ਨਵੀਂ ਦਿੱਲੀ: ਮਹਿਲਾ ਪੈਰਾ ਦੌੜਾਕ ਪ੍ਰੀਤੀ ਪਾਲ ਨੇ ਪੈਰਿਸ ਪੈਰਾਲੰਪਿਕ 2024 ਦੇ ਤੀਜੇ ਦਿਨ ਭਾਰਤ ਨੂੰ ਤੀਜਾ ਤਮਗਾ ਦਿਵਾਇਆ ਹੈ। ਉਸ ਨੇ ਔਰਤਾਂ ਦੇ 100 ਮੀਟਰ ਟੀ-35 ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਭਾਰਤ ਦੀ ਪ੍ਰੀਤੀ ਪਾਲ ਨੇ ਸ਼ੁੱਕਰਵਾਰ ਨੂੰ ਔਰਤਾਂ ਦੀ 100 ਮੀਟਰ (ਟੀ35 - ਐਂਬੂਲੇਟਰੀ ਅਥਲੀਟ) ਈਵੈਂਟ ਵਿੱਚ 14.21 ਸਕਿੰਟ ਦੇ ਨਿੱਜੀ ਸਰਵੋਤਮ ਸਮੇਂ ਨਾਲ ਤੀਜੇ ਸਥਾਨ 'ਤੇ ਰਹਿ ਕੇ ਕਾਂਸੀ ਦਾ ਤਗ਼ਮਾ ਜਿੱਤਿਆ।
Medal Alert🚨
— SAI Media (@Media_SAI) August 30, 2024
3⃣rd🎖️medal for #TeamIndia as Preeti Pal glows in her debut #Paralympics.
Despite stiff competition, Preeti turned up with her personal best performance.
The 23-year-old finished the 100m run within 14.21 seconds and sealed India's second Bronze so far at the… pic.twitter.com/dTzMnNMgGs
ਇਤਿਹਾਸ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ : 23 ਸਾਲਾ ਪ੍ਰੀਤੀ ਪੈਰਾਲੰਪਿਕ ਦੇ ਇਤਿਹਾਸ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਪੈਰਾ-ਐਥਲੀਟ ਬਣ ਗਈ ਹੈ। ਉਸ ਨੇ ਟ੍ਰੈਕ ਐਂਡ ਫੀਲਡ ਵਿੱਚ ਭਾਰਤ ਨੂੰ ਆਪਣਾ ਪਹਿਲਾ ਤਮਗਾ ਦਿਵਾਇਆ ਹੈ। ਇਸ ਈਵੈਂਟ ਵਿੱਚ ਚੀਨ ਦੇ ਝੂ ਜ਼ਿਆ (13.58 ਸਕਿੰਟ) ਅਤੇ ਗੁਓ ਕਿਆਨਕਿਆਨ (13.74 ਸਕਿੰਟ) ਨੇ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ ਹਨ। ਪ੍ਰੀਤੀ ਪਾਲ ਨੇ ਟੂਰਨਾਮੈਂਟ ਦੇ ਤੀਜੇ ਦਿਨ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਨੂੰ ਦਿਨ ਦਾ ਤੀਜਾ ਤਮਗਾ ਦਿਵਾਇਆ ਹੈ। ਇਸ ਤੋਂ ਪਹਿਲਾਂ ਅਵਨੀ ਲੇਖਰਾ ਅਤੇ ਮੋਨਾ ਅਗਰਵਾਲ ਨੇ ਨਿਸ਼ਾਨੇਬਾਜ਼ੀ ਵਿੱਚ ਕ੍ਰਮਵਾਰ ਸੋਨ ਅਤੇ ਕਾਂਸੀ ਦੇ ਤਗਮੇ ਜਿੱਤੇ ਸਨ। ਇਨ੍ਹਾਂ ਦੋਵਾਂ ਨੇ ਪੈਰਾਲੰਪਿਕ 'ਚ ਭਾਰਤ ਲਈ ਮੈਡਲਾਂ ਦਾ ਖਾਤਾ ਖੋਲ੍ਹਿਆ ਹੈ।
𝐍𝐞𝐰𝐬 𝐅𝐥𝐚𝐬𝐡: 𝟑𝐫𝐝 𝐦𝐞𝐝𝐚𝐥 𝐟𝐨𝐫 𝐈𝐧𝐝𝐢𝐚 𝐚𝐭 𝐏𝐚𝐫𝐢𝐬 𝐏𝐚𝐫𝐚𝐥𝐲𝐦𝐩𝐢𝐜𝐬 🔥
— India_AllSports (@India_AllSports) August 30, 2024
Preethi Pal wins Bronze medal in 100m (T35) clocking her PB 14.31s @afiindia #Paralympics2024 #Paris2024 pic.twitter.com/0Ge5JqW78h
- ਮਨੀਸ਼ ਨਰਵਾਲ ਨੇ ਚਾਂਦੀ ਉੱਤੇ ਸਾਧਿਆ ਨਿਸ਼ਾਨ, ਭਾਰਤ ਲਈ ਲਗਾਇਆ ਮੈਡਲਾਂ ਦਾ ਚੌਕਾ - PARIS PARALYMPICS 2024
- ਭਾਰਤੀ ਸ਼ੂਟਰਾਂ ਦਾ ਡਬਲ ਧਮਾਕਾ, ਅਵਨੀ ਲੇਖਰਾ ਨੇ ਗੋਲਡ ਅਤੇ ਮੋਨਾ ਅਗਰਵਾਲ ਨੇ ਜਿੱਤਿਆ ਬ੍ਰਾਂਜ਼ ਮੈਡਲ - Paris Paralympics 2024
- ਮਨੂ ਭਾਕਰ ਨੇ ਸਚਿਨ ਤੇਂਦੁਲਕਰ ਨਾਲ ਕੀਤੀ ਮੁਲਾਕਾਤ, ਸਟਾਰ ਨਿਸ਼ਾਨੇਬਾਜ਼ ਨੇ ਮਹਾਨ ਕ੍ਰਿਕਟਰ ਲਈ ਆਖੀ ਖ਼ਾਸ ਗੱਲ - Manu Bhaker met Sachin Tendulkar
ਪ੍ਰੀਤੀ ਪਾਲ ਦਾ ਹੁਣ ਤੱਕ ਦਾ ਸਫ਼ਰ: T35 ਵਰਗੀਕਰਨ ਉਹਨਾਂ ਐਥਲੀਟਾਂ ਲਈ ਹੈ ਜਿਨ੍ਹਾਂ ਨੂੰ ਹਾਈਪਰਟੋਨੀਆ, ਅਟੈਕਸੀਆ ਅਤੇ ਐਥੀਟੋਸਿਸ ਦੇ ਨਾਲ-ਨਾਲ ਸੇਰੇਬ੍ਰਲ ਪਾਲਸੀ ਵਰਗੀਆਂ ਤਾਲਮੇਲ ਦੀਆਂ ਕਮੀਆਂ ਹਨ। ਇਸ ਮੈਗਾ ਈਵੈਂਟ ਵਿੱਚ ਆਉਣ ਤੋਂ ਪਹਿਲਾਂ ਪ੍ਰੀਤੀ ਪਾਲ ਦਾ ਪ੍ਰਦਰਸ਼ਨ ਕਾਫੀ ਪ੍ਰਭਾਵਸ਼ਾਲੀ ਰਿਹਾ। ਪਾਲ ਨੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ (2024) ਵਿੱਚ ਦੋ ਕਾਂਸੀ ਦੇ ਤਗਮੇ, ਇੰਡੀਅਨ ਓਪਨ ਪੈਰਾ ਅਥਲੈਟਿਕਸ ਅੰਤਰਰਾਸ਼ਟਰੀ ਚੈਂਪੀਅਨਸ਼ਿਪ (2024) ਅਤੇ ਰਾਸ਼ਟਰੀ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ (2024) ਵਿੱਚ ਦੋ ਸੋਨ ਤਗਮੇ ਜਿੱਤੇ ਹਨ।