ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਜਾਦੂ ਗਾਬਾ 'ਚ ਦੇਖਣ ਨੂੰ ਮਿਲਿਆ। ਬ੍ਰਿਸਬੇਨ ਦੇ ਗਾਬਾ ਕ੍ਰਿਕਟ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ 'ਚ ਉਨ੍ਹਾਂ ਨੇ ਗੇਂਦ ਨਾਲ ਫਾਇਰ ਕਰ ਕੇ ਆਸਟ੍ਰੇਲੀਆ ਦੇ 5 ਬੱਲੇਬਾਜ਼ਾਂ ਦੀ ਜਾਨ ਲੈ ਲਈ ਹੈ। ਬੁਮਰਾਹ ਦੇ ਟੈਸਟ ਕਰੀਅਰ ਦਾ ਇਹ 12ਵਾਂ ਅਤੇ ਆਸਟਰੇਲੀਆ ਖਿਲਾਫ ਪੰਜ ਵਿਕਟਾਂ ਲੈਣ ਵਾਲਾ ਤੀਜਾ ਮੈਚ ਹੈ।
Two wickets in quick succession.@Jaspritbumrah93 picks up yet another 5-wicket haul 🔥🔥
— BCCI (@BCCI) December 15, 2024
Mitchell Marsh and Travis Head depart.#AUSvIND #TeamIndia pic.twitter.com/UbTZesATz4
ਜਸਪ੍ਰੀਤ ਬੁਮਰਾਹ ਨੇ ਇਸ ਮੈਚ ਵਿੱਚ ਟੀਮ ਇੰਡੀਆ ਲਈ ਪਹਿਲੀ ਵਿਕਟ ਵੀ ਲਈ। ਉਨ੍ਹਾਂ ਨੇ ਉਸਮਾਨ ਖਵਾਜਾ (21), ਨਾਥਨ ਮੈਕਸੇਵਨੀ (9), ਸਟੀਵ ਸਮਿਥ (101), ਟ੍ਰੈਵਿਸ ਹੈੱਡ (152) ਅਤੇ ਮਿਸ਼ੇਲ ਮਾਰਸ਼ (5) ਨੂੰ ਆਊਟ ਕੀਤਾ। ਇਨ੍ਹਾਂ ਪੰਜ ਆਸਟਰੇਲਿਆਈ ਬੱਲੇਬਾਜ਼ਾਂ ਦੀਆਂ ਵਿਕਟਾਂ ਲੈ ਕੇ ਬੁਮਰਾਹ ਨੇ ਗਾਬਾ ਵਿੱਚ ਪੰਜ ਵਿਕਟਾਂ ਹਾਸਿਲ ਕੀਤੀਆਂ। ਇਸ ਨਾਲ ਬੁਮਰਾਹ ਨੇ ਕਈ ਵੱਡੇ ਰਿਕਾਰਡ ਆਪਣੇ ਨਾਂ ਕਰ ਲਏ ਹਨ।
Another day, another five-wicket haul for Jasprit Bumrah 🌟#WTC25 | #AUSvIND pic.twitter.com/WkOZHoxpRL
— ICC (@ICC) December 15, 2024
ਇਸ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲੇ ਦਿਨ ਆਸਟਰੇਲੀਆ ਨੇ ਬਿਨਾਂ ਕੋਈ ਵਿਕਟ ਗੁਆਏ 13.2 ਓਵਰਾਂ ਵਿੱਚ 28 ਦੌੜਾਂ ਬਣਾਈਆਂ ਅਤੇ ਮੀਂਹ ਕਾਰਨ ਅੱਗੇ ਦੀ ਖੇਡ ਨਹੀਂ ਹੋ ਸਕੀ। ਦੂਜੇ ਦਿਨ ਹੁਣ ਤੱਕ ਆਸਟਰੇਲੀਆ ਨੇ ਟ੍ਰੈਵਿਸ ਹੈੱਡ (152) ਅਤੇ ਸਟੀਵ ਸਮਿਥ (101) ਦੀਆਂ ਪਾਰੀਆਂ ਦੀ ਬਦੌਲਤ 95.3 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 372 ਦੌੜਾਂ ਬਣਾ ਲਈਆਂ ਹਨ।