ਨਵੀਂ ਦਿੱਲੀ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ 'ਚ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜਾ ਲਗਾਇਆ। ਕੋਹਲੀ ਨੇ ਮੁਸ਼ਕਿਲ ਸਮੇਂ 'ਚ ਚੰਗੀ ਬੱਲੇਬਾਜ਼ੀ ਕੀਤੀ ਅਤੇ ਅਕਸ਼ਰ ਪਟੇਲ ਦੇ ਨਾਲ 72 ਦੌੜਾਂ ਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਅਤੇ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ। ਵਿਰਾਟ ਦੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਇਹ 48ਵਾਂ ਅਰਧ ਸੈਂਕੜਾ ਹੈ।
ਵਿਰਾਟ ਕੋਹਲੀ ਨੇ ਫਾਈਨਲ 'ਚ ਲਗਾਇਆ ਅਰਧ ਸੈਂਕੜਾ: ਵਿਰਾਟ ਕੋਹਲੀ ਨੇ ਸ਼ੁਰੂਆਤੀ ਝਟਕਿਆਂ ਤੋਂ ਪਾਰੀ ਨੂੰ ਸੰਭਾਲਿਆ ਅਤੇ ਅਰਧ ਸੈਂਕੜਾ ਲਗਾਇਆ। ਕੋਹਲੀ ਨੇ 48 ਗੇਂਦਾਂ 'ਚ 4 ਚੌਕਿਆਂ ਦੀ ਮਦਦ ਨਾਲ 50 ਦੌੜਾਂ ਪੂਰੀਆਂ ਕੀਤੀਆਂ। ਕੋਹਿਲ ਨੇ 17ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਐਨਰਿਕ ਨੌਰਟਜੇ ਨੂੰ ਪੁਲ ਸ਼ਾਟ ਮਾਰ ਕੇ 48 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨਾ ਸਿਰਫ਼ ਪਾਰੀ ਨੂੰ ਸੰਭਾਲਿਆ ਸਗੋਂ 110.00 ਦੇ ਸਟ੍ਰਾਈਕ ਰੇਟ ਨਾਲ ਟੀਮ ਦਾ ਸਕੋਰ ਵੀ ਵਧਾਇਆ।
ਰੋਹਿਤ ਨੇ ਵਿਰਾਟ 'ਤੇ ਜਤਾਇਆ ਸੀ ਭਰੋਸਾ: ਦੱਖਣੀ ਅਫਰੀਕਾ ਖਿਲਾਫ ਇਸ ਫਾਈਨਲ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਵਿਰਾਟ ਕੋਹਲੀ ਨੇ ਵੱਡੇ ਪੜਾਅ ਯਾਨੀ ਫਾਈਨਲ ਲਈ ਵੱਡੀ ਪਾਰੀ ਨੂੰ ਬਚਾ ਲਿਆ ਹੈ। ਵਿਰਾਟ ਦਾ ਇਸ ਟੂਰਨਾਮੈਂਟ 'ਚ ਹੁਣ ਤੱਕ ਦਾ ਪ੍ਰਦਰਸ਼ਨ ਉਮੀਦਾਂ ਮੁਤਾਬਕ ਨਹੀਂ ਰਿਹਾ ਹੈ। ਟੀ-20 ਵਿਸ਼ਵ ਕੱਪ 2024 ਵਿੱਚ ਵਿਰਾਟ ਦਾ ਇਹ ਪਹਿਲਾ ਅਰਧ ਸੈਂਕੜਾ ਹੈ।
ਅਕਸ਼ਰ ਪਟੇਲ ਅਰਧ ਸੈਂਕੜੇ ਤੋਂ ਖੁੰਝੇ: ਵਿਰਾਟ ਤੋਂ ਇਲਾਵਾ ਅਕਸ਼ਰ ਪਟੇਲ ਨੇ ਵੀ ਇਸ ਮੈਚ 'ਚ ਚੰਗੀ ਬੱਲੇਬਾਜ਼ੀ ਕੀਤੀ ਅਤੇ ਟੀਮ ਦੇ ਸਕੋਰ ਨੂੰ 100 ਤੋਂ ਪਾਰ ਲਿਜਾਣ 'ਚ ਮਦਦ ਕੀਤੀ। ਅਕਸ਼ਰ ਬਦਕਿਸਮਤ ਰਹੇ ਅਤੇ 47 ਦੌੜਾਂ ਦੇ ਨਿੱਜੀ ਸਕੋਰ 'ਤੇ ਰਨ ਆਊਟ ਹੋ ਗਏ। ਇਸ ਪਾਰੀ 'ਚ ਉਨ੍ਹਾਂ ਨੇ 31 ਗੇਂਦਾਂ 'ਤੇ 1 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 47 ਦੌੜਾਂ ਦੀ ਅਹਿਮ ਪਾਰੀ ਖੇਡੀ। ਰਨ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਉਹ ਵਿਕਟਕੀਪਰ ਕਵਿੰਟਨ ਡੀ ਕਾਕ ਦੇ ਥ੍ਰੋਅ 'ਤੇ ਰਨ ਆਊਟ ਹੋ ਗਏ।
- IND vs SA Final: ਹਾਰਦਿਕ ਪੰਡਯਾ ਬਣ ਸਕਦੇ ਹਨ ਛੱਕਿਆਂ ਦਾ ਬਾਦਸ਼ਾਹ, ਵੇਖੋ ਉਨ੍ਹਾਂ ਦੇ ਸ਼ਾਨਦਾਰ ਅੰਕੜੇ - T20 World Cup 2024
- IND vs SA: ਵਿਰਾਟ ਦਾ ਰਿਕਾਰਡ ਤੋੜ ਕੇ ਇਤਿਹਾਸ ਰਚਣਗੇ ਰੋਹਿਤ, ਟੀ-20 ਵਿਸ਼ਵ ਕੱਪ 'ਚ ਸਥਾਪਿਤ ਕਰਨਗੇ ਸਭ ਤੋਂ ਵੱਡਾ ਮੀਲ ਪੱਥਰ - T20 World Cup 2024 Final
- ਲਾਈਵ IND vs SA LIVE : ਟੀ-20 ਵਿਸ਼ਵ ਕੱਪ ਫਾਈਨਲ 'ਚ ਭਾਰਤ ਨੇ ਬਣਾਇਆ ਸਭ ਤੋਂ ਵੱਡਾ ਸਕੋਰ, ਵਿਰਾਟ ਨੇ ਲਗਾਇਆ ਸ਼ਾਨਦਾਰ ਅਰਧ ਸੈਂਕੜਾ - IND vs SA Final