ਨਵੀਂ ਦਿੱਲੀ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਵੀਰਵਾਰ 24 ਅਕਤੂਬਰ ਤੋਂ ਪੁਣੇ 'ਚ ਖੇਡਿਆ ਜਾਵੇਗਾ। ਇਸ ਟੈਸਟ 'ਚ ਭਾਰਤੀ ਟੀਮ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਪੰਤ ਨੂੰ ਬੈਂਗਲੁਰੂ 'ਚ ਖੇਡੇ ਗਏ ਪਹਿਲੇ ਟੈਸਟ 'ਚ ਗੋਡੇ ਦੀ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਧਰੁਵ ਜੁਰੇਲ ਨੇ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲੀ ਸੀ। ਅਜਿਹੇ 'ਚ ਸਵਾਲ ਇਹ ਹੈ ਕਿ ਪੰਤ ਪੁਣੇ ਟੈਸਟ 'ਚ ਖੇਡਣਗੇ ਜਾਂ ਨਹੀਂ। ਇਸ ਦੇ ਨਾਲ ਹੀ ਪਹਿਲੇ ਟੈਸਟ 'ਚ ਹਾਰ ਤੋਂ ਬਾਅਦ ਭਾਰਤ ਦੂਜੇ ਟੈਸਟ ਲਈ ਆਪਣੇ ਪਲੇਇੰਗ 11 'ਚ ਕੀ ਬਦਲਾਅ ਕਰ ਸਕਦਾ ਹੈ।
RISHABH PANT IS FIT TO PLAY THE PUNE TEST...!!!!
— Johns. (@CricCrazyJohns) October 21, 2024
Pant has recovered & is fit and available for the 2nd Test against New Zealand. [Pratyush Raj From Express Sports] pic.twitter.com/47Wg9BRXeH
ਰਿਸ਼ਭ ਪੰਤ ਖੇਡਣਗੇ ਜਾਂ ਨਹੀਂ?
ਭਾਰਤ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਵਿੱਚ ਖੇਡਣਗੇ ਜਾਂ ਨਹੀਂ ਇਸ ਨੂੰ ਲੈ ਕੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੱਜੇ ਹੱਥ ਦਾ ਇਹ ਬੱਲੇਬਾਜ਼ ਆਪਣੇ ਗੋਡੇ ਦੀ ਸੱਟ ਤੋਂ ਉਭਰ ਗਿਆ ਹੈ ਅਤੇ ਦੂਜੇ ਟੈਸਟ ਵਿੱਚ ਖੇਡੇਗਾ। ਹਾਲਾਂਕਿ ਪੰਤ ਦੇ ਖੇਡਣ ਜਾਂ ਨਾ ਖੇਡਣ ਨੂੰ ਲੈ ਕੇ ਬੀਸੀਸੀਆਈ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਜੇਕਰ ਪੰਤ ਦੂਜਾ ਟੈਸਟ ਨਹੀਂ ਖੇਡ ਪਾਉਂਦੇ ਹਨ ਤਾਂ ਉਨ੍ਹਾਂ ਦੀ ਥਾਂ 'ਤੇ ਧਰੁਵ ਜੁਰੇਲ ਨੂੰ ਪਲੇਇੰਗ-11 'ਚ ਸ਼ਾਮਲ ਕੀਤਾ ਜਾਵੇਗਾ।
KL ਰਾਹੁਲ ਅਤੇ ਸ਼ੁਭਮਨ ਗਿੱਲ ਵਿੱਚੋਂ ਕੌਣ ਖੇਡੇਗਾ?
ਸ਼ੁਭਮਨ ਗਿੱਲ ਸੱਟ ਕਾਰਨ ਪਹਿਲਾ ਟੈਸਟ ਮੈਚ ਨਹੀਂ ਖੇਡ ਸਕੇ ਪਰ ਉਹ ਪੁਣੇ ਟੈਸਟ ਲਈ ਉਪਲਬਧ ਹੋਣਗੇ। ਗਿੱਲ ਨੇ ਮੰਗਲਵਾਰ ਨੂੰ ਵੀ ਨੈੱਟ 'ਤੇ ਬੱਲੇਬਾਜ਼ੀ ਕੀਤੀ। ਅਜਿਹੇ 'ਚ ਜੇਕਰ ਕਪਤਾਨ ਰੋਹਿਤ ਗਿੱਲ ਨੂੰ ਪਲੇਇੰਗ-11 'ਚ ਚੁਣਦੇ ਹਨ ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿਸ ਨੂੰ ਬਾਹਰ ਰੱਖਿਆ ਜਾਵੇਗਾ। ਕੇਐਲ ਰਾਹੁਲ ਦੀ ਥਾਂ ਗਿੱਲ ਨੂੰ ਮੌਕਾ ਦਿੱਤੇ ਜਾਣ ਦੀ ਜ਼ਿਆਦਾ ਸੰਭਾਵਨਾ ਹੈ ਕਿਉਂਕਿ ਕੇਐਲ ਰਾਹੁਲ ਬੈਂਗਲੁਰੂ ਟੈਸਟ ਦੀ ਪਹਿਲੀ ਪਾਰੀ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ। ਇਸ ਦੇ ਨਾਲ ਹੀ ਉਹ ਦੂਜੀ ਪਾਰੀ 'ਚ ਸਿਰਫ 12 ਦੌੜਾਂ ਬਣਾ ਕੇ ਆਊਟ ਹੋ ਗਏ।
Shubman Gill in the nets in Pune.
— Mufaddal Vohra (@mufaddal_vohra) October 22, 2024
- Gill is ready to go!! 🇮🇳 pic.twitter.com/sWj1OLX8Cs
ਕੀ ਵਾਸ਼ਿੰਗਟਨ ਸੁੰਦਰ ਨੂੰ ਮੌਕਾ ਮਿਲੇਗਾ?
ਬੀਸੀਸੀਆਈ ਨੇ ਦੂਜੇ ਟੈਸਟ ਤੋਂ ਪਹਿਲਾਂ ਸਪਿਨ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਹੈ। ਪਰ, ਉਨ੍ਹਾਂ ਨੂੰ ਪੁਣੇ ਟੈਸਟ 'ਚ ਪਲੇਇੰਗ-11 'ਚ ਜਗ੍ਹਾ ਮਿਲਣਾ ਮੁਸ਼ਕਿਲ ਲੱਗ ਰਿਹਾ ਹੈ। ਜੇਕਰ ਭਾਰਤ 3 ਸਪਿਨਰਾਂ ਦੇ ਨਾਲ ਜਾਂਦਾ ਹੈ ਤਾਂ ਕੁਲਦੀਪ ਯਾਦਵ ਜਾਂ ਸੁੰਦਰ ਨੂੰ ਮੌਕਾ ਮਿਲ ਸਕਦਾ ਹੈ। ਜੇਕਰ ਪਿੱਚ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਹੁੰਦੀ ਹੈ ਤਾਂ ਆਕਾਸ਼ ਦੀਪ ਨੂੰ ਵੀ ਪਲੇਇੰਗ-11 'ਚ ਮੌਕਾ ਦਿੱਤਾ ਜਾ ਸਕਦਾ ਹੈ।
🚨 News 🚨
— BCCI (@BCCI) October 20, 2024
Squad Update: Washington Sundar added to squad for the second and third Test#INDvNZ | @IDFCFIRSTBank
Details 🔽
ਪੁਣੇ ਟੈਸਟ ਲਈ ਭਾਰਤ ਦੀ ਸੰਭਾਵਿਤ ਪਲੇਇੰਗ-11
ਯਸ਼ਸਵੀ ਜੈਸਵਾਲ, ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ/ਕੇਐਲ ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ/ਧਰੁਵ ਜੁਰੇਲ (ਵਿਕਟਕੀਪਰ), ਸਰਫਰਾਜ਼ ਖਾਨ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ/ਵਾਸ਼ਿੰਗਟਨ ਸੁੰਦਰ/ਆਕਾਸ਼ ਦੀਪ, ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾਹ।