ETV Bharat / sports

PT ਊਸ਼ਾ ਦੇ ਵਿਨੇਸ਼ ਫੋਗਾਟ ਨੂੰ ਲੈਕੇ ਦਿੱਤੇ ਇਸ ਬਿਆਨ 'ਤੇ ਭੜਕੇ ਫੈਨਜ਼, ਕਿਹਾ- 'ਕੁਝ ਤਾਂ ਸ਼ਰਮ ਕਰੋ' - P T Usha

author img

By ETV Bharat Sports Team

Published : Aug 13, 2024, 3:39 PM IST

PT Usha trolled: ਪੈਰਿਸ ਓਲੰਪਿਕ 2024 ਖਤਮ ਹੁੰਦੇ ਹੀ ਭਾਰਤੀ ਓਲੰਪਿਕ ਸੰਘ (IOA) ਦੀ ਪ੍ਰਧਾਨ ਪੀਟੀ ਊਸ਼ਾ ਨੂੰ ਜ਼ਬਰਦਸਤ ਟ੍ਰੋਲ ਕੀਤਾ ਗਿਆ ਹੈ। ਉਨ੍ਹਾਂ ਨੇ ਹਾਲ ਹੀ 'ਚ ਵਿਨੇਸ਼ ਫੋਗਾਟ ਦੇ ਅਯੋਗ ਕਰਾਰ ਦਿੱਤੇ ਜਾਣ 'ਤੇ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਆਲੋਚਨਾ ਕੀਤੀ ਸੀ। ਪੜ੍ਹੋ ਪੂਰੀ ਖਬਰ...

ਪੀਟੀ ਊਸ਼ਾ ਅਤੇ ਵਿਨੇਸ਼ ਫੋਗਾਟ
ਪੀਟੀ ਊਸ਼ਾ ਅਤੇ ਵਿਨੇਸ਼ ਫੋਗਾਟ (IANS PHOTOS)

ਨਵੀਂ ਦਿੱਲੀ: ਭਾਰਤੀ ਓਲੰਪਿਕ ਸੰਘ (IOA) ਦੀ ਪ੍ਰਧਾਨ ਪੀਟੀ ਊਸ਼ਾ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਫੈਨਜ਼ ਸੋਸ਼ਲ ਮੀਡੀਆ 'ਤੇ ਊਸ਼ਾ ਖਿਲਾਫ ਆਪਣਾ ਗੁੱਸਾ ਕੱਢ ਰਹੇ ਹਨ। ਦਰਅਸਲ, ਪੈਰਿਸ ਓਲੰਪਿਕ 2024 ਵਿੱਚ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਦਾ ਭਾਰ 50 ਕਿਲੋਗ੍ਰਾਮ ਵਰਗ ਤੋਂ 100 ਗ੍ਰਾਮ ਵੱਧ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਫਾਈਨਲ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਸੀ।

ਵਿਨੇਸ਼ ਨੂੰ ਅਯੋਗ ਕੀਤੇ ਜਾਣ 'ਤੇ ਊਸ਼ਾ ਦਾ ਵੱਡਾ ਬਿਆਨ: ਸੂਤਰਾਂ ਦੀ ਮੰਨੀਏ ਤਾਂ ਵਿਨੇਸ਼ ਦਾ ਵਜ਼ਨ ਰਾਤ ਨੂੰ 52 ਕਿਲੋਗ੍ਰਾਮ ਤੋਂ ਉੱਪਰ ਹੋ ਗਿਆ ਸੀ, ਜਿਸ ਨੂੰ ਸਵੇਰੇ ਤੱਕ ਉਸ ਨੇ ਘਟਾ ਕੇ 50 ਕਿਲੋਗ੍ਰਾਮ 100 ਗ੍ਰਾਮ ਕਰ ਦਿੱਤਾ ਸੀ। ਪਰ ਫਾਈਨਲ ਮੈਚ ਤੋਂ ਪਹਿਲਾਂ ਵਜ਼ਨ ਦੇ ਸਮੇਂ ਤੱਕ ਉਹ 100 ਗ੍ਰਾਮ ਨਹੀਂ ਘਟਾ ਸਕੀ, ਉਨ੍ਹਾਂ ਨੇ ਵਜ਼ਨ ਘਟਾਉਣ ਲਈ ਸਾਰੀ ਰਾਤ ਸਖ਼ਤ ਮਿਹਨਤ ਕੀਤੀ ਅਤੇ ਖੂਨ ਵੀ ਕੱਢਿਆ ਪਰ ਉਹ 50 ਕਿਲੋਗ੍ਰਾਮ ਵਿੱਚ ਫਿੱਟ ਨਹੀਂ ਹੋ ਸਕੀ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵੀ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਪੀਟੀ ਊਸ਼ਾ ਦੇ ਬਿਆਨ ਤੋਂ ਪ੍ਰਸ਼ੰਸਕ ਨਾਰਾਜ਼: ਪੀਟੀ ਊਸ਼ਾ ਨੇ ਵਿਨੇਸ਼ ਦੇ ਪੂਰੇ ਸੰਘਰਸ਼ ਨੂੰ ਬਹੁਤ ਨੇੜਿਓਂ ਦੇਖਿਆ ਸੀ, ਉਹ ਉਨ੍ਹਾਂ ਨੂੰ ਹਸਪਤਾਲ ਵਿੱਚ ਮਿਲਣ ਵੀ ਪਹੁੰਚੇ ਸੀ। ਆਈਓਏ ਦੀ ਪ੍ਰਧਾਨ ਹੋਣ ਦੇ ਬਾਵਜੂਦ, ਪੀਟੀ ਊਸ਼ਾ ਨੇ ਹਾਲ ਹੀ ਵਿੱਚ ਇੱਕ ਬਿਆਨ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ, 'ਕੁਸ਼ਤੀ, ਵੇਟਲਿਫਟਿੰਗ, ਮੁੱਕੇਬਾਜ਼ੀ ਅਤੇ ਜੂਡੋ ਵਰਗੀਆਂ ਖੇਡਾਂ ਵਿੱਚ ਐਥਲੀਟਾਂ ਦੇ ਭਾਰ ਪ੍ਰਬੰਧਨ ਦੀ ਜ਼ਿੰਮੇਵਾਰੀ ਹਰੇਕ ਐਥਲੀਟ ਅਤੇ ਉਨ੍ਹਾਂ ਦੇ ਕੋਚ ਦੀ ਹੈ, ਨਾ ਕਿ ਆਈ.ਓ.ਏ. ਵੱਲੋਂ ਨਿਯੁਕਤ ਚੀਫ਼ ਮੈਡੀਕਲ ਅਫ਼ਸਰ ਡਾ. ਦਿਨਸ਼ਾ ਪਾਰਦੀਵਾਲਾ ਅਤੇ ਉਨ੍ਹਾਂ ਦੀ ਟੀਮ ਦੀ'।

ਜੇਕਰ ਊਸ਼ਾ ਦੇ ਇਸ ਬਿਆਨ ਨੂੰ ਬਾਰੀਕੀ ਨਾਲ ਸਮਝਿਆ ਜਾਵੇ ਤਾਂ ਉਹ ਕਹਿ ਰਹੇ ਹਨ ਕਿ ਪਹਿਲਵਾਨ ਨੂੰ ਖੁਦ ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਐਕਸ 'ਤੇ ਕਈ ਯੂਜ਼ਰਸ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.