ਨਵੀਂ ਦਿੱਲੀ: IPL 2024 ਦਾ 36ਵਾਂ ਮੈਚ ਹੈਦਰਾਬਾਦ ਬਨਾਮ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਗਿਆ। ਦਿੱਲੀ ਵਿੱਚ ਇਸ ਸੀਜ਼ਨ ਦਾ ਇਹ ਪਹਿਲਾ ਮੈਚ ਸੀ। ਇਸ ਮੈਚ 'ਚ ਹੈਦਰਾਬਾਦ ਨੇ ਪਾਵਰਪਲੇ 'ਚ ਦਿੱਲੀ ਨੂੰ ਬੁਰੀ ਤਰ੍ਹਾਂ ਧੋਇਆ ਅਤੇ ਸਿਰਫ 6 ਓਵਰਾਂ 'ਚ 125 ਦੌੜਾਂ ਬਣਾ ਦਿੱਤੀਆਂ। ਜਿਸ ਦੇ ਜਵਾਬ 'ਚ ਦਿੱਲੀ ਨੇ ਵੀ ਹੈਦਰਾਬਾਦ ਦੇ ਗੇਂਦਬਾਜ਼ਾਂ ਨੂੰ ਖਦੇੜ ਦਿੱਤਾ ਅਤੇ ਜੈਕ ਫਰੇਜ਼ਰ ਨੇ ਸੀਜ਼ਨ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ।
ਫਰੇਜ਼ਰ ਨੇ 15 ਗੇਂਦਾਂ 'ਚ 5 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ ਅਰਧ ਸੈਂਕੜਾ ਬਣਾਇਆ। ਉਨ੍ਹਾਂ ਨੇ ਛੱਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਨਾਲ ਉਹ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਇਸੇ ਮੈਚ 'ਚ ਅਭਿਸ਼ੇਕ ਸ਼ਰਮਾ ਵੀ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ, ਉਨ੍ਹਾਂ ਨੇ ਵੀ 11 ਗੇਂਦਾਂ 'ਚ 46 ਦੌੜਾਂ ਬਣਾਈਆਂ ਸਨ ਅਤੇ 12ਵੀਂ ਗੇਂਦ 'ਤੇ ਕੈਚ ਆਊਟ ਹੋ ਗਏ।
ਇਸ ਤੋਂ ਪਹਿਲਾਂ ਜੇਕਰ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜੇ ਦੀ ਗੱਲ ਕਰੀਏ ਤਾਂ ਪਿਛਲੇ ਸੀਜ਼ਨ ਵਿੱਚ ਯਸ਼ਸਵੀ ਜੈਸਵਾਲ ਨੇ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ ਸੀ। ਉਨ੍ਹਾਂ ਨੇ ਕੋਲਕਾਤਾ ਖਿਲਾਫ 13 ਗੇਂਦਾਂ 'ਚ 50 ਦੌੜਾਂ ਬਣਾਈਆਂ ਸਨ। ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਕੇਐਲ ਰਾਹੁਲ ਦੇ ਨਾਮ ਹੈ, ਜਿੰਨ੍ਹਾਂ ਨੇ 2018 ਵਿੱਚ ਦਿੱਲੀ ਖ਼ਿਲਾਫ਼ 14 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ ਸੀ। ਤੀਜਾ ਸਭ ਤੋਂ ਤੇਜ਼ ਅਰਧ ਸੈਂਕੜਾ ਪੈਟ ਕਮਿੰਸ ਦੇ ਨਾਂ ਹੈ, ਜਿਨ੍ਹਾਂ ਨੇ 2022 'ਚ ਮੁੰਬਈ ਖਿਲਾਫ ਸਿਰਫ 14 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ ਸੀ।
ਚੌਥਾ ਸਥਾਨ ਜੈਕ ਫ੍ਰੈਚਰ ਨੂੰ ਮਿਲਿਆ ਹੈ ਜਿੰਨ੍ਹਾਂ ਨੇ 15 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਹਾਲਾਂਕਿ ਯੂਸਫ ਪਠਾਨ ਨੇ ਵੀ 15 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ ਸੀ, ਜੋ 2014 'ਚ ਹੈਦਰਾਬਾਦ ਖਿਲਾਫ ਮੈਚ ਖੇਡਿਆ ਗਿਆ ਸੀ।
- ਜੈਕ ਫਰੇਜ਼ਰ ਨੇ ਲਗਾਇਆ ਸੀਜ਼ਨ ਦਾ ਸਭ ਤੋਂ ਤੇਜ਼ ਅਰਧ ਸੈਂਕੜਾ, ਪਾਵਰਪਲੇ 'ਚ ਬਣਾਈਆਂ 125 ਦੌੜਾਂ - IPL 2024
- DC Vs SRH: ਸਨਰਾਈਜ਼ਰਜ਼ ਹੈਦਰਾਬਾਦ ਦੀ ਸ਼ਾਨਦਾਰ ਜਿੱਤ, ਘਰੇਲੂ ਮੈਦਾਨ 'ਤੇ ਦਿੱਲੀ ਕੈਪੀਟਲਸ ਨੂੰ 67 ਦੌੜਾਂ ਨਾਲ ਹਰਾਇਆ - IPL 2024
- ਕੇਕੇਆਰ ਦੇ ਖਿਲਾਫ ਆਰਸੀਬੀ ਦੇ ਅੰਕੜੇ ਹਨ ਸ਼ਾਨਦਾਰ , ਪਰ ਕੋਲਕਾਤਾ ਦੀ ਚੁਣੌਤੀ ਨੂੰ ਪਾਰ ਕਰਨਾ ਆਸਾਨ ਨਹੀਂ - RCB vs KKR match preview