ਪੈਰਿਸ: ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਨੇ ਪੈਰਿਸ ਓਲੰਪਿਕ 2024 'ਚ ਸ਼ਾਨਦਾਰ ਅੰਦਾਜ਼ ਨਾਲ ਸ਼ੁਰੂਆਤ ਕੀਤੀ ਹੈ। ਨਿਖਤ ਜ਼ਰੀਨ ਪਹਿਲੀ ਵਾਰ ਓਲੰਪਿਕ 'ਚ ਖੇਡੀ ਸੀ। ਉਨ੍ਹਾਂ ਨੇ ਰਾਊਂਡ ਆਫ਼ 32 ਮੁਕਾਬਲੇ 'ਚ ਵਿਰੋਧੀ ਨੂੰ 5-0 ਨਾਲ ਹਰਾ ਦਿੱਤਾ। ਵਿਸ਼ਵ ਚੈਂਪੀਅਨ ਨਿਖਤ ਨੇ 50 ਕਿੱਲੋਗ੍ਰਾਮ ਸ਼੍ਰੈਣੀ 'ਚ ਜਰਮਨੀ ਦੀ ਮੁੱਕੇਬਾਜ਼ ਮੈਕਸੀ ਕਲੋਟਜ਼ਰ ਨੂੰ ਇਕਪਾਸੜ ਹਰਾਇਆ ਹੈ।
2-time world champion Nikhat Zareen shines as she defeats Maxi Carina Kloetzer 5-0 in the women’s 50 kg #Boxing round of 32 at the #Paris2024Olympics.
— SAI Media (@Media_SAI) July 28, 2024
She will next face China's Wu Yu in the pre-quarterfinals on August 1.
Let's back our golden girl, let's #Cheer4Bharat! pic.twitter.com/89RlSaSZss
ਨਿਖਤ ਜ਼ਰੀਨ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚੀ: ਜਿੱਤ ਤੋਂ ਬਾਅਦ ਨਿਖਤ ਜ਼ਰੀਨ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚ ਗਈ ਹੈ। ਨਿਖਤ ਜ਼ਰੀਨ ਨੇ ਸਾਲ 2022 'ਚ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਅਤੇ 2022 ਏਸ਼ੀਆਈ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਹ 2022 ਅਤੇ 2023 ਵਿੱਚ ਵਿਸ਼ਵ ਚੈਂਪੀਅਨ ਰਹਿ ਚੁੱਕੀ ਹੈ। ਨਿਖਤ ਜ਼ਰੀਨ ਪੈਰਿਸ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਦੀਆਂ ਦਾਅਵੇਦਾਰਾਂ ਵਿੱਚ ਸ਼ਾਮਲ ਹੈ।
𝐁𝐈𝐆 𝐔𝐩𝐝𝐚𝐭𝐞: 𝐍𝐢𝐤𝐡𝐚𝐭 𝐙𝐚𝐫𝐞𝐞𝐧 𝐜𝐫𝐮𝐢𝐬𝐞𝐬 𝐢𝐧𝐭𝐨 𝐏𝐫𝐞-𝐐𝐅 (𝟓𝟎𝐤𝐠).
— India_AllSports (@India_AllSports) July 28, 2024
Nikhat beat German pugilist by unanimous verdict (5:0) in the opening bout. #Boxing #PARIS2024 #Paris2024withIAS pic.twitter.com/icsG5ogM1J
- ਮਨੂ ਭਾਕਰ ਨੇ ਭਾਰਤ ਨੂੰ ਦਿਵਾਇਆ ਪਹਿਲਾ ਮੈਡਲ, ਪੀਐਮ ਮੋਦੀ ਸਮੇਤ ਦਿੱਗਜ਼ਾਂ ਨੇ ਇਵੇਂ ਦਿੱਤੀ ਵਧਾਈ - Manu winning bronze medal
- ਭਾਰਤ ਦਾ ਖੁੱਲ੍ਹਿਆ ਖਾਤਾ, ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਪਹਿਲਾ ਮੈਡਲ - PARIS OLYMPICS 2024
- ਪੀਵੀ ਸਿੰਧੂ ਨੇ ਸ਼ਾਨਦਾਰ ਜਿੱਤ ਨਾਲ ਸ਼ੁਰੂਆਤ ਕਰਦੇ ਹੋਏ ਮਾਲਦੀਵ ਦੇ ਅਬਦੁਲ ਰਜ਼ਾਕ ਨੂੰ ਹਰਾਇਆ - Paris Olympics 2024
🚨 Boxing - @nikhat_zareen wins her R32 bout and moves into the next round 🥊 pic.twitter.com/oPbC4WzHqj
— Team India (@WeAreTeamIndia) July 28, 2024
ਨਿਖਤ ਜ਼ਰੀਨ ਦਾ ਪ੍ਰੀ-ਕੁਆਰਟਰ 'ਚ ਚੀਨੀ ਖਿਡਾਰੀ ਨਾਲ ਹੋਵੇਗਾ ਸਾਹਮਣਾ: ਨਿਖਤ ਜ਼ਰੀਨ ਦਾ ਮੁਕਾਬਲਾ ਵੀਰਵਾਰ ਨੂੰ ਏਸ਼ੀਆਈ ਖੇਡਾਂ ਅਤੇ ਮੌਜੂਦਾ ਫਲਾਈਵੇਟ ਵਿਸ਼ਵ ਚੈਂਪੀਅਨ ਚੀਨ ਦੀ ਵੂ ਯੂ ਨਾਲ ਹੋਵੇਗਾ। ਦੱਸ ਦਈਏ ਕਿ ਨਿਖਤ ਜ਼ਰੀਨ ਮੁੱਕੇਬਾਜ਼ੀ ਰਿੰਗ 'ਚ ਉਤਰਨ ਵਾਲੀ ਦੂਜੀ ਭਾਰਤੀ ਖਿਡਾਰੀ ਹੈ। ਉਨ੍ਹਾਂ ਤੋਂ ਪਹਿਲਾ ਸ਼ਨੀਵਾਰ ਰਾਤ ਏਸ਼ੀਆਈ ਖੇਡਾਂ ਦੀ ਕਾਂਸੀ ਦਾ ਤਗ਼ਮਾ ਜੇਤੂ ਪ੍ਰੀਤੀ ਪਵਾਰ ਨੇ ਵੀ ਮਹਿਲਾਵਾਂ ਦੇ 54 ਕਿਲੋ ਵਰਗ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਪ੍ਰੀ-ਕੁਆਰਟਰ ਫਾਈਨਲ 'ਚ ਆਪਣੀ ਜਗ੍ਹਾਂ ਪੱਕੀ ਕੀਤੀ ਸੀ।