ਨਵੀਂ ਦਿੱਲੀ — ਅੰਡਰ-19 ਏਸ਼ੀਆ ਕੱਪ ਦਾ ਦੂਜਾ ਸੈਮੀਫਾਈਨਲ ਮੈਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। ਭਾਰਤੀ ਅੰਡਰ-19 ਟੀਮ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਈ। ਇਸ ਦੇ ਨਾਲ ਹੀ ਇਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਸ਼੍ਰੀਲੰਕਾਈ ਟੀਮ ਦਾ ਸਫਰ ਖਤਮ ਹੋ ਗਿਆ ਹੈ।
ਚੇਨਤ, ਕਿਰਨ ਅਤੇ ਆਯੂਸ਼ ਨੇ ਵਿਕਟਾਂ ਲਈਆਂ
ਏਸ਼ੀਆ ਕੱਪ ਅੰਡਰ-19 ਦੇ ਇਸ ਦੂਜੇ ਸੈਮੀਫਾਈਨਲ 'ਚ ਸ਼੍ਰੀਲੰਕਾ ਦੇ ਕਪਤਾਨ ਵੀਰਨ ਚਾਮੁਦਿਤਾ ਨੇ ਟਾਸ ਜਿੱਤ ਕੇ ਮੁਹੰਮਦ ਅਮਾਨ ਦੀ ਅਗਵਾਈ ਵਾਲੀ ਟੀਮ ਇੰਡੀਆ ਨੂੰ ਪਹਿਲਾਂ ਗੇਂਦਬਾਜ਼ੀ ਕਰਨ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ 46.2 ਓਵਰਾਂ 'ਚ 173 ਦੌੜਾਂ 'ਤੇ ਢੇਰ ਹੋ ਗਈ। ਸ਼੍ਰੀਲੰਕਾ ਲਈ ਸ਼ਰੁਜਨ ਸ਼ਨਮੁਗਨਾਥਨ ਨੇ 78 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 42 ਦੌੜਾਂ ਬਣਾਈਆਂ, ਜਦਕਿ ਲਕਵਿਨ ਅਬੇਸਿੰਘੇ ਨੇ 110 ਗੇਂਦਾਂ 'ਚ 3 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 69 ਦੌੜਾਂ ਬਣਾਈਆਂ। ਭਾਰਤ ਲਈ ਚੇਤਨ ਸ਼ਰਮਾ ਨੇ 3 ਅਤੇ ਕਿਰਨ ਚੋਰਮਾਲੇ ਅਤੇ ਆਯੂਸ਼ ਮਹਾਤਰੇ ਨੇ 2-2 ਵਿਕਟਾਂ ਲਈਆਂ।
A memorable day and innings for Vaibhav Suryavanshi as he steers India U19 to a commanding win and is also awarded the Player of the Match 🏆
— BCCI (@BCCI) December 6, 2024
Scorecard ▶️ https://t.co/016Tkd99kt#TeamIndia | #ACC | #ACCMensU19AsiaCup pic.twitter.com/pRLZcNkYR2
ਇਸ ਦੇ ਨਾਲ ਹੀ ਭਾਰਤੀ ਟੀਮ ਨੂੰ ਫਾਈਨਲ ਵਿੱਚ ਥਾਂ ਬਣਾਉਣ ਲਈ 174 ਦੌੜਾਂ ਦਾ ਟੀਚਾ ਮਿਲਿਆ ਹੈ। ਭਾਰਤੀ ਬੱਲੇਬਾਜ਼ਾਂ ਨੇ 21.4 ਓਵਰਾਂ ਵਿੱਚ 3 ਵਿਕਟਾਂ ਗੁਆ ਕੇ 175 ਦੌੜਾਂ ਬਣਾ ਕੇ ਇਸ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ। ਇਸ ਨਾਲ ਟੀਮ ਇੰਡੀਆ ਨੇ ਅੰਡਰ-19 ਏਸ਼ੀਆ ਕੱਪ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ, ਜਿੱਥੇ ਉਸ ਦਾ ਸਾਹਮਣਾ ਆਪਣੇ ਪਹਿਲੇ ਫਾਈਨਲ ਦੀ ਜੇਤੂ ਬੰਗਲਾਦੇਸ਼ ਨਾਲ ਹੋਵੇਗਾ।
ਆਯੂਸ਼ ਅਤੇ ਵੈਭਵ ਨੇ ਬੱਲੇ ਨਾਲ ਹਲਚਲ ਮਚਾਈ
ਭਾਰਤ ਲਈ ਆਯੂਸ਼ ਮਹਾਤਰੇ ਅਤੇ ਵੈਭਵ ਸੂਰਿਆਵੰਸ਼ੀ ਪਾਰੀ ਦੀ ਸ਼ੁਰੂਆਤ ਕਰਨ ਆਏ। ਦੋਵਾਂ ਨੇ ਪਹਿਲੀ ਵਿਕਟ ਲਈ 8.3 ਓਵਰਾਂ ਵਿੱਚ 91 ਦੌੜਾਂ ਜੋੜੀਆਂ। ਆਯੂਸ਼ ਨੇ 28 ਗੇਂਦਾਂ 'ਚ 7 ਚੌਕਿਆਂ ਦੀ ਮਦਦ ਨਾਲ 34 ਦੌੜਾਂ ਬਣਾਈਆਂ ਅਤੇ ਵੈਭਵ ਨੇ 36 ਗੇਂਦਾਂ 'ਚ 6 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 67 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਨੂੰ ਤੀਜਾ ਝਟਕਾ ਆਂਦਰੇ ਸਿਧਾਰਥ ਸੀ ਦੇ ਰੂਪ 'ਚ ਲੱਗਾ। ਉਹ 27 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 22 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਭਾਰਤੀ ਟੀਮ ਦੇ ਕਪਤਾਨ ਮੁਹੰਮਦ ਅਮਾਨ (25) ਅਤੇ ਕੇਪੀ ਕਾਰਤੀਕੇ (11) ਨੇ ਮਿਲ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।
Innings Break!
— BCCI (@BCCI) December 6, 2024
A tremendous bowling performance from India U19 👌
Over to our batters 💪
Live ▶️ https://t.co/016Tkd99kt#TeamIndia | #ACC | #ACCMensU19AsiaCup
📸 ACC pic.twitter.com/yX9jESNn8j
ਹੁਣ ਏਸ਼ੀਆ ਕੱਪ ਅੰਡਰ-19 ਟੂਰਨਾਮੈਂਟ ਦਾ ਫਾਈਨਲ ਮੈਚ 8 ਦਸੰਬਰ ਨੂੰ ਸਵੇਰੇ 10:30 ਵਜੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਪਹਿਲੇ ਸੈਮੀਫਾਈਨਲ ਦੀ ਜੇਤੂ ਭਾਰਤੀ ਅੰਡਰ-19 ਟੀਮ ਫਾਈਨਲ 'ਚ ਬੰਗਲਾਦੇਸ਼ ਖਿਲਾਫ ਖੇਡਦੀ ਨਜ਼ਰ ਆਵੇਗੀ।