ETV Bharat / sports

ਸ਼ੁਭਮਨ ਗਿੱਲ ਦੇ 25ਵੇਂ ਜਨਮਦਿਨ 'ਤੇ ਜਾਣੋ ਕਿਹੋ ਜਿਹੀ ਹੈ ਉਹਨਾਂ ਦੀ ਬਹੁਚਰਚਿਤ ਜ਼ਿੰਦਗੀ, ਗਿੱਲ ਨਾਲ ਜੁੜੀਆਂ ਅਹਿਮ ਗੱਲਾਂ - Shubman Gill Net Worth

author img

By ETV Bharat Sports Team

Published : Sep 8, 2024, 10:08 AM IST

Shubman Gill 25th Birthday: ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਸ਼ੁਭਮਨ ਗਿੱਲ ਅੱਜ ਆਪਣਾ 25ਵਾਂ ਜਨਮਦਿਨ ਮਨਾ ਰਹੇ ਹਨ। ਸ਼ੁਭਮਨ ਦੇ ਜਨਮਦਿਨ 'ਤੇ ਤੁਹਾਨੂੰ ਦੱਸਦੇ ਹਾਂ ਉਹਨਾਂ ਦੀ ਲਵ ਲਾਈਫ ਨਾਲ ਜੁੜੀਆਂ ਅਹਿਮ ਗੱਲਾਂ।

Shubman Gill 25th Birthday know his Records stats love life and Affairs
ਸ਼ੁਭਮਨ ਗਿੱਲ ਦੇ 25ਵੇਂ ਜਨਮਦਿਨ 'ਤੇ ਖਾਸ (ETV BHARAT)

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਓਪਨਰ ਸ਼ੁਭਮਨ ਗਿੱਲ ਅੱਜ ਆਪਣਾ 25ਵਾਂ ਜਨਮਦਿਨ ਮਨਾ ਰਹੇ ਹਨ। ਗਿੱਲ ਭਾਰਤ ਦੇ ਉਨ੍ਹਾਂ ਬੱਲੇਬਾਜ਼ਾਂ ਵਿੱਚੋਂ ਇੱਕ ਹਨ ਜੋ ਤਿੰਨਾਂ ਫਾਰਮੈਟਾਂ ਵਿੱਚ ਖੇਡਦੇ ਨਜ਼ਰ ਆਉਂਦੇ ਹਨ। 8 ਸਤੰਬਰ 1999 ਨੂੰ ਫਾਜ਼ਿਲਕਾ, ਪੰਜਾਬ 'ਚ ਜਨਮੇ ਇਸ ਸਟਾਰ ਬੱਲੇਬਾਜ਼ ਨੂੰ ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਦਾ ਭਵਿੱਖ ਮੰਨਿਆ ਜਾਂਦਾ ਹੈ। ਗਿੱਲ ਨੂੰ ਟੀਮ ਇੰਡੀਆ ਦੇ ਪ੍ਰਿੰਸ ਵੱਜੋਂ ਵੀ ਜਾਣਿਆ ਜਾਂਦਾ ਹੈ। ਸ਼ੁਭਮਨ ਨੇ ਹਾਲ ਹੀ ਵਿੱਚ ਭਾਰਤ ਲਈ ਇੱਕ ਰੋਜ਼ਾ ਵਿਸ਼ਵ ਕੱਪ 2023 ਵਿੱਚ ਵੀ ਹਿੱਸਾ ਲਿਆ ਸੀ। ਅੱਜ ਗਿੱਲ ਦੇ ਜਨਮਦਿਨ ਦੇ ਮੌਕੇ 'ਤੇ ਤੁਸੀ ਵੀ ਜਾਣੋ ਕਿੰਨੀ ਦਿਲਚਸਪ ਹੈ ਉਹਨਾਂ ਦੀ ਨਿਜੀ ਜ਼ਿੰਦਗੀ ।

Shubman Gill 25th Birthday know his Records stats love life and Affairs
ਸ਼ੁਭਮਨ ਗਿੱਲ ਦੇ 25ਵੇਂ ਜਨਮਦਿਨ 'ਤੇ ਖਾਸ (IANS PHOTOS)

ਗੱਡੀਆਂ ਦਾ ਸ਼ੌਕੀਨ ਪੰਜਾਬੀ ਮੁੰਡਾ: ਕ੍ਰਿਕਟ ਸਟਾਰ ਹੋਣ ਦੇ ਨਾਲ ਨਾਲ ਸ਼ੁਭਮਨ ਗਿੱਲ ਲਗਜ਼ਰੀ ਗੱਡੀਆਂ ਦੇ ਵੀ ਸ਼ੌਕੀਨ ਹਨ ਅਤੇ ਉਹਨਾਂ ਕੋਲ ਇੱਕ ਰੇਂਜ ਰੋਵਰ SUV ਅਤੇ ਇੱਕ ਮਹਿੰਦਰਾ ਥਾਰ ਹੈ। ਇਸ ਤੋਂ ਇਲਾਵਾ ਉਹਨਾਂ ਦੇ ਗੈਰੇਜ ਵਿੱਚ ਹੋਰ ਵੀ ਅਨੇਕਾਂ ਲਗਜ਼ਰੀ ਗੱਡੀਆਂ ਅਤੇ ਮੋਟਰਸਾਈਕਲ ਖੜ੍ਹੇ ਹਨ।

ਇਨ੍ਹਾਂ ਸੁੰਦਰੀਆਂ ਨਾਲ ਜੁੜਿਆ ਗਿੱਲ ਦਾ ਨਾਂ: ਥੋੜੇ ਹੀ ਸਮੇਂ 'ਚ ਨੌਜਵਾਨ ਦਿਲਾਂ ਦੀ ਧੜਕਣ ਬਣੇ ਸ਼ੁਭਮਨ ਗਿੱਲ ਆਪਣੀ ਲਵ ਲਾਈਫ ਨੂੰ ਲੈਕੇ ਵੀ ਚਰਚਾ ਵਿੱਚ ਰਹਿੰਦੇ ਹਨ। ਜਿਸ ਵਿੱਚ ਉਹਨਾਂ ਦਾ ਨਾਂ ਕ੍ਰਿਕਟ ਦੇ ਰੱਬ ਮੰਨੇ ਜਾਂਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਨਾਲ ਵੀ ਜੁੜਿਆ ਹੈ। ਇਨ੍ਹਾਂ ਦੋਹਾਂ ਦੇ ਅਫੇਅਰ ਦੀਆਂ ਚਰਚਾਵਾਂ ਕਈ ਵਾਰ ਸੋਸ਼ਲ ਮੀਡੀਆ 'ਤੇ ਹੌਟ ਹੈਡਲਾਈਨ ਬਣੀਆਂ ਹਨ। ਦੋਵਾਂ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋ ਰਹੀਆਂ ਹਨ, ਪਰ ਦੋਵਾਂ ਨੇ ਇਸ ਬਾਰੇ ਕਦੇ ਕੁਝ ਨਹੀਂ ਕਿਹਾ ਹੈ। ਇਸ ਤੋਂ ਬਾਅਦ ਗਿੱਲ ਦਾ ਨਾਂ ਇੱਕ ਹੋਰ ਸਾਰਾ, ਯਾਨੀ ਕਿ ਸੈਫ ਅਲੀ ਖਾਨ ਦੀ ਬੇਟੀ ਅਤੇ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨਾਲ ਵੀ ਜੁੜ ਗਿਆ। ਹਾਲਾਂਕਿ ਇਸ ਸਾਰਾ ਨੇ ਵੀ ਇਹਨਾਂ ਗੱਲਂ ਨੂੰ ਮਹਿਜ਼ ਅਫਵਾਹ ਭਰ ਹੀ ਦੱਸਿਆ ਅਤੇ ਕਿਹਾ ਕਿ "ਕੋਈ ਔਰ ਸਾਰਾ ਹੈ"। ਇਸ ਦੇ ਨਾਲ ਹੀ ਸ਼ੁਭਮਨ ਗਿੱਲ ਦਾ ਨਾਂ ਛੋਟੇ ਪਰਦੇ ਦੀ ਅਦਾਕਾਰਾ ਰਿਧਿਮਾ ਪੰਡਿਤ ਨਾਲ ਵੀ ਜੁੜ ਗਿਆ ਹੈ। ਗਿੱਲ ਦੀ ਕੁੜਮਾਈ ਅਤੇ ਉਸ ਨਾਲ ਵਿਆਹ ਵੀ ਤੇਜ਼ੀ ਨਾਲ ਚਰਚਾ ਦਾ ਵਿਸ਼ਾ ਬਣ ਗਿਆ।

RIDHIMA JOSHI WITH SHUBHMAN (IANS PHOTOS)

ਸ਼ੁਭਮਨ ਗਿੱਲ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਹਿਮ ਤੇ ਦਿਲਚਸਪ ਗੱਲਾਂ:

  • ਮਾਤਾ-ਪਿਤਾ ਤੋਂ ਇਲਾਵਾ ਸ਼ੁਭਮਨ ਗਿੱਲ ਦੇ ਪਰਿਵਾਰ ਵਿਚ ਇਕ ਭੈਣ ਵੀ ਹੈ, ਜਿਸ ਦਾ ਨਾਂ ਸ਼ਾਹਨੀਲ ਗਿੱਲ ਹੈ।
  • ਸ਼ੁਭਮਨ ਦੇ ਪਿਤਾ ਦਾ ਨਾਂ ਲਖਵਿੰਦਰ ਸਿੰਘ ਹੈ ਜੋ ਕਿ ਇੱਕ ਕਿਸਾਨ ਹੈ। ਉਹਨਾਂ ਦਾ ਪਰਿਵਾਰ ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਹੀ ਰਹਿੰਦਾ ਹੈ।
  • ਗਿੱਲ ਦੇ ਪਿਤਾ ਨੇ 3 ਸਾਲ ਦੀ ਉਮਰ ਤੋਂ ਬਾਅਦ ਹੀ ਉਸ ਨੂੰ ਕ੍ਰਿਕਟ ਕੋਚਿੰਗ 'ਤੇ ਲਗਾ ਦਿੱਤਾ।
  • ਸ਼ੁਭਮਨ ਗਿੱਲ ਨੇ ਅੰਡਰ-19 ਵਿਸ਼ਵ ਕੱਪ 2018 'ਚ ਭਾਰਤ ਲਈ ਆਪਣਾ ਨਾਂ ਰੌਸ਼ਨ ਕੀਤਾ।
  • ਇਸ ਤੋਂ ਬਾਅਦ ਉਸ ਨੇ ਆਈ.ਪੀ.ਐੱਲ., ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਿਆ।
  • ਵਰਤਮਾਨ ਵਿੱਚ, ਗਿੱਲ ਇੰਡੀਅਨ ਪ੍ਰੀਮੀਅਰ ਲੀਗ (IPL) ਫਰੈਂਚਾਇਜ਼ੀ ਗੁਜਰਾਤ ਟਾਇਟਨਸ ਦੇ ਕਪਤਾਨ ਹਨ। ਉਹ IPL 2022 ਦੀ ਚੈਂਪੀਅਨ ਟੀਮ ਗੁਜਰਾਤ ਟਾਈਟਨਸ ਦਾ ਵੀ ਹਿੱਸਾ ਰਿਹਾ ਹੈ।
  • ਸ਼ੁਭਮਨ ਗਿੱਲ ਨੂੰ ਵਨਡੇ ਅਤੇ ਟੀ-20 ਵਿੱਚ ਭਾਰਤੀ ਕ੍ਰਿਕਟ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਉਹ ਜ਼ਿੰਬਾਬਵੇ ਦੇ ਖਿਲਾਫ ਟੀ-20 ਸੀਰੀਜ਼ 'ਚ ਵੀ ਭਾਰਤ ਦੀ ਕਪਤਾਨੀ ਕਰ ਚੁੱਕੇ ਹਨ।
  • ਸ਼ੁਭਮਨ ਗਿੱਲ ਨੇ ਆਪਣਾ ਅੰਤਰਰਾਸ਼ਟਰੀ ਟੈਸਟ ਡੈਬਿਊ 2020 ਵਿੱਚ ਆਸਟਰੇਲੀਆ ਖਿਲਾਫ ਕੀਤਾ ਸੀ। ਗਿੱਲ ਨੇ 24 ਟੈਸਟ ਮੈਚਾਂ ਦੀਆਂ 46 ਪਾਰੀਆਂ ਵਿੱਚ 4 ਸੈਂਕੜੇ ਅਤੇ 6 ਅਰਧ ਸੈਂਕੜਿਆਂ ਦੀ ਮਦਦ ਨਾਲ 1492 ਦੌੜਾਂ ਬਣਾਈਆਂ ਹਨ।

  • ਗਿੱਲ ਨੇ ਜਨਵਰੀ 2019 ਵਿੱਚ ਨਿਊਜ਼ੀਲੈਂਡ ਦੇ ਖਿਲਾਫ ਆਪਣਾ ਅੰਤਰਰਾਸ਼ਟਰੀ ਵਨਡੇ ਡੈਬਿਊ ਕੀਤਾ ਸੀ। ਗਿੱਲ ਨੇ 47 ਵਨਡੇ ਮੈਚਾਂ ਦੀਆਂ 47 ਪਾਰੀਆਂ 'ਚ 6 ਸੈਂਕੜੇ ਅਤੇ 13 ਅਰਧ ਸੈਂਕੜਿਆਂ ਦੀ ਮਦਦ ਨਾਲ 2328 ਦੌੜਾਂ ਬਣਾਈਆਂ ਹਨ।
  • ਗਿੱਲ ਨੇ ਜਨਵਰੀ 2023 ਵਿੱਚ ਸ਼੍ਰੀਲੰਕਾ ਦੇ ਖਿਲਾਫ ਆਪਣਾ ਅੰਤਰਰਾਸ਼ਟਰੀ ਟੀ-20 ਡੈਬਿਊ ਕੀਤਾ ਸੀ। ਗਿੱਲ ਨੇ 21 ਵਨਡੇ ਮੈਚਾਂ ਦੀਆਂ 21 ਪਾਰੀਆਂ 'ਚ 1 ਸੈਂਕੜਾ ਅਤੇ 3 ਅਰਧ ਸੈਂਕੜਿਆਂ ਦੀ ਮਦਦ ਨਾਲ 578 ਦੌੜਾਂ ਬਣਾਈਆਂ ਹਨ।
  • ਸ਼ੁਭਮਨ ਗਿੱਲ ਨੇ ਵਨਡੇ ਕ੍ਰਿਕਟ 'ਚ ਵੀ ਦੋਹਰਾ ਸੈਂਕੜਾ ਆਪਣੇ ਨਾਂ ਕੀਤਾ ਹੈ। ਉਹ ਭਾਰਤ ਲਈ ਦੋਹਰਾ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਵੀ ਬਣਿਆ ਹੋਇਆ ਹੈ।
  • ਇੰਡੀਅਨ ਪ੍ਰੀਮੀਅਰ ਲੀਗ 'ਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਗੁਜਰਾਤ ਟਾਈਟਨਸ ਲਈ ਖੇਡ ਰਹੇ ਗਿੱਲ ਨੇ 103 ਮੈਚਾਂ ਦੀਆਂ 100 ਪਾਰੀਆਂ 'ਚ 4 ਸੈਂਕੜੇ ਅਤੇ 20 ਅਰਧ ਸੈਂਕੜਿਆਂ ਦੀ ਮਦਦ ਨਾਲ 3216 ਦੌੜਾਂ ਬਣਾਈਆਂ ਹਨ।
  • ਗਿੱਲ ਸਾਰੇ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਵੀ ਹਨ।
  • ਉਸ ਨੇ ਭਾਰਤ ਲਈ ਸਭ ਤੋਂ ਘੱਟ ਉਮਰ ਦਾ ਟੀ-20 ਸੈਂਕੜਾ ਲਗਾਇਆ ਹੈ।
  • ਗਿੱਲ ਨੇ ਆਈਪੀਐਲ ਦੇ ਇੱਕ ਸੀਜ਼ਨ ਵਿੱਚ 700 ਦੌੜਾਂ ਬਣਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣਨ ਦਾ ਰਿਕਾਰਡ ਵੀ ਬਣਾਇਆ ਹੈ।
  • ਉਹ ਸਭ ਤੋਂ ਤੇਜ਼ 1500 ਵਨਡੇ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਹੈ।

ਸ਼ੁਭਮਨ ਗਿੱਲ ਦੇ 25ਵੇਂ ਜਨਮ ਦਿਨ 'ਤੇ ਗੁਜਰਾਤ ਟਾਈਟਨਸ ਦਾ ਵੱਡਾ ਤੋਹਫਾ, ਹੋਵੇਗਾ ਸ਼ਾਨਦਾਰ ਸਮਾਗਮ - Shubman Gill Birthday Special

ਟੀ-20 ਕ੍ਰਿਕਟ 'ਚ ਆਖਰੀ 5 ਓਵਰਾਂ 'ਚ ਇਨ੍ਹਾਂ ਭਾਰਤੀ ਬੱਲੇਬਾਜ਼ਾਂ ਨੇ ਮਚਾਈ ਹਲਚਲ, ਜਾਣੋ ਕਿਸ ਨੇ ਲਗਾਏ ਸਭ ਤੋਂ ਜ਼ਿਆਦਾ ਛੱਕੇ - Most sixes for India

ETV Bharat Logo

Copyright © 2024 Ushodaya Enterprises Pvt. Ltd., All Rights Reserved.