ਨਵੀਂ ਦਿੱਲੀ: ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਮੈਚ ਵਿੱਚ ਹਰਮਨਪ੍ਰੀਤ ਕੌਰ ਐਂਡ ਕੰਪਨੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ਼ੁੱਕਰਵਾਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਹੱਥੋਂ 58 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਮਹਿਲਾ ਟੀਮ ਨੇ ਟੀ-20 ਵਿਸ਼ਵ ਕੱਪ 2024 ਦੀ ਸ਼ੁਰੂਆਤ ਹਾਰ ਨਾਲ ਕੀਤੀ ਹੈ। ਹੁਣ ਟੀਮ 6 ਅਕਤੂਬਰ ਨੂੰ ਪਾਕਿਸਤਾਨ ਨਾਲ ਖੇਡਦੀ ਨਜ਼ਰ ਆਵੇਗੀ।
New Zealand win Match 4⃣ of the #T20WorldCup.#TeamIndia will aim to bounce back in the next game.
— BCCI Women (@BCCIWomen) October 4, 2024
Scorecard ▶️ https://t.co/XXH8OT5MsK#INDvNZ | #WomenInBlue pic.twitter.com/DmzOpOq87g
ਕਪਤਾਨ ਸੋਵੀ ਡੇਵਿਨ ਨੇ ਅਰਧ ਸੈਂਕੜਾ ਲਗਾਇਆ
ਇਸ ਮੈਚ 'ਚ ਕੀਵੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਦੋਵਾਂ ਸਲਾਮੀ ਬੱਲੇਬਾਜ਼ਾਂ ਸੂਜ਼ੀ ਬੇਟਸ ਅਤੇ ਜਾਰਜੀਆ ਪਲਿਮਰ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਉਨ੍ਹਾਂ ਦੀ 67 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਕੀਵੀ ਟੀਮ ਨੇ ਭਾਰਤ ਨੂੰ 161 ਦੌੜਾਂ ਦਾ ਟੀਚਾ ਦਿੱਤਾ। ਬੇਟਸ ਨੇ 27 ਦੌੜਾਂ, ਪਲਿੰਮਰ ਨੇ 34 ਦੌੜਾਂ ਬਣਾਈਆਂ ਪਰ ਨਿਊਜ਼ੀਲੈਂਡ ਲਈ ਸਭ ਤੋਂ ਸਫਲ ਕਪਤਾਨ ਸੋਵੀ ਡੇਵਿਨ ਰਹੀ, ਜਿਸ ਨੇ 36 ਗੇਂਦਾਂ 'ਤੇ 57 ਦੌੜਾਂ ਦੀ ਅਜੇਤੂ ਪਾਰੀ ਨਾਲ ਕੀਵੀ ਟੀਮ ਚਾਰ ਵਿਕਟਾਂ 'ਤੇ 160 ਦੌੜਾਂ ਬਣਾਉਣ 'ਚ ਸਫਲ ਰਹੀ। ਇਸ ਪਾਰੀ ਦੌਰਾਨ ਡਿਵਾਇਨ ਨੇ 7 ਚੌਕੇ ਲਗਾਏ।
End of eight overs.#TeamIndia move to 52/3
— BCCI Women (@BCCIWomen) October 4, 2024
Jemimah Rodrigues & Richa Ghosh in the middle
📸: ICC
Follow the match ▶️ https://t.co/XXH8OT5MsK#T20WorldCup | #INDvNZ | #WomenInBlue pic.twitter.com/i3nHNnoE3Q
ਹਰਮਨਪ੍ਰੀਤ ਅਤੇ ਮੰਧਾਨਾ ਦਾ ਬੱਲਾ ਨਹੀਂ ਚੱਲਿਆ
ਨਿਊਜ਼ੀਲੈਂਡ ਵੱਲੋਂ ਦਿੱਤੇ 161 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਕ੍ਰਿਕਟ ਟੀਮ ਫਿੱਕੀ ਪੈ ਗਈ। ਭਾਰਤੀ ਬੱਲੇਬਾਜ਼ ਲਗਾਤਾਰ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਤੋਂ ਵਿਕਟਾਂ ਗੁਆ ਰਹੇ ਸਨ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਸਮ੍ਰਿਤੀ ਮੰਧਾਨਾ ਨੇ ਵੀ ਇਸ ਮੈਚ ਵਿੱਚ ਖਾਸ ਬੱਲੇਬਾਜ਼ੀ ਨਹੀਂ ਕੀਤੀ। ਸਮ੍ਰਿਤੀ ਸਿਰਫ਼ 12 ਦੌੜਾਂ ਹੀ ਬਣਾ ਸਕੀ ਅਤੇ ਹਰਮਨਪ੍ਰੀਤ ਸਿਰਫ਼ 15 ਦੌੜਾਂ ਹੀ ਬਣਾ ਸਕੀ। ਭਾਰਤੀ ਟੀਮ 10 ਓਵਰਾਂ 'ਚ 102 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ 58 ਦੌੜਾਂ ਨਾਲ ਹਾਰ ਗਈ।