ETV Bharat / sports

ਅਫਗਾਨ ਬੀ ਗਰਲ ਮਨੀਜ਼ਾ ਤਲਾਸ਼ ਪੈਰਿਸ ਓਲੰਪਿਕ ਤੋਂ ਅਯੋਗ, ਇਹ ਹੈ ਵੱਡਾ ਕਾਰਨ - Paris Olympics 2024

Paris Olympics 2024: ਵਿਨੇਸ਼ ਫੋਗਾਟ ਤੋਂ ਬਾਅਦ ਇੱਕ ਹੋਰ ਮਹਿਲਾ ਖਿਡਾਰੀ ਨੂੰ ਪੈਰਿਸ ਓਲੰਪਿਕ 2024 ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਓਲੰਪਿਕ ਟੀਮ ਦੀ ਮੈਂਬਰ ਅਫਗਾਨ ਬੀ-ਗਰਲ ਮਨੀਜ਼ਾ ਤਲਾਸ਼ ਨੂੰ ਅਫਗਾਨ ਮਹਿਲਾਵਾਂ ਨੂੰ ਆਜ਼ਾਦ ਕਰੋ ਸ਼ਬਦ ਦਿਖਾਉਣ ਤੋਂ ਬਾਅਦ ਅਯੋਗ ਕਰਾਰ ਦਿੱਤਾ ਗਿਆ। ਪੜ੍ਹੋ ਪੂਰੀ ਖਬਰ...

ਅਫਗਾਨ ਬੀ-ਗਰਲ ਮਨੀਜਾ ਤਲਾਸ਼
ਅਫਗਾਨ ਬੀ-ਗਰਲ ਮਨੀਜਾ ਤਲਾਸ਼ (IANS PHOTO)
author img

By ETV Bharat Sports Team

Published : Aug 10, 2024, 4:19 PM IST

ਨਵੀਂ ਦਿੱਲੀ: ਪੈਰਿਸ ਓਲੰਪਿਕ 2024 'ਚ ਰਫਿਊਜੀ ਓਲੰਪਿਕ ਟੀਮ ਦੀ ਮੈਂਬਰ ਅਫਗਾਨ ਬੀ-ਗਰਲ ਮਨੀਜ਼ਾ ਤਲਾਸ਼ ਨੂੰ ਸ਼ੁੱਕਰਵਾਰ ਨੂੰ ਮੁਕਾਬਲੇ ਦੇ ਪ੍ਰੀ-ਕੁਆਲੀਫਾਇਰ 'ਚ ਬ੍ਰੇਕਿੰਗ ਰੁਟੀਨ ਦੌਰਾਨ ਆਪਣੇ ਕੇਪ 'ਤੇ 'ਅਫਗਾਨ ਮਹਿਲਾਵਾਂ ਨੂੰ ਆਜ਼ਾਦ ਕਰੋ' ਸ਼ਬਦ ਦਿਖਾਉਣ 'ਤੇ ਅਯੋਗ ਕਰਾਰ ਦਿੱਤਾ ਗਿਆ।

ਸਪੇਨ ਵਿੱਚ ਰਹਿਣ ਵਾਲੀ ਤਲਾਸ਼ ਨੇ ਇੱਕ ਸ਼ਕਤੀਸ਼ਾਲੀ ਸੰਦੇਸ਼ ਲੈ ਕੇ ਮੈਦਾਨ ਵਿੱਚ ਕਦਮ ਰੱਖਿਆ, ਉਨ੍ਹਾਂ ਨੇ ਇੱਕ ਹਲਕੇ ਨੀਲੇ ਰੰਗ ਦੀ ਟੋਪੀ ਪਾਈ ਹੋਈ ਸੀ, ਜਿਸ 'ਤੇ ਵੱਡੇ ਚਿੱਟੇ ਅੱਖਰਾਂ 'ਚ 'ਅਫਗਾਨ ਮਹਿਲਾਵਾਂ ਨੂੰ ਆਜ਼ਾਦ ਕਰੋ' ਲਿੱਖਿਆ ਹੋਇਆ ਸੀ। 21 ਸਾਲਾ ਖਿਡਾਰਨ ਦੇ ਪ੍ਰਦਰਸ਼ਨ ਦਾ ਉਦੇਸ਼ ਉਸ ਦੇ ਦੇਸ਼ ਵਿੱਚ ਤਾਲਿਬਾਨ ਸ਼ਾਸਨ ਅਧੀਨ ਔਰਤਾਂ ਦੀ ਦੁਰਦਸ਼ਾ ਵੱਲ ਵਿਸ਼ਵ ਦਾ ਧਿਆਨ ਖਿੱਚਣਾ ਸੀ।

ਹਾਲਾਂਕਿ, ਨੀਦਰਲੈਂਡ ਦੀ ਭਾਰਤ ਸਰਜੋ ਦੇ ਖਿਲਾਫ ਉਨ੍ਹਾਂ ਦੀ ਰੁਟੀਨ ਉਦੋਂ ਵਿਵਾਦਾਂ ਵਿੱਚ ਆ ਗਈ ਜਦੋਂ ਬ੍ਰੇਕਿੰਗ ਦੀ ਗਵਰਨਿੰਗ ਬਾਡੀ, ਵਰਲਡ ਡਾਂਸਸਪੋਰਟ ਫੈਡਰੇਸ਼ਨ ਨੇ ਉਨ੍ਹਾਂ ਨੂੰ ਖੇਡ ਦੇ ਮੈਦਾਨ ਵਿੱਚ ਸਿਆਸੀ ਬਿਆਨਬਾਜ਼ੀ ਨੂੰ ਰੋਕਣ ਵਾਲੇ ਓਲੰਪਿਕ ਨਿਯਮਾਂ ਦੀ ਉਲੰਘਣਾ ਕਰਨ ਲਈ ਅਯੋਗ ਕਰਾਰ ਦਿੱਤਾ।

ਵਰਲਡ ਡਾਂਸ ਸਪੋਰਟ ਫੈਡਰੇਸ਼ਨ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ, "ਤਲਾਸ਼ ਨੂੰ ਉਨ੍ਹਾਂ ਦੇ ਪਹਿਰਾਵੇ 'ਤੇ ਸਿਆਸੀ ਨਾਅਰਾ ਦਿਖਾਉਣ ਲਈ ਅਯੋਗ ਕਰਾਰ ਦਿੱਤਾ ਗਿਆ ਸੀ। ਅਗਸਤ 2021 ਵਿੱਚ ਤਾਲਿਬਾਨ ਦੇ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ, ਅਫਗਾਨ ਔਰਤਾਂ ਨੂੰ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਹੈ। ਕੁੜੀਆਂ ਦੇ ਹਾਈ ਸਕੂਲ ਬੰਦ ਕਰ ਦਿੱਤੇ ਗਏ ਹਨ, ਔਰਤਾਂ ਨੂੰ ਮਰਦ ਸਰਪ੍ਰਸਤ ਤੋਂ ਬਿਨਾਂ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ ਹੈ, ਅਤੇ ਪਾਰਕਾਂ, ਜਿੰਮਾਂ ਅਤੇ ਹੋਰ ਜਨਤਕ ਥਾਵਾਂ ਤੱਕ ਪਹੁੰਚ ਬਹੁਤ ਸੀਮਤ ਕਰ ਦਿੱਤੀ ਗਈ ਹੈ।

ਆਈਓਸੀ ਨੇ ਅਫਗਾਨ ਐਥਲੀਟਾਂ ਨੂੰ ਸ਼ਰਨਾਰਥੀ ਓਲੰਪਿਕ ਟੀਮ ਦੇ ਤਹਿਤ ਹਿੱਸਾ ਲੈਣ ਦੀ ਇਜਾਜ਼ਤ ਦਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਪੈਰਿਸ ਖੇਡਾਂ ਲਈ ਤਾਲਿਬਾਨ ਦੇ ਕਿਸੇ ਅਧਿਕਾਰੀ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ, ਇਹ ਸ਼ਾਸਨ ਦੀਆਂ ਦਮਨਕਾਰੀ ਨੀਤੀਆਂ ਦੇ ਖਿਲਾਫ ਕਦਮ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.