ਨਵੀਂ ਦਿੱਲੀ: ਟੀ-20 ਵਿਸ਼ਵ ਕੱਪ 2024 ਦੀ ਚੈਂਪੀਅਨ ਭਾਰਤੀ ਟੀਮ ਦਾ ਅਗਲਾ ਨਿਸ਼ਾਨਾ ਚੈਂਪੀਅਨ ਟਰਾਫੀ ਹੈ। ਭਾਰਤ ਕਿਸੇ ਵੀ ਕੀਮਤ 'ਤੇ ਪਾਕਿਸਤਾਨ ਦੀ ਮੇਜ਼ਬਾਨੀ 'ਚ ਹੋਣ ਵਾਲੇ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਣਾ ਚਾਹੇਗਾ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕਿਹਾ ਹੈ ਕਿ ਚੈਂਪੀਅਨ ਟਰਾਫੀ 2025 ਵਿੱਚ ਰੋਹਿਤ ਸ਼ਰਮਾ ਭਾਰਤ ਦੀ ਕਪਤਾਨੀ ਕਰੇਗਾ ਅਤੇ ਟੀਮ ਇੰਡੀਆ ਸੀਨੀਅਰ ਖਿਡਾਰੀਆਂ ਨਾਲ ਇਸ ਟੂਰਨਾਮੈਂਟ ਵਿੱਚ ਹਿੱਸਾ ਲਵੇਗੀ।
ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਇੱਕ ਸੂਤਰ ਨੇ ਏਐਨਆਈ ਨੂੰ ਸੂਚਿਤ ਕੀਤਾ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ 2025 ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਜਾਣ ਦੀ ਸੰਭਾਵਨਾ ਨਹੀਂ ਹੈ। ਇਸਦੇ ਲਈ ਬੀਸੀਸੀਆਈ ਆਈਸੀਸੀ ਨੂੰ ਦੁਬਈ ਜਾਂ ਸ਼੍ਰੀਲੰਕਾ ਵਿੱਚ ਮੈਚ ਆਯੋਜਿਤ ਕਰਨ ਲਈ ਕਹੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਬੀਸੀਸੀਆਈ ਵੱਲੋਂ ਸਥਾਨ ਬਦਲਣ ਦੀ ਬੇਨਤੀ ਤੋਂ ਬਾਅਦ ਆਈਸੀਸੀ ਕੀ ਕਾਰਵਾਈ ਕਰਦੀ ਹੈ।
Indian Cricket team is unlikely to travel to Pakistan for the 2025 ICC Champions Trophy. BCCI will ask ICC to host matches in Dubai or Sri Lanka: BCCI sources to ANI pic.twitter.com/o7INJKhk1E
— ANI (@ANI) July 11, 2024
ਪਾਕਿਸਤਾਨ ਕ੍ਰਿਕਟ ਬੋਰਡ 17 ਸਾਲ ਬਾਅਦ ਭਾਰਤੀ ਟੀਮ ਦੇ ਪਾਕਿਸਤਾਨ ਦੌਰੇ ਨੂੰ ਸੰਭਵ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਪੀਸੀਬੀ ਭਾਰਤ ਦੇ ਸਾਰੇ ਮੈਚਾਂ ਨੂੰ ਇੱਕ ਹੀ ਸਥਾਨ ਲਾਹੌਰ ਵਿੱਚ ਰੱਖਣ 'ਤੇ ਵੀ ਵਿਚਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਪੀਸੀਬੀ ਨੇ ਚੈਂਪੀਅਨ ਟਰਾਫੀ ਲਈ ਹਾਈਬ੍ਰਿਡ ਮਾਡਲ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। 2008 ਵਿੱਚ ਮੁੰਬਈ ਹਮਲਿਆਂ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਲਗਾਤਾਰ ਵਿਗੜਦੇ ਜਾ ਰਹੇ ਹਨ, ਉਦੋਂ ਤੋਂ ਭਾਰਤੀ ਟੀਮ ਨੇ ਪਾਕਿਸਤਾਨ ਵਿੱਚ ਕ੍ਰਿਕਟ ਨਹੀਂ ਖੇਡੀ ਹੈ।
- ਹਾਰਦਿਕ ਪਾਂਡਿਆ ਅਤੇ ਨਤਾਸ਼ਾ ਦਾ ਇੱਕ ਹੋਣਾ ਮੁਸ਼ਕਿਲ? ਤਲਾਕ ਦੀਆਂ ਖਬਰਾਂ ਵਿਚਕਾਰ ਅਦਾਕਾਰਾ ਦੀ ਪੋਸਟ ਵਾਇਰਲ - Natasa Stankovic
- ਭਾਰਤ ਨੇ ਜ਼ਿੰਬਾਬਵੇ ਨੂੰ ਹਰਾ ਕੇ ਲੜੀ ਵਿੱਚ 2-1 ਦੀ ਬਣਾਈ ਬੜ੍ਹਤ , ਸੁੰਦਰ ਨੇ 3 ਵਿਕਟਾਂ ਅਤੇ ਗਿੱਲ ਨੇ ਅਰਧ ਸੈਂਕੜਾਂ ਲਗਾਇਆ - IND vs ZIM 3rd T20
- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਟਾਰ ਸ਼ਟਲਰ ਸਾਇਨਾ ਨੇਹਵਾਲ ਨਾਲ ਖੇਡੀ ਬੈਡਮਿੰਟਨ, ਵੀਡੀਓ ਵਾਇਰਲ - President Murmu played badminton
ਤੁਹਾਨੂੰ ਦੱਸ ਦੇਈਏ ਕਿ ਚੈਂਪੀਅਨ ਟਰਾਫੀ ਅਗਲੇ ਸਾਲ ਫਰਵਰੀ ਵਿੱਚ ਪੀਸੀਬੀ ਦੀ ਮੇਜ਼ਬਾਨੀ ਵਿੱਚ ਖੇਡੀ ਜਾਵੇਗੀ। ਪੀਸੀਬੀ ਨੇ ਇਸ ਦੇ ਲਈ ਲਗਭਗ ਖਰੜਾ ਤਿਆਰ ਕਰ ਲਿਆ ਹੈ। ਬੋਰਡ ਨੇ ਪਹਿਲਾਂ ਕਿਹਾ ਹੈ ਕਿ ਜੇਕਰ ਭਾਰਤੀ ਟੀਮ ਸਿਆਸੀ ਅਤੇ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਦਾ ਦੌਰਾ ਨਹੀਂ ਕਰਦੀ ਹੈ ਤਾਂ ਪੀਸੀਬੀ ਮੁਆਵਜ਼ੇ ਦਾ ਹੱਕਦਾਰ ਹੋਵੇਗਾ।