ਪੈਰਿਸ (ਫਰਾਂਸ) : ਪੈਰਿਸ ਓਲੰਪਿਕ 2024 ਵਿਚ ਭਾਰਤੀ ਪਹਿਲਵਾਨ ਅੰਸ਼ੂ ਮਲਿਕ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਵੀਰਵਾਰ ਨੂੰ ਅੰਸ਼ੂ ਨੂੰ ਮਹਿਲਾ ਫ੍ਰੀਸਟਾਈਲ 57 ਕਿਲੋਗ੍ਰਾਮ ਕੁਸ਼ਤੀ ਦੇ ਪ੍ਰੀ-ਕੁਆਰਟਰ ਫਾਈਨਲ 'ਚ ਮੌਜੂਦਾ ਓਲੰਪਿਕ ਚੈਂਪੀਅਨ ਅਮਰੀਕੀ ਪਹਿਲਵਾਨ ਤੋਂ 2-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
News Flash: Anshu Malik Loses in the opening round.
— India_AllSports (@India_AllSports) August 8, 2024
She goes down to former Olympic & 3-time World Champion Helen Maroulis 2-7. #Wrestling #Paris2024 #Paris2024withIAS pic.twitter.com/ws2mY6B3fZ
ਅੰਸ਼ੂ ਮਲਿਕ ਮੌਜੂਦਾ ਓਲੰਪਿਕ ਚੈਂਪੀਅਨ ਤੋਂ ਹਾਰੀ: ਭਾਰਤੀ ਪਹਿਲਵਾਨ ਅੰਸ਼ੂ ਮਲਿਕ ਔਰਤਾਂ ਦੀ 57 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਦੇ ਰਾਊਂਡ ਆਫ 16 ਵਿੱਚ ਅਮਰੀਕਾ ਦੀ ਹੈਲਨ ਲੁਈਸ ਮਾਰੌਲਿਸ ਤੋਂ 2-7 ਨਾਲ ਹਾਰ ਗਈ। ਤੁਹਾਨੂੰ ਦੱਸ ਦਈਏ ਕਿ ਤਿੰਨ ਸਾਲ ਪਹਿਲਾਂ ਵੀ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤੀ ਪਹਿਲਵਾਨ ਮਾਰੌਲਿਸ ਤੋਂ ਹਾਰ ਗਏ ਸਨ। ਇਸ ਦੇ ਨਾਲ ਹੀ ਟੋਕੀਓ ਓਲੰਪਿਕ 2020 'ਚ ਵੀ ਉਨ੍ਹਾਂ ਨੂੰ ਸ਼ੁਰੂਆਤੀ ਦੌਰ 'ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
Women's Freestyle 57 Kg Round Of 16👇🏻
— SAI Media (@Media_SAI) August 8, 2024
Anshu Malik loses to USA's🇺🇸 Helen Maroulis 2-7 in her first bout at the #Paris2024Olympics.
Let the #Cheer4Bharat chants continue, let's cheer for our wrestlers! 👍🏻#Paris2024Olympics pic.twitter.com/IT0GrVKC8R
ਅਮਰੀਕਾ ਦੀ ਮਾਰੌਲਿਸ ਕੁਆਰਟਰ ਫਾਈਨਲ ਵਿੱਚ ਪਹੁੰਚੀ: ਰੀਓ ਓਲੰਪਿਕ 2016 'ਚ 53 ਕਿਲੋਗ੍ਰਾਮ ਕੁਸ਼ਤੀ 'ਚ ਚੈਂਪੀਅਨ ਰਹੀ ਮਾਰੌਲਿਸ ਦਾ ਸਾਹਮਣਾ ਕੁਆਰਟਰ ਫਾਈਨਲ ਮੈਚ 'ਚ ਪੋਲੈਂਡ ਦੀ ਐਨਹੇਲੀਨਾ ਲਿਸਾਕ ਨਾਲ ਹੋ ਸਕਦਾ ਹੈ, ਜਦਕਿ ਸੈਮੀਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਜਾਪਾਨ ਦੀ ਚੋਟੀ ਦਾ ਦਰਜਾ ਪ੍ਰਾਪਤ ਸੁਗੁਮੀ ਸਾਕੁਰਾਈ ਨਾਲ ਹੋਵੇਗਾ। ਜਾਣਕਾਰੀ ਲਈ ਦੱਸ ਦਈਏ ਕਿ ਅੰਸ਼ੂ ਮਲਿਕ ਲਈ ਰੇਪੇਚੇਜ ਰਾਊਂਡ 'ਚ ਜਗ੍ਹਾ ਬਣਾਉਣ ਲਈ ਜ਼ਰੂਰੀ ਹੈ ਕਿ ਮਾਰੌਲਿਸ ਆਪਣੇ ਅਗਲੇ ਦੋ ਵਿਰੋਧੀਆਂ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਏ।
🇮🇳 𝗗𝗲𝗳𝗲𝗮𝘁 𝗳𝗼𝗿 𝗔𝗻𝘀𝗵𝘂 𝗠𝗮𝗹𝗶𝗸! She faced defeat in her opening bout against Helen Louise Maroulis in the round of 16 in the women's freestyle 57kg event.
— India at Paris 2024 Olympics (@sportwalkmedia) August 8, 2024
😓 Final score: Anshu 2 - 7 Helen
🤼♀ Anshu Malik's campaign at #Paris2024 isn't over yet as she still… pic.twitter.com/4GMVFpWGdT
ਅਮਨ ਸਹਿਰਾਵਤ ਦਾ ਧਮਾਕੇਦਾਰ ਡੈਬਿਊ: ਵੀਰਵਾਰ ਨੂੰ ਖੇਡੇ ਗਏ ਇੱਕ ਹੋਰ ਮੈਚ ਵਿੱਚ 5ਵਾਂ ਦਰਜਾ ਪ੍ਰਾਪਤ ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਪੁਰਸ਼ਾਂ ਦੇ 57 ਕਿਲੋਗ੍ਰਾਮ ਰਾਊਂਡ ਆਫ 16 ਦੇ ਮੈਚ ਵਿੱਚ ਯੂਰਪੀਅਨ ਚੈਂਪੀਅਨਸ਼ਿਪ ਦੇ ਸੋਨ ਤਗ਼ਮਾ ਜੇਤੂ ਉੱਤਰੀ ਮੈਸੇਡੋਨੀਆ ਦੇ ਵਲਾਦੀਮੀਰ ਇਗੋਰੋਵ ਨੂੰ 10-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ।
Men's Freestyle 57 Kg Round of 16👇🏻
— SAI Media (@Media_SAI) August 8, 2024
Aman Sehrawat defeats North Macedonia’s Vladimir Egorov 10-0 by technical superiority at the #Paris2024Olympics. Don't forget to tune in as Aman plays his QF later today from 4pm onwards.
Well done, Aman👏🏻
Keep chanting #Cheer4Bharat, let's… pic.twitter.com/UNwiY83Bqy
- ਅਮਨ ਸਹਿਰਾਵਤ ਨੇ ਜਗਾਈ ਤਮਗੇ ਦੀ ਉਮੀਦ, 57 ਕਿਲੋ ਕੁਸ਼ਤੀ ਦੇ ਕੁਆਰਟਰ ਫਾਈਨਲ 'ਚ ਪਹੁੰਚੇ - Paris Olympics 2024
- ਓਲੰਪਿਕ ਦੇ ਜਨੂੰਨ ਦੇ ਵਿਚਕਾਰ ਰੋਮਾਂਸ, ਅਥਲੀਟ ਨੇ ਭਰੇ ਸਟੇਡੀਅਮ 'ਚ ਆਪਣੇ ਬੁਆਏਫ੍ਰੈਂਡ ਨੂੰ ਕੀਤਾ ਪ੍ਰਪੋਜ਼ - ALICE FINOT PROPOSES HER BOYFRIEND
- ਵਿਵਾਦਾਂ 'ਚ ਘਿਰੀ ਇੱਕ ਹੋਰ ਭਾਰਤੀ ਪਹਿਲਵਾਨ; ਓਲੰਪਿਕ ਤੋਂ ਭਾਰਤ ਕਰੇਗੀ ਵਾਪਸੀ , ਜਾਣੋ ਕਾਰਨ - Indian wrestlers controversies