ਨਵੀਂ ਦਿੱਲੀ— ਟੀ-20 ਵਿਸ਼ਵ ਕੱਪ ਨੇੜੇ ਆਉਣ ਨਾਲ ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਟਾਮ ਮੂਡੀ ਨੇ ਸਵਾਲ ਉਠਾਇਆ ਹੈ ਕਿ ਕੀ ਭਾਰਤ 'ਵਿਸ਼ਵ ਕੱਪ ਜਿੱਤਣ ਅਤੇ ਵਿਸ਼ਵ ਚੈਂਪੀਅਨ ਬਣਨ ਲਈ ਲੋੜੀਂਦੇ ਕ੍ਰਿਕਟ ਦੇ ਪੱਧਰ' 'ਤੇ ਖੇਡ ਸਕੇਗਾ। ਟੀ-20 ਵਿਸ਼ਵ ਕੱਪ 1 ਜੂਨ ਤੋਂ ਵੈਸਟਇੰਡੀਜ਼ ਅਤੇ ਅਮਰੀਕਾ 'ਚ ਹੋਣ ਵਾਲਾ ਹੈ, ਜਦਕਿ ਆਈਪੀਐੱਲ 26 ਮਈ ਨੂੰ ਖਤਮ ਹੋਵੇਗਾ।
ਆਈਪੀਐਲ 2024 ਦੇ ਅਧਿਕਾਰਤ ਟੀਵੀ ਪ੍ਰਸਾਰਕ ਸਟਾਰ ਸਪੋਰਟਸ ਦੇ ਕ੍ਰਿਕਟ ਮਾਹਰ ਅਤੇ ਕੁਮੈਂਟੇਟਰ ਟੌਮ ਮੂਡੀ ਨੇ ਆਈਏਐਨਐਸ ਨੂੰ ਦੱਸਿਆ, 'ਆਸਟ੍ਰੇਲੀਆ ਨੇ ਇਤਿਹਾਸਕ ਤੌਰ 'ਤੇ ਇਨ੍ਹਾਂ ਆਈਸੀਸੀ ਮੁਕਾਬਲਿਆਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਉਹ ਵੱਡੇ ਟੂਰਨਾਮੈਂਟ ਵਧੀਆ ਖੇਡਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਨੂੰ ਬਹੁਤ ਮਜ਼ਬੂਤ ਟੀਮ ਮਿਲੀ ਹੈ ਅਤੇ ਉਸ ਕੋਲ ਬਹੁਤ ਸਾਰੇ ਮੈਚ ਵਿਨਰ ਹਨ, ਪਰ ਸਵਾਲ ਇਹ ਹੈ ਕਿ ਕੀ ਉਹ ਇੰਨੇ ਘੱਟ ਸਮੇਂ ਵਿਚ ਇਸ ਟੀਮ ਨੂੰ ਸਥਿਰ ਬਣਾ ਸਕੇਗਾ। ਆਈਪੀਐਲ ਤੋਂ ਤੁਰੰਤ ਬਾਅਦ ਵਿਸ਼ਵ ਕੱਪ ਸ਼ੁਰੂ ਹੋਣਾ ਹੈ ਅਤੇ ਟੀਮ ਕੋਲ ਤਿਆਰੀ ਲਈ ਜ਼ਿਆਦਾ ਸਮਾਂ ਨਹੀਂ ਹੋਵੇਗਾ।
IPL ਦੇ ਲੀਗ ਪੜਾਅ ਦੀ ਸਮਾਪਤੀ ਤੋਂ ਬਾਅਦ ਟੀਮ ਇੰਡੀਆ ਦੇ ਖਿਡਾਰੀਆਂ ਦਾ ਪਹਿਲਾ ਜੱਥਾ ਅਮਰੀਕਾ ਲਈ ਰਵਾਨਾ ਹੋਵੇਗਾ। ਨਾਕਆਊਟ ਪੜਾਅ 'ਚ ਅੱਗੇ ਵਧਣ ਵਾਲੇ ਖਿਡਾਰੀ IPL 2024 ਦੇ ਫਾਈਨਲ ਤੋਂ ਬਾਅਦ ਟੀਮ 'ਚ ਸ਼ਾਮਲ ਹੋਣਗੇ। ਇਸ ਨਾਲ ਕਈ ਲੋਕਾਂ ਦੇ ਮਨਾਂ 'ਚ ਸਵਾਲ ਉੱਠ ਰਹੇ ਹਨ ਕਿ ਕੀ ਖਿਡਾਰੀ ਇੰਨੇ ਥੋੜ੍ਹੇ ਸਮੇਂ 'ਚ ਨਵੇਂ ਹਾਲਾਤਾਂ ਨਾਲ ਰੂ-ਬ-ਰੂ ਹੋ ਸਕਣਗੇ।
ਟਾਮ ਮੂਡੀ ਨੇ ਕਿਹਾ, 'ਇਸ ਪੜਾਅ 'ਤੇ ਕਹਿਣਾ ਬਹੁਤ ਮੁਸ਼ਕਲ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਵਿਸ਼ਵ ਕੱਪ ਵਰਗਾ ਹੀ ਹੋਵੇਗਾ। ਅਸੀਂ ਅਜੇ ਤੱਕ ਇਹ ਨਹੀਂ ਸਮਝ ਸਕੇ ਕਿ ਅਮਰੀਕਾ ਦੇ ਹਾਲਾਤ ਕਿਹੋ ਜਿਹੇ ਹੋਣਗੇ। ਡਰਾਪ-ਇਨ ਪਿੱਚਾਂ ਹੋਣਗੀਆਂ। ਅਜੇ ਇਹ ਪਤਾ ਨਹੀਂ ਹੈ ਕਿ ਉਹ ਤੇਜ਼ ਅਤੇ ਉਛਾਲ ਵਾਲੇ ਹੋਣਗੇ ਜਾਂ ਫਿਰ ਸਪਿਨ ਨੂੰ ਸਪੋਰਟ ਕਰਨਗੇ ਜਾਂ ਹੌਲੀ ਹੋਣਗੇ। ਸਾਨੂੰ ਹੁਣ ਇਹ ਸਮਝਣਾ ਹੋਵੇਗਾ ਕਿ ਕਿਹੜੀਆਂ ਪਿੱਚਾਂ ਕਿਸ ਟੀਮ ਦੇ ਅਨੁਕੂਲ ਹੋਣਗੀਆਂ।
- ਵਿਨੇਸ਼ ਨੇ WFI ਪ੍ਰਧਾਨ 'ਤੇ ਲਗਾਏ ਗੰਭੀਰ ਦੋਸ਼ - 'ਉਹ ਮੈਨੂੰ ਓਲੰਪਿਕ ਖੇਡਣ ਤੋਂ ਰੋਕਣਾ ਚਾਹੁੰਦੇ ਹਨ, ਮੈਨੂੰ ਡੋਪਿੰਗ 'ਚ ਫਸਾਉਣ ਦੀ ਸਾਜ਼ਿਸ਼' - Vinesh Phogat
- ਬੈਡਮਿੰਟਨ ਖਿਡਾਰੀ ਜਵਾਲਾ ਗੁੱਟਾ ਅਤੇ ਸਾਨੀਆ ਮਿਰਜ਼ਾ ਦੇ ਪਰਿਵਾਰ ਸਮੇਤ ਅਜ਼ਹਰੂਦੀਨ ਨੇ ਹੈਦਰਾਬਾਦ ਵਿੱਚ ਪਾਈ ਵੋਟ - Loksabha Election 2024
- ਪਾਕਿਸਤਾਨ ਨੇ ਆਇਰਲੈਂਡ ਨੂੰ ਹਰਾਇਆ, ਪਰ ਆਮਿਰ-ਅਫਰੀਦੀ ਦੀ ਜੰਮਕੇ ਹੋਈ ਧੁਲਾਈ - PAK Vs IRE Series
ਭਾਰਤ ਆਪਣੇ ਗਰੁੱਪ ਪੜਾਅ ਦੇ ਸਾਰੇ ਮੈਚ ਅਮਰੀਕਾ ਵਿੱਚ ਖੇਡੇਗਾ। ਉਹ ਆਪਣੇ ਗਰੁੱਪ ਏ ਦੇ ਮੈਚਾਂ ਵਿੱਚ ਆਇਰਲੈਂਡ, ਪਾਕਿਸਤਾਨ, ਅਮਰੀਕਾ ਅਤੇ ਕੈਨੇਡਾ ਨਾਲ ਭਿੜੇਗੀ। ਜੇਕਰ ਭਾਰਤੀ ਟੀਮ ਅੱਗੇ ਕੁਆਲੀਫਾਈ ਕਰ ਲੈਂਦੀ ਹੈ ਤਾਂ ਉਸ ਨੂੰ ਨਾਕਆਊਟ ਗੇੜ ਲਈ ਕੈਰੇਬੀਆਈ ਦੇਸ਼ ਜਾਣਾ ਪਵੇਗਾ। ਹਾਲਾਂਕਿ ਭਾਰਤੀ ਟੀਮ ਲਈ ਉੱਥੇ ਦੇ ਹਾਲਾਤ ਕਾਫੀ ਜਾਣੂ ਹੋਣਗੇ।