ਚੰਡੀਗੜ੍ਹ: 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) 'ਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। 17ਵੇਂ ਸੀਜ਼ਨ 'ਚ ਟੀਮ ਨੂੰ ਰਾਜਸਥਾਨ ਰਾਇਲਜ਼ ਨੇ ਆਪਣੇ ਹੀ ਘਰੇਲੂ ਮੈਦਾਨ 'ਤੇ 6 ਵਿਕਟਾਂ ਨਾਲ ਹਰਾ ਦਿੱਤਾ। ਸੀਜ਼ਨ ਵਿੱਚ ਰਾਜਸਥਾਨ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਸੋਮਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਟੀਮ ਨੇ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 125 ਦੌੜਾਂ ਬਣਾਈਆਂ। ਟ੍ਰੇਂਟ ਬੋਲਟ ਅਤੇ ਯੁਜਵੇਂਦਰ ਚਾਹਲ ਨੇ 3-3 ਵਿਕਟਾਂ ਲਈਆਂ। ਮੁੰਬਈ ਵੱਲੋਂ ਤਿਲਕ ਵਰਮਾ ਨੇ 32 ਅਤੇ ਹਾਰਦਿਕ ਪੰਡਯਾ ਨੇ 34 ਦੌੜਾਂ ਬਣਾਈਆਂ।
ਰਾਜਸਥਾਨ ਨੇ 126 ਦੌੜਾਂ ਦਾ ਟੀਚਾ 15.3 ਓਵਰਾਂ ਵਿੱਚ ਹਾਸਲ ਕਰ ਲਿਆ। ਟੀਮ ਵੱਲੋਂ ਰਿਆਨ ਪਰਾਗ ਨੇ ਅਰਧ ਸੈਂਕੜਾ ਜੜਿਆ, ਉਹ 54 ਦੌੜਾਂ ਬਣਾ ਕੇ ਨਾਟ ਆਊਟ ਰਹੇ। ਮੁੰਬਈ ਲਈ ਆਕਾਸ਼ ਮਧਵਾਲ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਰਾਜਸਥਾਨ ਲਈ ਰਿਆਨ ਪਰਾਗ ਨੇ ਅਰਧ ਸੈਂਕੜੇ ਦੀ ਪਾਰੀ ਖੇਡੀ। ਉਹ 39 ਗੇਂਦਾਂ ਵਿੱਚ 54 ਦੌੜਾਂ ਬਣਾ ਕੇ ਨਾਟ ਆਊਟ ਰਹੇ। 16ਵੇਂ ਓਵਰ 'ਚ ਪਰਾਗ ਨੇ ਗੇਰਾਲਡ ਕੂਟੀਜ਼ ਖਿਲਾਫ 2 ਛੱਕੇ ਅਤੇ ਇਕ ਚੌਕਾ ਲਗਾ ਕੇ ਮੈਚ ਖਤਮ ਕਰ ਦਿੱਤਾ।
ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ (ਕਪਤਾਨ), ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਨਮਨ ਧੀਰ, ਤਿਲਕ ਵਰਮਾ, ਟਿਮ ਡੇਵਿਡ, ਆਕਾਸ਼ ਮਧਵਾਲ, ਪੀਯੂਸ਼ ਚਾਵਲਾ, ਗੇਰਾਲਡ ਕੋਏਟਜ਼ੀ, ਕਵੇਨਾ ਮਾਫਾਕਾ ਅਤੇ ਜਸਪ੍ਰੀਤ ਬੁਮਰਾਹ।
ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਵਿਕਟਕੀਪਰ ਅਤੇ ਕਪਤਾਨ), ਯਸ਼ਸਵੀ ਜੈਸਵਾਲ, ਜੋਸ ਬਟਲਰ, ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਟ੍ਰੇਂਟ ਬੋਲਟ, ਨੰਦਰੇ ਬਰਗਰ ਅਤੇ ਅਵੇਸ਼ ਖਾਨ।