ਇਸ ਪਾਕਿਸਤਾਨੀ ਕ੍ਰਿਕਟਰ ਨੇ ਭਾਰਤੀ ਕੁੜੀ ਨਾਲ ਕਰਾਈ ਮੰਗਣੀ, ਜਲਦ ਹੋਵੇਗਾ ਵਿਆਹ - Pakistani Engaged to Indian girl - PAKISTANI ENGAGED TO INDIAN GIRL
Pakistani Cricketer Engaged to Indian girl : ਹੁਣ ਭਾਰਤੀ ਕੁੜੀਆਂ ਨਾਲ ਵਿਆਹ ਕਰਨ ਵਾਲੇ ਪਾਕਿਸਤਾਨੀ ਕ੍ਰਿਕਟਰਾਂ ਦੀ ਸੂਚੀ ਵਿੱਚ ਇੱਕ ਹੋਰ ਨਾਮ ਜੁੜ ਜਾਵੇਗਾ ਕਿਉਂਕਿ ਮੰਗਲਵਾਰ ਨੂੰ ਇਸ ਪਾਕਿਸਤਾਨੀ ਖਿਡਾਰੀ ਦੀ ਇੱਕ ਭਾਰਤੀ ਕੁੜੀ ਨਾਲ ਮੰਗਣੀ ਹੋ ਗਈ ਹੈ। ਪੂਰੀ ਖਬਰ ਪੜ੍ਹੋ।
Published : Oct 1, 2024, 9:26 PM IST
ਨਿਊਯਾਰਕ : ਪਾਕਿਸਤਾਨ ਤੋਂ ਅਮਰੀਕਾ ਆਏ ਕ੍ਰਿਕਟਰ ਰਜ਼ਾ ਹਸਨ ਉਸ ਸਮੇਂ ਸੁਰਖੀਆਂ 'ਚ ਆਏ ਜਦੋਂ ਇਕ ਗੈਰ-ਮੁਸਲਿਮ ਭਾਰਤੀ ਲੜਕੀ ਨਾਲ ਉਨ੍ਹਿਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਲੜਕੀ ਦਾ ਨਾਂ ਪੂਜਾ ਹੈ, ਜੋ ਅਮਰੀਕਾ ਰਹਿੰਦੀ ਹੈ। ਕ੍ਰਿਕਟਰ ਨੇ ਹੁਣੇ-ਹੁਣੇ ਮੰਗਣੀ ਕੀਤੀ ਹੈ ਅਤੇ ਜਲਦੀ ਹੀ ਵਿਆਹ ਦੇ ਬੰਧਨ 'ਚ ਬੱਝ ਜਾਣਗੇ।
ਰਜ਼ਾ ਹਸਨ ਨੇ ਭਾਰਤੀ ਕੁੜੀ ਨਾਲ ਕੀਤੀ ਮੰਗਣੀ
ਇਸ ਖਬਰ ਦੀ ਪੁਸ਼ਟੀ ਉਸ ਸਮੇਂ ਹੋਈ ਜਦੋਂ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੀ ਮੰਗੇਤਰ ਨਾਲ ਇੱਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, 'ਇਹ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ੀ ਹੋਈ ਕਿ ਮੈਂ ਮੰਗਣੀ ਕਰ ਲਈ ਹੈ! ਮੈਂ ਆਪਣੀ ਜ਼ਿੰਦਗੀ ਦੇ ਪਿਆਰ ਨੂੰ ਸਦਾ ਲਈ ਮੇਰਾ ਰਹਿਣ ਲਈ ਕਿਹਾ ਅਤੇ ਉਨ੍ਹਾਂ ਨੇ ਹਾਂ ਕਿਹਾ! ਅੱਗੇ ਆਉਣ ਵਾਲੇ ਸਾਰੇ ਰੋਮਾਂਚ ਲਈ ਉਤਸ਼ਾਹਿਤ ਹਾਂ'।
ਇਸ ਤੋਂ ਬਾਅਦ ਮੀਡੀਆ 'ਚ ਇਹ ਖਬਰਾਂ ਫੈਲਣੀਆਂ ਸ਼ੁਰੂ ਹੋ ਗਈਆਂ ਕਿ ਪਾਕਿਸਤਾਨ ਲਈ 1 ਵਨਡੇ ਅਤੇ 10 ਟੀ-20 ਇੰਟਰਨੈਸ਼ਨਲ ਮੈਚ ਖੇਡਣ ਵਾਲੇ ਰਜ਼ਾ ਹਸਨ ਦੀ ਪੂਜਾ ਨਾਂ ਦੀ ਭਾਰਤੀ ਲੜਕੀ ਨਾਲ ਮੰਗਣੀ ਹੋ ਗਈ ਹੈ ਅਤੇ ਉਹ ਜਨਵਰੀ ਜਾਂ ਫਰਵਰੀ 2025 'ਚ ਉਸ ਨਾਲ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹਨ।
ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਮੰਗਣੀ ਦੀ ਰਸਮ ਨਿਊਯਾਰਕ 'ਚ ਹੋਈ ਸੀ। 32 ਸਾਲਾ ਰਜ਼ਾ ਹਸਨ ਪਾਕਿਸਤਾਨ ਤੋਂ ਨਿਊਯਾਰਕ ਸਿਟੀ ਸ਼ਿਫਟ ਹੋ ਗਏ ਹਨ। ਰਜ਼ਾ ਹਸਨ ਪਾਕਿਸਤਾਨ ਦੇ ਸਿਆਲਕੋਟ ਦੇ ਰਹਿਣ ਵਾਲੇ ਹਨ।
Officially Confirmed, #ShoaibMalik & #SaniaMirza “ Separated ” from each other since 6 months. They don’t wana live with each other anymore. It’s Over ! pic.twitter.com/vZUoHsoO1V
— Umair Sandhu (@UmairSandu) March 27, 2023
ਭਾਰਤੀ ਕੁੜੀਆਂ ਨਾਲ ਵਿਆਹ ਕਰਨ ਵਾਲੇ ਪਾਕਿਸਤਾਨੀ ਕ੍ਰਿਕਟਰ
ਗੌਰਤਲਬ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਪਾਕਿਸਤਾਨੀ ਕ੍ਰਿਕਟਰ ਨੇ ਭਾਰਤੀ ਲੜਕੀ ਨਾਲ ਵਿਆਹ ਕਰਨਾ ਹੋਵੇ, ਇਸ ਤੋਂ ਪਹਿਲਾਂ ਕਈ ਹੋਰ ਖਿਡਾਰੀ ਵੀ ਭਾਰਤੀ ਲੜਕੀ ਨਾਲ ਵਿਆਹ ਕਰ ਚੁੱਕੇ ਹਨ। ਇਸ ਸੂਚੀ 'ਚ ਪਹਿਲਾ ਨਾਂ ਪਾਕਿਸਤਾਨੀ ਕ੍ਰਿਕਟਰ ਮੋਹਸਿਨ ਖਾਨ ਦਾ ਹੈ, ਜਿਨ੍ਹਾਂ ਦਾ ਵਿਆਹ ਬਾਲੀਵੁੱਡ ਅਦਾਕਾਰਾ ਰੀਨਾ ਰਾਏ ਨਾਲ ਹੋਇਆ ਸੀ, ਹਾਲਾਂਕਿ ਉਹ 1990 ਦੇ ਦਹਾਕੇ ਦੇ ਸ਼ੁਰੂ 'ਚ ਵੱਖ ਹੋ ਗਏ ਸਨ।
ਇਸ ਤੋਂ ਬਾਅਦ ਸਾਬਕਾ ਕ੍ਰਿਕਟਰ ਜ਼ਹੀਰ ਅੱਬਾਸ ਨੇ ਭਾਰਤੀ ਰੀਟਾ ਲੂਥਰਾ ਨਾਲ ਵਿਆਹ ਕਰਵਾ ਲਿਆ। ਇਨ੍ਹਾਂ ਦੋਵਾਂ ਤੋਂ ਇਲਾਵਾ ਸ਼ੋਏਬ ਮਲਿਕ ਨੇ 2010 'ਚ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨਾਲ ਵਿਆਹ ਕੀਤਾ ਸੀ ਪਰ ਪਿਛਲੇ ਸਾਲ ਉਹ ਵੱਖ ਹੋ ਗਏ ਸਨ। ਤੇਜ਼ ਗੇਂਦਬਾਜ਼ ਹਸਨ ਅਲੀ ਨੇ ਵੀ ਰਾਜਸਥਾਨ ਦੀ ਰਹਿਣ ਵਾਲੀ ਭਾਰਤੀ ਕੁੜੀ ਨਾਲ ਵਿਆਹ ਕਰਵਾ ਲਿਆ ਹੈ।
- ਓਲੰਪਿਕ 'ਚ ਹੁਣ ਫੌਜ ਬਚਾਵੇਗੀ ਭਾਰਤ ਦੀ ਇੱਜ਼ਤ, ਰੱਖਿਅਕ ਕਰ ਰਹੇ ਹਨ ਓਲੰਪਿਕ ਦੀ ਤਿਆਰੀ - Olympic Prepration
- ਭਾਰਤ ਨੇ ਡਰਾਅ ਵੱਲ ਵੱਧਦੇ ਕਾਨਪੁਰ ਟੈਸਟ ਮੈਚ 'ਚ ਰਚਿਆ ਇਤਿਹਾਸ, ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ - IND vs Bangladesh Test
- ਕੀ ਰੋਹਿਤ ਨੂੰ ਟੀਮ 'ਚ ਲੈਣ ਲਈ ਬੇਂਗਲੁਰੂ ਲਾਵੇਗਾ ਪੂਰਾ ਜ਼ੋਰ? ਜਾਣੋ ਸਾਬਕਾ ਭਾਰਤੀ ਦਿੱਗਜ ਨੇ ਬੈਂਗਲੁਰੂ ਨੂੰ ਕੀ ਦਿੱਤੀ ਸਲਾਹ - Mohammed Kaif On Rohit Sharma