ਨਵੀਂ ਦਿੱਲੀ: ਪੈਰਿਸ ਓਲੰਪਿਕ 2024 'ਚ ਵਿਨੇਸ਼ ਫੋਗਾਟ ਦੇ ਫਾਈਨਲ ਲਈ ਬੇਤਾਬ ਭਾਰਤੀਆਂ ਨੂੰ ਵੱਡਾ ਝਟਕਾ ਲੱਗਾ ਹੈ। ਮੰਗਲਵਾਰ ਨੂੰ ਸੈਮੀਫਾਈਨਲ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਫੋਗਾਟ ਨੇ ਫਾਈਨਲ 'ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਸੀ। ਹੁਣ ਉਹ ਫਾਈਨਲ ਤੋਂ ਪਹਿਲਾਂ ਓਲੰਪਿਕ ਤੋਂ ਅਯੋਗ ਹੋ ਗਈ ਹੈ ਅਤੇ ਹੁਣ ਉਹ ਚਾਂਦੀ ਦੇ ਤਗਮੇ ਦੀ ਵੀ ਹੱਕਦਾਰ ਨਹੀਂ ਹੈ।
Vinesh, you are a champion among champions! You are India's pride and an inspiration for each and every Indian.
— Narendra Modi (@narendramodi) August 7, 2024
Today's setback hurts. I wish words could express the sense of despair that I am experiencing.
At the same time, I know that you epitomise resilience. It has always…
ਮੋਦੀ ਨੇ ਜਤਾਇਆ ਦੁੱਖ: ਪੀਐਮ ਮੋਦੀ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਕੀਤਾ ਅਤੇ ਲਿਖਿਆ, ਵਿਨੇਸ਼, ਤੁਸੀਂ ਚੈਂਪੀਅਨਾਂ ਵਿੱਚ ਇੱਕ ਚੈਂਪੀਅਨ ਹੋ, ਤੁਸੀਂ ਭਾਰਤ ਦਾ ਮਾਣ ਅਤੇ ਹਰ ਭਾਰਤੀ ਲਈ ਪ੍ਰੇਰਣਾ ਹੋ। ਅੱਜ ਦੀ ਅਸਫਲਤਾ ਦੁੱਖ ਦਿੰਦੀ ਹੈ। ਕਾਸ਼ ਮੈਂ ਉਸ ਨਿਰਾਸ਼ਾ ਨੂੰ ਸ਼ਬਦਾਂ ਵਿੱਚ ਬਿਆਨ ਕਰ ਸਕਦਾ ਜੋ ਮੈਂ ਮਹਿਸੂਸ ਕਰ ਰਿਹਾ ਹਾਂ। ਨਾਲ ਹੀ, ਮੈਂ ਜਾਣਦਾ ਹਾਂ ਕਿ ਤੁਸੀਂ ਲਚਕੀਲੇਪਣ ਦਾ ਪ੍ਰਤੀਕ ਹੋ। ਚੁਣੌਤੀਆਂ ਦਾ ਸਾਹਮਣਾ ਕਰਨਾ ਹਮੇਸ਼ਾ ਤੁਹਾਡਾ ਸੁਭਾਅ ਰਿਹਾ ਹੈ। ਮਜ਼ਬੂਤੀ ਨਾਲ ਵਾਪਸ ਆਓ, ਅਸੀਂ ਸਾਰੇ ਤੁਹਾਡੇ ਲਈ ਪ੍ਰਾਰਥਨਾ ਕਰ ਰਹੇ ਹਾਂ।
- ਭਾਰਤ ਦੇ ਹੱਥੋਂ ਨਿਕਲੀ ਮੈਡਲ ਦੀ ਆਸ, ਵਿਨੇਸ਼ ਫੋਗਾਟ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ - Vinesh Phogat disqualified
- ਪੈਰਿਸ ਓਲੰਪਿਕ 'ਚ ਇਤਿਹਾਸ ਰਚਣ ਵਾਲੀ ਮਨੂ ਭਾਕਰ ਅਤੇ ਕੋਚ ਜਸਪਾਲ ਰਾਣਾ ਦਾ ਦਿੱਲੀ ਹਵਾਈ ਅੱਡੇ 'ਤੇ ਭਰਵਾਂ ਸਵਾਗਤ - Manu Bhakar Grand Welcome
- ਵਿਨੇਸ਼ ਫੋਗਾਟ 'ਤੇ ਕੰਗਨਾ ਦਾ ਤੰਜ, 'ਜਿਸ ਨੇ ਲਾਏ ਸੀ 'ਮੋਦੀ ਤੇਰੀ ਕਬਰ ਖੁਦੇਗੀ' ਦਾ ਨਾਅਰੇ, ਉਸ ਨੂੰ ਦੇਸ਼ ਦੀ ਨੁਮਾਇੰਦਗੀ ਕਰਨ ਦਾ ਦਿੱਤਾ ਮੌਕਾ - Kangana Post on Vinesh Phogat
ਹੋਰ ਮੁਕਾਬਲਿਆਂ 'ਤੇ ਧਿਆਨ ਦੇਣ ਦੀ ਲੋੜ: ਤੁਹਾਨੂੰ ਦੱਸ ਦੇਈਏ ਕਿ ਭਾਰਤੀ ਓਲੰਪਿਕ ਸੰਘ ਨੇ ਕਿਹਾ, 'ਇਹ ਅਫਸੋਸਜਨਕ ਹੈ ਕਿ ਵਿਨੇਸ਼ ਫੋਗਾਟ ਨੂੰ ਭਾਰਤੀ ਮਹਿਲਾ ਕੁਸ਼ਤੀ ਦੇ 50 ਕਿਲੋਗ੍ਰਾਮ ਵਰਗ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਟੀਮ ਵੱਲੋਂ ਰਾਤ ਭਰ ਕੀਤੇ ਗਏ ਵਧੀਆ ਯਤਨਾਂ ਦੇ ਬਾਵਜੂਦ ਅੱਜ ਸਵੇਰੇ ਉਸ ਦਾ ਭਾਰ 50 ਕਿਲੋ ਤੋਂ ਕੁਝ ਗ੍ਰਾਮ ਵੱਧ ਸੀ। ਫਿਲਹਾਲ ਟੀਮ ਵੱਲੋਂ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾਵੇਗੀ। ਭਾਰਤੀ ਟੀਮ ਤੁਹਾਨੂੰ ਵਿਨੇਸ਼ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕਰਦੀ ਹੈ। ਉਹ ਹੋਰ ਮੁਕਾਬਲਿਆਂ 'ਤੇ ਧਿਆਨ ਦੇਣਾ ਚਾਹੇਗੀ।