ਸ਼ਿਮਲਾ: ਪੈਰਿਸ ਓਲੰਪਿਕ 2024 ਵਿੱਚ ਇਤਿਹਾਸ ਰਚਦਿਆਂ ਵਿਨੇਸ਼ ਫੋਗਾਟ ਫਾਈਨਲ ਵਿੱਚ ਪਹੁੰਚ ਗਈ ਹੈ। ਪਿਛਲੇ ਮੰਗਲਵਾਰ ਵਿਨੇਸ਼ ਨੇ ਸੈਮੀਫਾਈਨਲ 'ਚ ਕਿਊਬਾ ਦੀ ਪਹਿਲਵਾਨ ਲੋਪੇਜ਼ ਯੂਸਨੇਲਿਸ ਗੁਜ਼ਮੈਨ ਨੂੰ 5-0 ਨਾਲ ਹਰਾ ਕੇ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਮੁਕਾਬਲੇ 'ਚ ਪ੍ਰਵੇਸ਼ ਕੀਤਾ। ਵਿਨੇਸ਼ ਨੇ ਭਾਰਤ ਲਈ ਚਾਂਦੀ ਦਾ ਤਗਮਾ ਪੱਕਾ ਕਰ ਦਿੱਤਾ ਹੈ ਅਤੇ ਉਹ ਫਾਈਨਲ ਜਿੱਤਦੇ ਹੀ ਸੋਨ ਤਗਮਾ ਜਿੱਤ ਲਵੇਗੀ। ਇਸ ਦੇ ਨਾਲ ਹੀ ਵਿਨੇਸ਼ ਓਲੰਪਿਕ ਵਿੱਚ ਕੁਸ਼ਤੀ ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਐਥਲੀਟ ਬਣ ਗਈ ਹੈ। ਪੂਰੇ ਦੇਸ਼ ਨੂੰ ਵਿਨੇਸ਼ ਤੋਂ ਕੁਸ਼ਤੀ 'ਚ ਸੋਨ ਤਗਮੇ ਦੀ ਉਮੀਦ ਹੈ।
ਵਿਨੇਸ਼ ਫੋਗਾਟ ਦੀ ਜਿੱਤ 'ਤੇ ਕੰਗਨਾ ਦੀ ਪੋਸਟ: ਵਿਨੇਸ਼ ਦੀ ਇਸ ਉਪਲਬਧੀ 'ਤੇ ਪੂਰਾ ਦੇਸ਼ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਉਸ ਨੂੰ 'ਭਾਰਤ ਦੀ ਸ਼ੇਰਨੀ' ਕਹਿ ਕੇ ਸੰਬੋਧਨ ਕਰ ਰਿਹਾ ਹੈ। ਇਸ ਦੌਰਾਨ ਸੰਸਦ ਮੈਂਬਰ ਕੰਗਨਾ ਰਣੌਤ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਕੰਗਨਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, "ਭਾਰਤ ਦੇ ਪਹਿਲੇ ਗੋਲਡ ਮੈਡਲ ਲਈ ਫਿੰਗਲ ਕਰਾਸਡ। ਵਿਨੇਸ਼ ਫੋਗਾਟ ਨੇ ਇੱਕ ਵਾਰ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ, ਜਿੱਥੇ ਉਨ੍ਹਾਂ ਨੇ 'ਮੋਦੀ ਤੇਰੀ ਕਬਰ ਖੁਦੇਗੀ' ਵਰਗੇ ਨਾਅਰੇ ਲਗਾਏ ਸੀ। ਫਿਰ ਵੀ ਉਨ੍ਹਾਂ ਨੂੰ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਗਿਆ ਅਤੇ ਸਭ ਤੋਂ ਵਧੀਆ ਸਿਖਲਾਈ, ਕੋਚ ਅਤੇ ਸਹੂਲਤਾਂ ਇਹ ਲੋਕਤੰਤਰ ਅਤੇ ਮਹਾਨ ਨੇਤਾਵਾਂ ਦੀ ਸੁੰਦਰਤਾ ਹੈ।" ਇਸ ਦੇ ਨਾਲ ਹੀ ਕੰਗਨਾ ਦੀ ਸੋਸ਼ਲ ਮੀਡੀਆ 'ਤੇ ਇਸ ਪੋਸਟ 'ਤੇ ਰਲਵੀਂ-ਮਿਲੀ ਪ੍ਰਤੀਕਿਰਿਆ ਆ ਰਹੀ ਹੈ। ਕੁਝ ਲੋਕਾਂ ਨੇ ਕੰਗਨਾ ਦੀ ਗੱਲ ਦਾ ਸਮਰਥਨ ਕੀਤਾ ਹੈ ਜਦਕਿ ਕੁਝ ਲੋਕਾਂ ਨੇ ਇਸ 'ਤੇ ਸਖਤ ਇਤਰਾਜ਼ ਜਤਾਇਆ ਹੈ।
ਮੰਡੀ ਤੋਂ ਸੰਸਦ ਮੈਂਬਰ ਹੈ ਕੰਗਨਾ: ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਇਸ ਤੋਂ ਪਹਿਲਾਂ ਵੀ ਆਪਣੇ ਅਜਿਹੇ ਬਿਆਨਾਂ ਅਤੇ ਸੋਸ਼ਲ ਮੀਡੀਆ ਕਮੈਂਟਸ ਕਾਰਨ ਸੁਰਖੀਆਂ ਵਿੱਚ ਰਹਿ ਚੁੱਕੀ ਹੈ। ਕੰਗਨਾ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਪਹਿਲੀ ਵਾਰ ਸੰਸਦ ਮੈਂਬਰ ਚੁਣੀ ਗਈ ਹੈ। ਇਸ ਤੋਂ ਪਹਿਲਾਂ ਵੀ ਉਹ ਸਿਆਸੀ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕਰਦੇ ਰਹੇ ਹਨ।
ਪਹਿਲਾਂ ਵੀ ਜਿੱਤ ਚੁੱਕੀ ਹੈ ਕਈ ਮੈਡਲ: ਵਿਨੇਸ਼ ਫੋਗਾਟ ਦਾ ਜਨਮ 25 ਅਗਸਤ 1994 ਨੂੰ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਬਲਾਲੀ ਵਿੱਚ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਵਿਚ ਲਗਭਗ ਹਰ ਕੋਈ ਪਹਿਲਵਾਨ ਹੈ। ਵਿਨੇਸ਼ ਦੇ ਚਾਚਾ ਮਹਾਵੀਰ ਸਿੰਘ ਫੋਗਾਟ ਪਹਿਲਵਾਨ ਅਤੇ ਕੋਚ ਰਹਿ ਚੁੱਕੇ ਹਨ। ਉਨ੍ਹਾਂ ਦੀਆਂ ਚਚੇਰੀਆਂ ਭੈਣਾਂ ਗੀਤਾ ਅਤੇ ਬਬੀਤਾ ਫੋਗਾਟ ਕੁਸ਼ਤੀ ਵਿੱਚ ਜਾਣੇ-ਪਛਾਣੇ ਨਾਂ ਹਨ, ਜਿਨ੍ਹਾਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਦੇ ਨਾਲ ਹੀ ਵਿਨੇਸ਼ ਫੋਗਾਟ ਵੀ ਹੁਣ ਕੁਸ਼ਤੀ 'ਚ ਧਮਾਲ ਮਚਾ ਰਹੀ ਹੈ। ਵਿਨੇਸ਼ ਫੋਗਾਟ ਰਾਸ਼ਟਰਮੰਡਲ ਖੇਡਾਂ ਵਿੱਚ 3 ਸੋਨ ਤਗਮੇ, ਵਿਸ਼ਵ ਚੈਂਪੀਅਨਸ਼ਿਪ ਵਿੱਚ 2 ਕਾਂਸੀ ਦੇ ਤਗਮੇ, ਏਸ਼ੀਅਨ ਖੇਡਾਂ ਵਿੱਚ 1 ਸੋਨ ਤਗਮਾ, 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਅਤੇ 2021 ਵਿੱਚ ਸੋਨ ਤਗਮਾ ਜਿੱਤ ਕੇ ਏਸ਼ੀਅਨ ਚੈਂਪੀਅਨ ਬਣੀ। ਫਿਲਹਾਲ ਉਨ੍ਹਾਂ ਦੀ ਨਜ਼ਰ ਓਲੰਪਿਕ ਗੋਲਡ ਮੈਡਲ 'ਤੇ ਹੈ। ਵਿਨੇਸ਼ ਫੋਗਾਟ ਪਹਿਲਾਂ ਵੀ ਦੋ ਵਾਰ ਓਲੰਪਿਕ ਵਿੱਚ ਹਿੱਸਾ ਲੈ ਚੁੱਕੀ ਹੈ।
- ਪੈਰਿਸ ਓਲੰਪਿਕ 2024: ਕੰਗਨਾ ਰਣੌਤ ਸਮੇਤ ਇਨ੍ਹਾਂ ਸਿਤਾਰਿਆਂ ਨੇ ਵਿਨੇਸ਼ ਫੋਗਾਟ ਦੀ ਇਤਿਹਾਸਕ ਜਿੱਤ 'ਤੇ ਦਿੱਤੀ ਵਧਾਈ ਦਿੱਤੀ - Paris Olympics 2024
- Vinesh Phogat: ਅਸਾਨ ਨਹੀਂ ਸੀ ਜੰਤਰ-ਮੰਤਰ 'ਤੇ ਪ੍ਰਦਰਸ਼ਨ ਤੋਂ ਲੈ ਕੇ ਓਲੰਪਿਕ ਫਾਈਨਲ 'ਚ ਪਹੁੰਚਣ ਤੱਕ ਦਾ ਸਫ਼ਰ - Paris Olympics 2024
- ਵਿਨੇਸ਼ ਫੋਗਾਟ ਨੇ ਰਚਿਆ ਇਤਿਹਾਸ: ਭਾਰਤ ਲਈ ਯਕੀਨੀ ਬਣਾਇਆ ਤਮਗਾ, ਫਾਈਨਲ 'ਚ ਜਗ੍ਹਾ ਬਣਾਉਣ ਵਾਲੀ ਬਣੀ ਪਹਿਲੀ ਮਹਿਲਾ ਪਹਿਲਵਾਨ - PARIS OLYMPICS 2024