ਨਵੀਂ ਦਿੱਲੀ: ਆਈਸੀਸੀ ਟੀ-20 ਵਿਸ਼ਵ ਕੱਪ 2024 ਦਾ ਫਾਈਨਲ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਕੇਨਸਿੰਗਟਨ ਓਵਲ ਸਟੇਡੀਅਮ, ਬ੍ਰਿਜਟਾਊਨ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 7 ਵਿਕਟਾਂ ਗੁਆ ਕੇ 176 ਦੌੜਾਂ ਬਣਾਈਆਂ। ਹੁਣ ਦੱਖਣੀ ਅਫਰੀਕਾ ਨੂੰ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਲਈ 20 ਓਵਰਾਂ ਵਿੱਚ 177 ਦੌੜਾਂ ਬਣਾਉਣੀਆਂ ਪੈਣਗੀਆਂ।
Innings Break! #TeamIndia post 1⃣7⃣6⃣/7⃣ on the board.
— BCCI (@BCCI) June 29, 2024
7⃣6⃣ for @imVkohli
4⃣7⃣ for @akshar2026
2⃣7⃣ for @IamShivamDube
Over to our bowlers now! 👍 👍
Scorecard ▶️ https://t.co/c2CcFqY7Pa#T20WorldCup | #SAvIND pic.twitter.com/Xf3aNtgAJO
ਅਫਰੀਕੀ ਗੇਂਦਬਾਜ਼ਾਂ ਨੇ ਭਾਰਤ ਦੇ ਟਾਪ ਆਰਡਰ ਨੂੰ ਕੀਤਾ ਤਬਾਹ: ਇਸ ਮੈਚ 'ਚ ਭਾਰਤ ਲਈ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਪਾਰੀ ਦੀ ਸ਼ੁਰੂਆਤ ਕੀਤੀ। ਭਾਰਤ ਦੀ ਸ਼ੁਰੂਆਤ ਖਰਾਬ ਰਹੀ ਅਤੇ ਟੀਮ ਇੰਡੀਆ ਦਾ ਟਾਪ ਆਰਡਰ ਦੱਖਣੀ ਅਫਰੀਕੀ ਗੇਂਦਬਾਜ਼ਾਂ ਨੇ ਤਬਾਹ ਕਰ ਦਿੱਤਾ। ਕੇਸ਼ਵ ਮਰਹਾਜ ਨੇ ਦੂਜੇ ਓਵਰ ਵਿੱਚ ਰੋਹਿਤ ਸ਼ਰਮਾ (9) ਅਤੇ ਰਿਸ਼ਭ ਪੰਤ (0) ਨੂੰ ਪੈਵੇਲੀਅਨ ਭੇਜ ਕੇ ਭਾਰਤ ਨੂੰ ਦੋਹਰਾ ਝਟਕਾ ਦਿੱਤਾ। ਇਸ ਤੋਂ ਬਾਅਦ ਕਾਗਿਸੋ ਰਬਾਡਾ ਨੇ ਪੰਜਵੇਂ ਓਵਰ ਦੀ ਤੀਜੀ ਗੇਂਦ 'ਤੇ ਸੂਰਯੁਕਮਾਰ ਯਾਦਵ (3) ਨੂੰ ਡੀਪ ਥਰਡ ਮੈਨ 'ਤੇ ਕਲਾਸੇਨ ਹੱਥੋਂ ਕੈਚ ਆਊਟ ਕਰਵਾ ਦਿੱਤਾ।
5⃣0⃣ for Virat Kohli - his 3⃣8⃣th in T20Is! 👌 👌
— BCCI (@BCCI) June 29, 2024
This has been a solid knock. 👍 👍
Follow The Match ▶️ https://t.co/c2CcFqY7Pa#T20WorldCup | #TeamIndia | #SAvIND | @imVkohli pic.twitter.com/8I9nxg2wgH
ਵਿਰਾਟ ਅਤੇ ਅਕਸ਼ਰ ਨੇ ਸ਼ਾਨਦਾਰ ਸਾਂਝੇਦਾਰੀ ਕੀਤੀ: ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਅਕਸ਼ਰ ਪਟੇਲ ਨਾਲ ਮਿਲ ਕੇ ਭਾਰਤ ਦੀ ਪਾਰੀ ਨੂੰ ਸੰਭਾਲਿਆ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਮਿਲ ਕੇ ਪਾਵਰ ਪਲੇਅ 'ਚ ਬਿਨਾਂ ਕੋਈ ਵਿਕਟ ਗੁਆਏ ਟੀਮ ਦੇ ਸਕੋਰ ਨੂੰ 106 ਦੌੜਾਂ ਤੱਕ ਪਹੁੰਚਾਇਆ। ਭਾਰਤ ਲਈ ਵਿਰਾਟ ਅਤੇ ਅਕਸ਼ਰ ਨੇ ਮਿਲ ਕੇ 54 ਗੇਂਦਾਂ ਵਿੱਚ 72 ਦੌੜਾਂ ਦੀ ਸਾਂਝੇਦਾਰੀ ਕੀਤੀ। ਅਕਸ਼ਰ ਪਟੇਲ 47 ਦੌੜਾਂ ਬਣਾ ਕੇ ਪੈਵੇਲੀਅਨ ਪਰਤਿਆ ਅਤੇ ਕਵਿਟਨ ਡੀ ਕਾਕ ਦੁਆਰਾ ਸ਼ਾਨਦਾਰ ਥ੍ਰੋਅ ਕਰਕੇ ਰਨ ਆਊਟ ਹੋ ਗਿਆ। ਅਕਸ਼ਰ ਨੇ ਵੀ 1 ਚੌਕਾ ਅਤੇ 4 ਛੱਕੇ ਲਗਾਏ।
5⃣0⃣-run stand (and counting) between Virat Kohli & Axar Patel 🤝
— BCCI (@BCCI) June 29, 2024
1⃣0⃣0⃣ up for #TeamIndia 👏 👏
Follow The Match ▶️ https://t.co/c2CcFqY7Pa#T20WorldCup | #SAvIND | @imVkohli | @akshar2026 pic.twitter.com/an0pexbdlH
ਵਿਰਾਟ ਕੋਹਲੀ ਨੇ ਅਰਧ ਸੈਂਕੜੇ ਦੀ ਪਾਰੀ ਖੇਡੀ: ਇਸ ਦੌਰਾਨ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਦਾ ਆਪਣਾ 38ਵਾਂ ਅਰਧ ਸੈਂਕੜਾ ਲਗਾਇਆ। ਉਸ ਨੇ 4 ਚੌਕਿਆਂ ਦੀ ਮਦਦ ਨਾਲ 48 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਵਿਰਾਟ 19ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਕਾਗਿਸੋ ਰਬਾਡਾ ਦੇ ਹੱਥੋਂ ਮਾਰਕੋ ਜੈਨਸਨ ਦੇ ਹੱਥੋਂ ਕੈਚ ਆਊਟ ਹੋ ਗਏ। ਵਿਰਾਟ ਨੇ 59 ਗੇਂਦਾਂ 'ਚ 6 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 76 ਦੌੜਾਂ ਦੀ ਪਾਰੀ ਖੇਡੀ।
The Proteas have started the Final in style 🔥#T20WorldCup | #SAvIND | 📝: https://t.co/6VRwftUcs6 pic.twitter.com/Z4JImcBFlN
— ICC (@ICC) June 29, 2024
ਟੀਮ ਇੰਡੀਆ ਲਈ ਸ਼ਿਵਮ ਦੁਬੇ ਨੇ 3 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 27 ਦੌੜਾਂ ਦੀ ਪਾਰੀ ਖੇਡੀ। ਹਾਰਦਿਕ ਨੇ ਟੀਮ ਲਈ 5 ਦੌੜਾਂ ਬਣਾਈਆਂ। ਜਦਕਿ ਰਵਿੰਦਰ ਜਡੇਜਾ 2 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਨਾਲ ਭਾਰਤ ਨੇ ਫਾਈਨਲ ਵਿੱਚ 176 ਦੌੜਾਂ ਬਣਾ ਲਈਆਂ ਹਨ। ਦੱਖਣੀ ਅਫਰੀਕਾ ਲਈ ਕੇਸ਼ਵ ਮਹਾਰਾਜ ਅਤੇ ਐਨਰਿਕ ਨੋਰਟਜੇ ਨੇ 2-2 ਵਿਕਟਾਂ ਲਈਆਂ ਜਦਕਿ ਕਾਗਿਸੋ ਰਬਾਡਾ ਅਤੇ ਮਾਰਕੋ ਜੈਨਸਨ ਨੇ 1-1 ਵਿਕਟ ਲਈ।
- IND vs SA : ਵਿਰਾਟ ਨੇ ਦੱਖਣੀ ਅਫਰੀਕਾ ਖਿਲਾਫ ਜੜਿਆ ਸ਼ਾਨਦਾਰ ਅਰਧ ਸੈਂਕੜਾ, ਅਕਸ਼ਰ ਪੇਟਲ ਫਿਫਟੀ ਤੋਂ ਖੁੰਝੇ - T20 World Cup 2024 Final
- IND vs SA Final: ਹਾਰਦਿਕ ਪੰਡਯਾ ਬਣ ਸਕਦੇ ਹਨ ਛੱਕਿਆਂ ਦਾ ਬਾਦਸ਼ਾਹ, ਵੇਖੋ ਉਨ੍ਹਾਂ ਦੇ ਸ਼ਾਨਦਾਰ ਅੰਕੜੇ - T20 World Cup 2024
- IND vs SA: ਵਿਰਾਟ ਦਾ ਰਿਕਾਰਡ ਤੋੜ ਕੇ ਇਤਿਹਾਸ ਰਚਣਗੇ ਰੋਹਿਤ, ਟੀ-20 ਵਿਸ਼ਵ ਕੱਪ 'ਚ ਸਥਾਪਿਤ ਕਰਨਗੇ ਸਭ ਤੋਂ ਵੱਡਾ ਮੀਲ ਪੱਥਰ - T20 World Cup 2024 Final