ETV Bharat / sports

ਓਲੰਪਿਕ 'ਚ ਹਰਿਆਣਾ ਦਾ 'ਡਬਲ ਧਮਾਕਾ', ਮਨੂ ਭਾਕਰ ਤੇ ਸਰਬਜੋਤ ਸਿੰਘ ਦੀ ਜੋੜੀ ਨੇ ਜਿੱਤਿਆ ਕਾਂਸੀ ਦਾ ਤਗਮਾ - Manu Bhaker - MANU BHAKER

Manu Bhaker In Paris Olympics 2024:ਓਲੰਪਿਕ 'ਚ ਹਰਿਆਣਾ ਦਾ ਜਲਵਾ ਵੇਖਣ ਨੂੰ ਮਿਲ ਰਿਹਾ। ਨਿਸ਼ਾਨੇਬਾਜ਼ੀ ਵਿੱਚ ਹਰਿਆਣਾ ਨੇ ਡਬਲ ਧਮਾਕਾ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ 'ਚ ਕਾਂਸੀ ਦਾ ਤਗਮਾ ਜਿੱਤਿਆ ਹੈ।

PARIS OLYMPICS 2024
ਓਲੰਪਿਕ 'ਚ ਹਰਿਆਣਾ ਦਾ 'ਡਬਲ ਧਮਾਕਾ (SAI ਸੋਸ਼ਲ ਮੀਡੀਆ)
author img

By ETV Bharat Sports Team

Published : Jul 30, 2024, 1:46 PM IST

Updated : Jul 30, 2024, 1:57 PM IST

ਚੰਡੀਗੜ੍ਹ: ਪੈਰਿਸ ਓਲੰਪਿਕ ਦੇ ਚੌਥੇ ਦਿਨ ਹਰਿਆਣਾ ਦੇ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ 10 ਮੀਟਰ ਏਅਰ ਪਿਸਟਲ ਮਿਕਸਡ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਸ ਨਾਲ ਭਾਰਤ ਨੂੰ ਮੈਡਲ ਮਿਲ ਗਏ ਹਨ। ਦੋਵੇਂ ਤਮਗੇ ਕਾਂਸੀ ਦੇ ਹਨ। ਪਹਿਲਾ ਤਮਗਾ ਮਨੂ ਭਾਕਰ ਨੇ ਸਿੰਗਲ ਈਵੈਂਟ ਵਿੱਚ ਜਿੱਤਿਆ ਸੀ। ਹੁਣ ਉਸ ਨੇ ਅੰਬਾਲਾ ਦੇ ਸਰਬਜੋਤ ਸਿੰਘ ਨਾਲ ਮਿਲ ਕੇ ਇਹ ਜਿੱਤ ਹਾਸਲ ਕੀਤੀ ਹੈ।

ਅੰਬਾਲਾ ਤੋਂ ਆਇਆ ਸਰਬਜੋਤ ਸਿੰਘ: ਭਾਰਤ ਦਾ ਧਾਕੜ ਨਿਸ਼ਾਨੇਬਾਜ਼ ਸਰਬਜੋਤ ਸਿੰਘ ਹਰਿਆਣਾ ਰਹਿਣ ਵਾਲਾ ਹੈ। ਉਹ ਇਸ ਸਮੇਂ ਦੇ ਅੰਬਾਲਾ ਦੇ ਬਰਾੜਾ ਬਲਾਕ ਦੇ ਪਿੰਡ ਢੀਂਹ ਵਿੱਚ ਰਹਿ ਰਿਹਾ ਹੈ। ਉਹ ਕਿਸਾਨ ਜਤਿੰਦਰ ਸਿੰਘ ਅਤੇ ਮਾਂ ਹਰਦੀਪ ਕੌਰ ਦਾ ਪੁੱਤਰ ਹੈ। ਉਸਨੇ ਡੀਏਵੀ ਕਾਲਜ, ਸੈਕਟਰ 10, ਚੰਡੀਗੜ੍ਹ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਉਸ ਨੇ ਕੇਂਦਰੀ ਫੀਨਿਕਸ ਕਲੱਬ, ਅੰਬਾਲਾ ਕੈਂਟ ਵਿਖੇ ਕੋਚ ਅਭਿਸ਼ੇਕ ਰਾਣਾ ਏ.ਆਰ. ਸ਼ੂਟਿੰਗ ਅਕੈਡਮੀ ਤੋਂ ਸਿਖਲਾਈ ਲਈ ਹੈ। ਇੱਕ ਸਧਾਰਣ ਪਰਿਵਾਰ ਵਿੱਚੋਂ ਆਉਣ ਵਾਲੇ ਸਰਬਜੋਤ ਸਿੰਘ ਨੂੰ ਉਸ ਦੇ ਮਾਤਾ-ਪਿਤਾ ਨੇ ਹਮੇਸ਼ਾ ਹੀ ਸ਼ੂਟਿੰਗ ਕਰਨ ਲਈ ਪ੍ਰੇਰਿਤ ਕੀਤਾ ਸੀ, ਜਿਸ ਦੇ ਨਤੀਜੇ ਵਜੋਂ ਉਹ ਅੱਜ ਇਸ ਮੁਕਾਮ ਤੱਕ ਪਹੁੰਚਿਆ ਹੈ। ਬਚਪਨ ਤੋਂ ਹੀ ਉਸ ਨੂੰ ਖੇਡਾਂ ਦਾ ਸ਼ੌਕ ਸੀ ਅਤੇ ਉਸ ਨੇ ਆਪਣੇ ਸਕੂਲੀ ਦਿਨਾਂ ਤੋਂ ਹੀ ਸ਼ੂਟਿੰਗ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ ਸਰਬਜੋਤ ਸਿੰਘ ਨੇ ਸ਼ੂਟਿੰਗ ਵਿੱਚ ਕਈ ਮੈਡਲ ਜਿੱਤੇ ਹਨ।

ਮਨੂ ਭਾਕਰ ਬਣੀ ਨਵੀਂ ਸਟਾਰ: ਇਸ ਤੋਂ ਇਲਾਵਾ ਪੈਰਿਸ ਓਲੰਪਿਕ 2024 'ਚ ਭਾਰਤ ਲਈ ਹੁਣ ਤੱਕ ਦੋ ਤਮਗੇ ਜਿੱਤਣ ਵਾਲੀ ਮਨੂ ਭਾਕਰ ਦੇ ਪ੍ਰਸ਼ੰਸਕਾਂ ਦੀ ਸੂਚੀ ਰਾਤੋ-ਰਾਤ ਵਧ ਗਈ ਹੈ। ਮਨੂ ਨੇ ਪੈਰਿਸ ਓਲੰਪਿਕ ਦੇ ਦੂਜੇ ਦਿਨ 28 ਜੁਲਾਈ (ਐਤਵਾਰ) ਨੂੰ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਵਿਅਕਤੀਗਤ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗ਼ਮਾ ਜਿੱਤਿਆ। ਉਦੋਂ ਤੋਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ।

Last Updated : Jul 30, 2024, 1:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.