ਨਵੀਂ ਦਿੱਲੀ: ਅਮਰੀਕਾ ਦੇ ਮੇਜਰ ਲੀਗ ਬੇਸਬਾਲ ਕੈਚਰ ਡੈਨੀ ਜੇਨਸਨ ਨੇ ਸ਼ਾਨਦਾਰ ਉਪਲੱਬਧੀ ਹਾਸਲ ਕਰ ਕੇ ਰਿਕਾਰਡ ਬਣਾਇਆ ਹੈ। ਜੇਨਸਨ ਅਜਿਹੇ ਪਹਿਲੇ ਖਿਡਾਰੀ ਬਣ ਗਏ ਹਨ ਜੋ ਇੱਕ ਹੀ ਮੈਚ 'ਚ ਖੇਡਣ ਵਾਲੀਆਂ ਦੋਵੇਂ ਟੀਮਾਂ ਦੇ ਵਲੋਂ ਖੇਡੇ। ਤੁਸੀਂ ਵੀ ਸੁਣ ਕੇ ਹੈਰਾਨ ਹੋਵੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ, ਇੱਕ ਹੀ ਖਿਡਾਰੀ ਦੋ ਟੀਮਾਂ ਦੀ ਤਰਫੋਂ ਕਿਵੇਂ ਹਿੱਸਾ ਲੈ ਸਕਦਾ ਹੈ। ਪਰ ਅਜਿਹਾ ਹੋਇਆ ਹੈ।
ਦਰਅਸਲ, ਜੇਨਸਨ 26 ਜੂਨ ਨੂੰ ਬੋਸਟਨ ਰੈੱਡ ਸੋਕਸ ਦੇ ਖਿਲਾਫ ਟੋਰਾਂਟੋ ਬਲੂ ਜੇਜ਼ ਲਈ ਬੱਲੇਬਾਜ਼ੀ ਕਰ ਰਿਹਾ ਸੀ ਜਦੋਂ ਮੀਂਹ ਨੇ ਦਖਲ ਦਿੱਤਾ ਅਤੇ ਖੇਡ ਨੂੰ ਜਲਦੀ ਹੀ ਮੁਲਤਵੀ ਕਰ ਦਿੱਤਾ ਗਿਆ। ਇੱਕ ਮਹੀਨੇ ਬਾਅਦ, 27 ਜੁਲਾਈ ਨੂੰ, ਜੇਨਸਨ ਨੂੰ ਰੈੱਡ ਸਾੱਕਸ 'ਚ ਟ੍ਰੇਡ ਕਰ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਨੂੰ ਮੀਂਹ ਕਾਰਨ ਮੁਲਤਵੀ ਹੋਏ ਮੈਚ ਵਿੱਚ ਆਪਣੀ ਹੀ ਟੀਮ ਦੇ ਖਿਲਾਫ ਖੇਡਣ ਦਾ ਮੌਕਾ ਮਿਲਿਆ।
ਹਾਲਾਂਕਿ ਜੇਨਸਨ ਆਪਣੇ ਤਬਾਦਲੇ ਤੋਂ ਬਾਅਦ ਰੈੱਡ ਸਾੱਕਸ ਲਈ ਬਹੁਤ ਸਾਰੀਆਂ ਖੇਡਾਂ ਵਿੱਚ ਭਾਗ ਨਹੀਂ ਲਿਆ, ਪਰ ਸੋਮਵਾਰ ਨੂੰ ਮੀਂਹ ਕਾਰਨ ਮੁਲਤਵੀ ਹੋਏ ਮੈਚ ਦੇ ਫਿਰ ਤੋਂ ਸ਼ੁਰੂ ਹੋਣ ਉਤੇ ਉਨ੍ਹਾਂ ਨੂੰ ਟੀਮ 'ਚ ਮੁੜ ਤੋਂ ਜਗ੍ਹਾ ਮਿਲ ਗਈ। ਜਿਸ ਕਾਰਨ ਐਮਐਲਬੀ ਸਟਾਰ ਡੈਨੀ ਜੇਨਸਨ ਨੂੰ ਇੱਕੋ ਮੈਚ ਵਿੱਚ ਦੋਵਾਂ ਟੀਮਾਂ ਲਈ ਖੇਡਣ ਦਾ ਮੌਕਾ ਮਿਲਿਆ। ਕੈਚਰ ਡੈਨੀ ਜੇਨਸਨ ਨੇ ਬੋਸਟਨ ਰੈੱਡ ਸਾੱਕਸ ਅਤੇ ਟੋਰਾਂਟੋ ਬਲੂ ਜੇਜ਼ ਲਈ ਇੱਕੋ ਗੇਮ ਵਿੱਚ ਖੇਡ ਕੇ ਇਤਿਹਾਸ ਰਚ ਦਿੱਤਾ।
ਜੌਨਸਨ ਨੇ ਅਥਲੈਟਿਕਸ ਨਾਲ ਗੱਲ ਕਰਦੇ ਹੋਏ ਕਿਹਾ, 'ਮੈਨੂੰ ਨਹੀਂ ਪਤਾ ਕਿ ਇਹ ਕਿਵੇਂ ਕੰਮ ਕਰਦਾ ਹੈ। ਮੈਂ ਇਸ ਬਾਰੇ ਕਈ ਵਾਰ ਸੁਣਿਆ ਹੈ। ਇਹ ਮਜ਼ੇਦਾਰ ਹੋਣ ਵਾਲਾ ਹੈ'। ਮੀਂਹ ਕਾਰਨ ਖੇਡ ਮੁੜ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਜੇਨਸਨ ਨੇ ਕਿਹਾ, 'ਮੈਂ ਬੱਸ ਆਪਣਾ ਸਿਰ ਹੇਠਾਂ ਰੱਖ ਕੇ ਖੇਡਾਂਗਾ। ਇਹ ਯਕੀਨੀ ਤੌਰ 'ਤੇ ਇੱਕ ਚੰਗੀ ਗੱਲ ਹੈ'।
ਉਨ੍ਹਾਂ ਨੇ ਕਿਹਾ, 'ਨਿਸ਼ਚਿਤ ਰੂਪਤ ਤੋਂ ਸ਼ੁਕਰਗੁਜ਼ਾਰ ਹਾਂ। ਇਮਾਨਦਾਰੀ ਨਾ ਕਹਾਂ ਤਾਂ ਜਦੋਂ ਮੈਂ ਇਸ ਦੇ ਬਾਰੇ ਸੁਣਿਆ ਤਾਂ ਮੈਨੂੰ ਨਹੀਂ ਲੱਗਿਆ ਕਿ ਮੈਂ ਅਜਿਹਾ ਕਰਨ ਵਾਲਾ ਪਹਿਲਾ ਵਿਅਕਤੀ ਬਣਾਂਗਾ। ਇਹ ਖੇਡ ਬਹੁਤ ਸਮੇਂ ਤੋਂ ਚੱਲ ਰਿਹਾ ਹੈ। ਇਹ ਇਸ ਖੇਡ 'ਚ ਹੋਣ ਵਾਲੀ ਉਨ੍ਹਾਂ ਕੁਇਰਕਸ ਵਿੱਚੋਂ ਇੱਕ ਹੈ। ਇਹ ਬੇਹੱਦ ਦੁਰਲੱਭ ਅਤੇ ਸ਼ਾਨਦਾਰ ਹੈ'।
- ਭਾਰਤੀ ਕ੍ਰਿਕਟਰਾਂ ਨੇ ਜੈ ਸ਼ਾਹ ਨੂੰ ਆਈਸੀਸੀ ਚੇਅਰਮੈਨ ਬਣਨ 'ਤੇ ਦਿੱਤੀ ਵਧਾਈ, ਗੰਭੀਰ ਅਤੇ ਪੰਡਯਾ ਨੇ ਕਹੀ ਦਿਲ ਨੂੰ ਛੂਹ ਲੈਣ ਵਾਲੀ ਗੱਲ - Cricketer congratulated Jay Shah
- ਜੈ ਸ਼ਾਹ ICC ਦੇ ਪ੍ਰਧਾਨ ਬਣਨ ਵਾਲੇ ਪੰਜਵੇਂ ਭਾਰਤੀ, ਚੇਅਰਮੈਨ ਵਜੋਂ ਬਣੇ ਤੀਜੇ ਭਾਰਤੀ - Jay Shah
- ਕੀ ਤੁਸੀਂ ਜਾਣਦੇ ਹੋ ਕਿ ਸੋਸ਼ਲ ਮੀਡੀਆ 'ਤੇ ਲੱਖਾਂ-ਕਰੋੜਾਂ ਫਾਲੋਅਰਸ ਰੱਖਣ ਵਾਲੇ ਵਿਰਾਟ ਅਤੇ ਰੋਨਾਲਡੋ ਕਿਸ ਨੂੰ ਕਰਦੇ ਹਨ ਫਾਲੋ? - Virat Kohli vs Cristiano Ronaldo