ਧਰਮਸ਼ਾਲਾ/ਹਿਮਾਚਲ ਪ੍ਰਦੇਸ਼: ਭਾਰਤ ਅਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੈਚ ਧਰਮਸ਼ਾਲਾ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਰੋਹਿਤ ਸ਼ਰਮਾ ਨੂੰ ਪਹਿਲਾਂ ਗੇਂਦਬਾਜ਼ੀ ਕਰਨ ਦਾ ਸੱਦਾ ਦਿੱਤਾ। ਇੰਗਲੈਂਡ ਨੇ ਪਹਿਲੀ ਪਾਰੀ ਵਿੱਚ ਲੰਚ ਤੱਕ 100 ਦੌੜਾਂ ਬਣਾ ਲਈਆਂ ਸਨ ਅਤੇ 25.3 ਓਵਰਾਂ ਵਿੱਚ 2 ਵਿਕਟਾਂ ਗੁਆ ਦਿੱਤੀਆਂ ਸਨ। ਦੋਵਾਂ ਟੀਮਾਂ ਲਈ ਇਹ ਸੈਸ਼ਨ ਮਿਲਿਆ-ਜੁਲਿਆ ਰਿਹਾ। ਦੂਸਰੇ ਸ਼ੈਸ਼ਨ ਵਿੱਚ ਇੰਡੀਆ ਨੇ 190 ਦੌੜਾਂ ਦੇ ਕੇ 8 ਵਿਕਟਾਂ ਝਟਕਾ ਦਿੱਤੀਆਂ।
ਕੁਲਦੀਪ ਦਾ ਚੱਲਿਆ ਜਾਦੂ : ਭਾਰਤ ਲਈ ਕੁਲਦੀਪ ਯਾਦਵ ਨੇ ਪਹਿਲੇ ਸੈਸ਼ਨ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਭਾਰਤ ਲਈ 2 ਵਿਕਟਾਂ ਲਈਆਂ। ਹੁਣ ਤੱਕ ਕੁਲਦੀਪ ਨੇ 4.3 ਓਵਰਾਂ 'ਚ 4.88 ਦੀ ਇਕਾਨਮੀ ਨਾਲ 22 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਹਨ। ਕੁਲਦੀਪ ਨੇ ਪਾਰੀ ਦੇ 18ਵੇਂ ਓਵਰ ਵਿੱਚ 27 ਦੌੜਾਂ ਦੇ ਸਕੋਰ ’ਤੇ ਬੇਨ ਡਕੇਟ ਨੂੰ ਸ਼ੁਭਮਨ ਗਿੱਲ ਹੱਥੋਂ ਕੈਚ ਆਊਟ ਕਰਵਾਇਆ। ਗਿੱਲ ਦਾ ਇਹ ਕੈਚ ਬਹੁਤ ਸ਼ਾਨਦਾਰ ਰਿਹਾ। ਇਸ ਤੋਂ ਬਾਅਦ ਪਾਰੀ ਦੇ 26ਵੇਂ ਓਵਰ ਦੀ ਤੀਜੀ ਗੇਂਦ 'ਤੇ ਓਲੀ ਪੋਪ ਨੂੰ 11 ਦੌੜਾਂ ਦੇ ਸਕੋਰ 'ਤੇ ਵਿਕਟਕੀਪਰ ਧਰੁਵ ਜੁਰੇਲ ਨੇ ਸਟੰਪ ਆਊਟ ਕਰ ਦਿੱਤਾ।ਜੈਕ ਕ੍ਰਾਲੀ ਨੇ ਅਰਧ ਸੈਂਕੜਾ ਲਗਾਇਆ।
ਰਵੀਚੰਦਰਨ ਅਸ਼ਵਿਨ ਨੇ ਧਰਮਸ਼ਾਲਾ 'ਚ ਹਾਸਲ ਕੀਤੀ ਖਾਸ ਉਪਲੱਬਧੀ, 100 ਟੈਸਟ ਖੇਡਣ ਵਾਲੇ ਬਣੇ ਤੀਜੇ ਭਾਰਤੀ ਸਪਿਨਰ
ਪੈਰਿਸ ਓਲੰਪਿਕ 2024 'ਚ ਹਾਕੀ ਲਈ ਸ਼ਡਿਊਲ ਜਾਰੀ, ਭਾਰਤੀ ਪੁਰਸ਼ ਹਾਕੀ ਟੀਮ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨਾਲ ਭਿੜੇਗੀ
ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੈਕ ਕੋਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਅਰਧ ਸੈਂਕੜਾ ਲਗਾਇਆ। ਉਹ ਲੰਚ ਤੱਕ 61 ਦੌੜਾਂ ਬਣਾ ਕੇ ਕ੍ਰੀਜ਼ 'ਤੇ ਅਜੇਤੂ ਹੈ। ਕ੍ਰਾਲੀ ਨੇ 9 ਚੌਕਿਆਂ ਦੀ ਮਦਦ ਨਾਲ 64 ਗੇਂਦਾਂ 'ਚ 50 ਦੌੜਾਂ ਪੂਰੀਆਂ ਕੀਤੀਆਂ। ਇਸ ਸਮੇਂ ਉਹ 71 ਗੇਂਦਾਂ 'ਚ 9 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 61 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ। ਉਸ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਇੰਗਲੈਂਡ ਨੇ ਲੰਚ ਤੱਕ 100 ਦੌੜਾਂ ਬਣਾ ਲਈਆਂ ਹਨ।
ਇਹ ਮੈਚ ਭਾਰਤ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਅਤੇ ਇੰਗਲੈਂਡ ਦੇ ਜੌਨੀ ਬੇਅਰਸਟੋ ਦਾ 100ਵਾਂ ਟੈਸਟ ਮੈਚ ਹੈ। ਦੇਵਦੱਤ ਪਡਿਕਲ ਨੇ ਇਸ ਮੈਚ ਵਿੱਚ ਭਾਰਤ ਲਈ ਆਪਣਾ ਟੈਸਟ ਡੈਬਿਊ ਕੀਤਾ ਹੈ।