ਪੈਰਿਸ (ਫਰਾਂਸ): ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਆਪਣੇ ਪਹਿਲੇ ਹੀ ਥਰੋਅ ਵਿੱਚ ਯੋਗਤਾ ਦਾ ਅੰਕੜਾ ਪਾਰ ਕਰਕੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਨੀਰਜ ਨੇ 89.34 ਮੀਟਰ ਦਾ ਆਪਣਾ ਸੀਜ਼ਨ ਦਾ ਸਰਵੋਤਮ ਥਰੋਅ ਕੀਤਾ ਹੈ। ਟੋਕੀਓ 2020 ਦੇ ਚੈਂਪੀਅਨ ਨੀਰਜ ਚੋਪੜਾ ਪੈਰਿਸ ਓਲੰਪਿਕ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣ ਵਾਲਾ 5ਵਾਂ ਅਥਲੀਟ ਹੈ।
NEERAJ CHOPRA 🔥🔥🔥
— India_AllSports (@India_AllSports) August 6, 2024
Storms into FINAL with monster 89.34m in 1st attempt itself #Athletics #Paris2024 #Paris2024withIAS pic.twitter.com/B9dynWYQes
ਪਹਿਲੇ ਥਰੋਅ ਵਿੱਚ ਹੀ ਪਾਰ ਕੀਤਾ ਯੋਗਤਾ ਦਾ ਅੰਕੜਾ: ਭਾਰਤ ਦੇ ਗੋਲਡ ਬੁਆਏ ਨੀਰਜ ਚੋਪੜਾ ਨੇ ਮੰਗਲਵਾਰ ਨੂੰ ਪੈਰਿਸ ਓਲੰਪਿਕ 2024 ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਈਵੈਂਟ ਦੇ ਕੁਆਲੀਫਿਕੇਸ਼ਨ ਦੌਰ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ 89.34 ਮੀਟਰ ਦਾ ਸ਼ਾਨਦਾਰ ਥਰੋਅ ਕੀਤਾ। ਨਤੀਜੇ ਵਜੋਂ, ਉਹ ਆਸਾਨੀ ਨਾਲ ਯੋਗਤਾ ਦਾ ਅੰਕੜਾ ਪਾਰ ਕਰ ਗਏ ਅਤੇ ਲਗਾਤਾਰ ਦੂਜੀ ਵਾਰ ਓਲੰਪਿਕ ਫਾਈਨਲ ਵਿੱਚ ਪਹੁੰਚ ਗਏ।
HE CAME, HE THREW, & HE QUALIFIED! 😎#Cheer4Bharat and watch the athlete in action, LIVE NOW on #Sports18 or stream FREE on #JioCinema 📲#OlympicsonJioCinema #OlympicsonSports18 #JioCinemaSports #Javelin #Olympics pic.twitter.com/sViZe57N84
— JioCinema (@JioCinema) August 6, 2024
ਸੀਜ਼ਨ ਬੇਸਟ ਦੇ ਨਾਲ ਸੁੱਟਿਆ ਆਪਣਾ ਦੂਜਾ ਸਰਵੋਤਮ ਥਰੋਅ: ਨੀਰਜ ਚੋਪੜਾ ਨੇ ਪੁਰਸ਼ਾਂ ਦੇ ਜੈਵਲਿਨ ਥਰੋਅ ਈਵੈਂਟ ਦੇ ਗਰੁੱਪ-ਬੀ ਕੁਆਲੀਫਿਕੇਸ਼ਨ ਦੌਰ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ 89.34 ਮੀਟਰ ਦਾ ਥਰੋਅ ਕੀਤਾ, ਜੋ ਉਨ੍ਹਾਂ ਦਾ ਸੀਜ਼ਨ ਦਾ ਸਰਵੋਤਮ ਥਰੋਅ ਅਤੇ ਹੁਣ ਤੱਕ ਦਾ ਦੂਜਾ ਸਰਵੋਤਮ ਥਰੋਅ ਸੀ। ਇਸ ਤੋਂ ਇਲਾਵਾ ਇਹ ਥਰੋਅ ਕਿਸੇ ਵੀ ਕੁਆਲੀਫਿਕੇਸ਼ਨ ਰਾਊਂਡ ਵਿੱਚ 26 ਸਾਲਾ ਅਥਲੀਟ ਦਾ ਸਰਵੋਤਮ ਥਰੋਅ ਵੀ ਸੀ।
8️⃣9️⃣.3️⃣4️⃣🚀
— JioCinema (@JioCinema) August 6, 2024
ONE THROW IS ALL IT TAKES FOR THE CHAMP! #NeerajChopra qualifies for the Javelin final in style 😎
watch the athlete in action, LIVE NOW on #Sports18 & stream FREE on #JioCinema📲#OlympicsonJioCinema #OlympicsonSports18 #JioCinemaSports #Javelin #Olympics pic.twitter.com/sNK0ry3Bnc
ਫਾਈਨਲ 8 ਅਗਸਤ ਨੂੰ ਖੇਡਿਆ ਜਾਵੇਗਾ: ਪੈਰਿਸ ਓਲੰਪਿਕ 2024 ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਈਵੈਂਟ ਦਾ ਫਾਈਨਲ ਵੀਰਵਾਰ, 8 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਰਾਤ 11:55 ਵਜੇ ਖੇਡਿਆ ਜਾਵੇਗਾ। ਭਾਰਤ ਨੂੰ ਉਮੀਦ ਹੈ ਕਿ ਗੋਲਡਨ ਬੁਆਏ ਨੀਰਜ ਚੋਪੜਾ ਇਕ ਵਾਰ ਫਿਰ ਗੋਲਡ ਮੈਡਲ 'ਤੇ ਕਬਜ਼ਾ ਕਰੇਗਾ।
- ਭਾਰਤ ਬਨਾਮ ਜਰਮਨੀ ਹਾਕੀ 'ਚ ਹੈੱਡ ਟੂ ਹੈੱਡ ਰਿਕਾਰਡ, ਜਾਣੋ ਆਖਰੀ 5 ਮੈਚਾਂ 'ਚ ਕੌਣ ਕਿਸ ਤੋਂ ਬਿਹਤਰ? - Olympics 2024 Hockey Semifinal
- ਵਿਨੇਸ਼ ਫੋਗਾਟ ਨੂੰ ਪਹਿਲੇ ਹੀ ਮੈਚ 'ਚ ਮਿਲੇਗੀ ਸਖ਼ਤ ਚੁਣੌਤੀ , ਵਿਰੋਧੀ ਪਹਿਲਵਾਨ ਨਹੀਂ ਹਾਰੀ ਇੱਕ ਵੀ ਅੰਤਰਰਾਸ਼ਟਰੀ ਮੈਚ - Paris Olympics 2024
- ਸਵੀਡਨ ਦੇ ਸਟਾਰ ਪੋਲ ਵਾਲਟ ਅਥਲੀਟ ਨੇ 9ਵੀਂ ਵਾਰ ਵਿਸ਼ਵ ਰਿਕਾਰਡ ਤੋੜਿਆ ਅਤੇ ਸੋਨ ਤਗਮਾ ਜਿੱਤਿਆ - POLE VAULT WORLD RECORD