ਬਠਿੰਡਾ: ਭਗਤਾ ਭਾਈਕਾ ਦੇ ਨੌਜਵਾਨ ਦੀ ਕੈਨੇਡਾ ਦੀ ਧਰਤੀ ਉੱਤੇ ਉੱਤੇ ਮੌਤ ਹੋ ਗਈ। ਦੱਸ ਦਈਏ ਕਿ 2 ਸਾਲ ਪਹਿਲਾ ਕੈਨੇਡਾ ਗਏ ਨੌਜਵਾਨ ਸੁਮਿਤ ਅਹੂਜਾ ਦੀ ਸਰੀ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮੌਤ ਦੀ ਖਬਰ ਸੁਣਕੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਅਚਾਨਕ ਪਿਆ ਦਿਲ ਦਾ ਦੌਰਾ
ਸੁਮਿਤ ਅਹੁੱਜਾ ਪੁੱਤਰ ਰਾਮੇਸ਼ ਦਾਸ ਜੋ ਭਗਤਾ ਭਾਈਕਾ ਦਾ ਰਹਿਣ ਵਾਲਾ ਸੀ ਅਤੇ ਉਹ ਆਪਣੀ ਪਤਨੀ ਨਾਲ ਸਰੀ ਵਿੱਚ ਰਹਿ ਰਿਹਾ ਸੀ। ਜਾਣਕਾਰੀ ਮੁਤਾਬਿਕ ਮ੍ਰਿਤਕ ਕੈਨੇਡਾ ਵਿੱਚ ਡਿਲਵਰੀ ਦਾ ਕੰਮ ਕਰਦਾ ਸੀ, ਉਹ ਇੱਕ ਘਰ ਡਿਲਵਰੀ ਕਰਨ ਗਿਆ ਤਾਂ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਡਾਕਟਰਾਂ ਦੀ ਇੱਕ ਟੀਮ ਨੇ ਉਸ ਦਾ ਚੈੱਕਅਪ ਕੀਤਾ ਤਾਂ ਮੌਕੇ ਉੱਤੇ ਹੀ ਆਕਸੀਜਨ ਰਾਹੀਂ ਸਾਹ ਦੇਣਾ ਸ਼ੁਰੂ ਕਰ ਦਿੱਤਾ, ਪਰ ਸੰਭਵ ਨਾ ਹੋ ਸਕਿਆ ਅਤੇ ਸੁਮਿਤ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ।
ਭਾਰਤ ਲਿਆਂਦੀ ਜਾਵੇਗੀ ਮ੍ਰਿਤਕ ਦੇਹ
ਸੁਮਿਤ ਅਹੂਜਾ ਦੀ ਮ੍ਰਿਤਕ ਦੇਹ ਪਿੰਡ ਭਗਤਾ ਭਾਈਕਾ ਵਿਖੇ ਭੇਜਣ ਦੇ ਪੰਜਾਬੀ ਭਾਈਚਾਰੇ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ। ਮ੍ਰਿਤਕ ਦਾ ਇੱਕ ਹੋਰ ਭਰਾ ਹੈ ਜੋ ਕਿ ਆਸਟ੍ਰੇਲੀਆ ਵਿੱਚ ਰਹਿ ਰਿਹਾ ਹੈ ਅਤੇ ਪਿਤਾ ਰਮੇਸ਼ ਕੁਮਾਰ ਆਹੂਜਾ ਬਠਿੰਡਾ ਦੇ ਕਸਬਾ ਭਗਤਾ ਭਾਈਕਾ ਦੇ ਕੋਲਡ ਸਟੋਰ ਵਿੱਚ ਬਤੌਰ ਮੁਨੀਮ ਕੰਮ ਕਰਦਾ ਹੈ। ਪੀੜਤ ਪਰਿਵਾਰ ਵੱਲੋਂ ਵੀ ਸਰਕਾਰ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੀ ਪੁੱਤਰ ਦੀ ਲਾਸ਼ ਭਾਰਤ ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ।
- ਭਾਰਤ ’ਚ ਨਹੀਂ ਰਿਲੀਜ਼ ਹੋਵੇਗੀ ਦਿਲਜੀਤ ਦੋਸਾਂਝ ਦੀ ਫ਼ਿਲਮ Punjab 95, ਯੂ ਟਿਊਬ ਤੋਂ ਹਟਾਇਆ ਟ੍ਰੇਲਰ, ਅੰਤਰਰਾਸ਼ਟਰੀ ਸਿਨੇਮਾਂ ਘਰਾਂ ਦਾ ਬਣੇਗੀ ਹਿੱਸਾ
- ਲੱਗਣ ਜਾ ਰਹੀ ਇੱਕ ਹੋਰ 'ਜ਼ਹਿਰਲੀ ਫੈਕਟਰੀ', ਪਿੰਡ ਵਾਸੀਆਂ ਨਾਲ ਹੋਇਆ ਧੋਖਾ, ਲੋਕਾਂ ਨੇ ਵੀ ਲਿਆ ਵੱਡਾ ਫੈਸਲਾ
- ਦੁਰਵਰਤੋਂ ਕਾਰਨ ਪੰਜਾਬ ਵਿੱਚ ਲੱਗਣਗੇ ਪਾਣੀ ਵਾਲੇ ਮੀਟਰ ? ਰਿਸਰਚ ’ਚ ਹੋਏ ਵੱਡੇ ਖੁਲਾਸੇ, ਪ੍ਰਸ਼ਾਸਨ ਹੋਵੇਗਾ ਸਖ਼ਤ