕੀ ਟੀਮ ਦੀ ਜਿੱਤ 'ਤੇ ਖੁੱਲ੍ਹਿਆ ਸੂਬਾ ਸਰਕਾਰ ਦਾ ਪਿਟਾਰਾ, CM ਮਾਨ ਨੇ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ - Prize for Hockey Platyers
- ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਸਪੇਨ ਨੂੰ 2-1 ਨਾਲ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ - Paris Olympics 2024
- ਆਖਰੀ ਮੈਚ ਤੋਂ ਪਹਿਲਾਂ ਗੋਲਕੀਪਰ ਸ਼੍ਰੀਜੇਸ਼ ਨੇ ਪ੍ਰਸ਼ੰਸਕਾਂ ਲਈ ਲਿਖਿਆ ਇੱਕ ਭਾਵੁਕ ਨੋਟ - Paris Olympics 2024
ਸ਼੍ਰੀਜੇਸ਼ ਨੂੰ ਸਨਮਾਨਤ ਵਿਦਾਇਗੀ: ਕਾਂਸੀ ਦੇ ਤਗਮੇ ਦੇ ਨਾਲ, ਹਾਕੀ ਟੀਮ ਨੇ ਆਪਣੇ ਸੀਨੀਅਰ ਖਿਡਾਰੀ ਅਤੇ ਅਨੁਭਵੀ ਗੋਲਕੀਪਰ ਸ਼੍ਰੀਜੇਸ਼ ਨੂੰ ਮੈਡਲ ਦੇ ਨਾਲ ਅਲਵਿਦਾ ਕਹਿ ਦਿੱਤੀ ਕਿਉਂਕਿ ਉਸਨੇ ਪਹਿਲਾਂ ਹੀ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਸੀ। ਅਜਿਹੇ 'ਚ ਸ਼੍ਰੀਜੇਸ਼ ਦੀ ਸਨਮਾਨਜਨਕ ਵਿਦਾਈ ਵੀ ਭਾਰਤ ਦੀ ਇਸ ਸ਼ਾਨਦਾਰ ਖੇਡ ਦਾ ਕਾਰਨ ਬਣੀ। ਮੈਚ ਜਿੱਤਣ ਤੋਂ ਬਾਅਦ ਸ਼੍ਰੀਜੇਸ਼ ਨੇ ਗੋਲ ਪੋਸਟ 'ਤੇ ਚੜ੍ਹ ਕੇ ਆਪਣੇ ਆਮ ਅੰਦਾਜ਼ 'ਚ ਜਸ਼ਨ ਮਨਾਇਆ।