ਨਵੀਂ ਦਿੱਲੀ: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਟੀਮ ਇੰਡੀਆ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਸੀਰੀਜ਼ 'ਤੇ ਵੀ ਕਬਜ਼ਾ ਕਰ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਰਿੰਕੂ ਅਤੇ ਨਿਤੀਸ਼ ਰੈੱਡੀ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 222 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਦੇ ਜਵਾਬ 'ਚ ਬੰਗਲਾਦੇਸ਼ ਦੀ ਟੀਮ 135 ਦੌੜਾਂ ਹੀ ਬਣਾ ਸਕੀ।
Delight in Delhi! 🥳#TeamIndia register a 86-run win in the 2nd T20I and seal the series 2⃣-0⃣
— BCCI (@BCCI) October 9, 2024
Scorecard - https://t.co/Otw9CpO67y#INDvBAN | @IDFCFIRSTBank pic.twitter.com/KfPHxoSZE4
ਬੰਗਲਾਦੇਸ਼ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ ਭਾਰਤ ਦੀਆਂ ਤਿੰਨ ਅਹਿਮ ਵਿਕਟਾਂ ਛੇਤੀ ਹੀ ਆਊਟ ਕਰ ਦਿੱਤੀਆਂ, ਜਿਸ ਵਿੱਚ ਸੰਜੂ ਸੈਮਸਨ 10 ਦੌੜਾਂ, ਅਭਿਸ਼ੇਕ ਸ਼ਰਮਾ 15 ਅਤੇ ਸੂਰਿਆਕੁਮਾਰ ਯਾਦਵ 8 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਰਿੰਕੂ ਸਿੰਘ ਅਤੇ ਨਿਤੀਸ਼ ਰੈੱਡੀ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ।
ਨਿਤੀਸ਼-ਰਿੰਕੂ ਦੀ ਪਾਰੀ
ਆਪਣੀ ਪਾਰੀ ਦੌਰਾਨ 34 ਗੇਂਦਾਂ ਦਾ ਸਾਹਮਣਾ ਕੀਤਾ ਜਿਸ ਵਿੱਚ ਉਨ੍ਹਾਂ ਨੇ 74 ਦੌੜਾਂ ਬਣਾਈਆਂ। ਜਿਸ ਵਿੱਚ 7 ਛੱਕੇ ਅਤੇ 4 ਚੌਕੇ ਸ਼ਾਮਲ ਸਨ। ਇਸ ਤੋਂ ਇਲਾਵਾ ਰਿੰਕੂ ਸਿੰਘ ਨੇ ਵੀ 53 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਰਿੰਕੂ ਨੇ 27 ਗੇਂਦਾਂ 'ਚ ਛੱਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਹਾਲਾਂਕਿ ਇਸ ਤੋਂ ਬਾਅਦ ਉਹ ਇਕ ਵੀ ਦੌੜ ਨਹੀਂ ਜੋੜ ਸਕਿਆ। ਆਪਣੀ ਪਾਰੀ ਦੌਰਾਨ ਉਸ ਨੇ 3 ਛੱਕੇ ਅਤੇ 5 ਚੌਕੇ ਲਗਾਏ।
ਭਾਰਤ ਦੇ 222 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਬੰਗਲਾਦੇਸ਼ ਦੀ ਟੀਮ ਨੂੰ ਗੇਂਦਬਾਜ਼ਾਂ ਨੇ ਸੰਭਲਣ ਦਿੱਤਾ ਅਤੇ ਇਕ ਤੋਂ ਬਾਅਦ ਇਕ ਵਿਕਟਾਂ ਲੈ ਕੇ ਟੀਮ ਦੀ ਕਮਰ ਤੋੜ ਦਿੱਤੀ। ਮਹਿਮੂਦੁੱਲਾ ਨੂੰ ਛੱਡ ਕੇ ਬੰਗਲਾਦੇਸ਼ ਦਾ ਕੋਈ ਵੀ ਬੱਲੇਬਾਜ਼ 20 ਤੋਂ ਵੱਧ ਦੌੜਾਂ ਨਹੀਂ ਬਣਾ ਸਕਿਆ। ਮਹਿਮੂਦੁੱਲਾ ਨੇ ਸਭ ਤੋਂ ਵੱਧ 41 ਦੌੜਾਂ ਦੀ ਪਾਰੀ ਖੇਡੀ। ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹਸਨ ਸ਼ਾਂਤੋ 7 ਗੇਂਦਾਂ 'ਤੇ 11 ਦੌੜਾਂ, ਲਿਟਨ ਦਾਸ 14, ਪ੍ਰਵੇਜ਼ ਹਸਨ 16, ਤੌਹੀਦ ਹਿਰਦੇ 2 ਦੌੜਾਂ ਬਣਾ ਕੇ ਆਊਟ ਹੋ ਗਏ |
ਭਾਰਤ ਦੇ 7 ਗੇਂਦਬਾਜ਼ਾਂ ਨੇ ਕੀਤਾ ਕਮਾਲ
ਭਾਰਤ ਨੇ 7 ਗੇਂਦਬਾਜ਼ਾਂ ਦਾ ਮੈਚ ਵਿੱਚ ਇਸਤੇਮਾਲ ਕੀਤਾ ਅਤੇ ਸਾਰੇ ਗੇਂਦਬਾਜ਼ਾਂ ਨੇ ਵਿਕਟਾਂ ਹਾਸਲ ਕੀਤੀਆਂ। ਵਰੁਣ ਚੱਕਰਵਰਤੀ ਅਤੇ ਨਿਤੀਸ਼ ਰੈੱਡੀ ਨੇ 2-2 ਵਿਕਟਾਂ ਹਾਸਲ ਕੀਤੀਆਂ। ਭਾਰਤੀ ਆਲਰਾਊਂਡਰ ਰਿਆਨ ਪਰਾਗ, ਵਾਸ਼ਿੰਗਟਨ ਸੁੰਦਰ ਤੋਂ ਇਲਾਵਾ ਮੁੱਖ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਮਯੰਕ ਯਾਦਵ ਨੇ ਇਕ-ਇਕ ਵਿਕਟ ਲਈ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ। ਭਾਰਤ ਆਖਰੀ ਮੈਚ ਜਿੱਤ ਕੇ ਸੀਰੀਜ਼ 'ਚ ਕਲੀਨ ਸਵੀਪ ਕਰਨਾ ਚਾਹੇਗਾ।