ਹੈਦਰਾਬਾਦ: ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾਂ ਟੈਸਟ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਨਾਲ ਰੋਹਿਤ ਸ਼ਰਮਾ ਦੀ ਟੀਮ ਇੰਡੀਆ ਪਹਿਲਾਂ ਗੇਂਦਬਾਜ਼ੀ ਕਰ ਰਹੀ ਹੈ ।
-
🚨 Toss Update 🚨
— BCCI (@BCCI) January 25, 2024 " class="align-text-top noRightClick twitterSection" data="
England win the toss in Hyderabad and elect to bat in the 1st #INDvENG Test.
Fast bowler Avesh Khan has been released to play for his Ranji trophy team, Madhya Pradesh for their next Ranji Trophy fixture.
Rajat Patidar has joined the team as Virat Kohli's… pic.twitter.com/g9TfcLZZvs
">🚨 Toss Update 🚨
— BCCI (@BCCI) January 25, 2024

Rajat Patidar has joined the team as Virat Kohli's… pic.twitter.com/g9TfcLZZvs🚨 Toss Update 🚨
— BCCI (@BCCI) January 25, 2024
England win the toss in Hyderabad and elect to bat in the 1st #INDvENG Test.
Fast bowler Avesh Khan has been released to play for his Ranji trophy team, Madhya Pradesh for their next Ranji Trophy fixture.
Rajat Patidar has joined the team as Virat Kohli's… pic.twitter.com/g9TfcLZZvs
ਭਾਰਤੀ ਟੀਮ ਵਿੱਚ ਸ਼ਾਮਲ ਕੀਤੇ ਗਏ ਤੇਜ਼ ਗੇਂਦਬਾਜ਼ ਅਵੇਸ਼ ਖਾਨ ਨੂੰ ਆਪਣੀ ਰਣਜੀ ਟਰਾਫੀ ਟੀਮ ਮੱਧ ਪ੍ਰਦੇਸ਼ ਲਈ ਅਗਲੇ ਰਣਜੀ ਟਰਾਫੀ ਮੈਚ ਵਿੱਚ ਖੇਡਣ ਲਈ ਜਾਣਾ ਪਿਆ। ਇਸ ਦੇ ਨਾਲ ਹੀ ਰਜਤ ਪਾਟੀਦਾਰ ਪਹਿਲੇ ਦੋ ਟੈਸਟਾਂ ਲਈ ਵਿਰਾਟ ਕੋਹਲੀ ਦੇ ਬਦਲ ਵਜੋਂ ਟੀਮ ਵਿੱਚ ਸ਼ਾਮਲ ਹੋਏ ਹਨ ਪਰ ਉਨ੍ਹਾਂ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲਿਆ ਹੈ। ਇਸ ਮੈਚ 'ਚ ਭਾਰਤ ਅਤੇ ਇੰਗਲੈਂਡ ਦੋਵੇਂ ਟੀਮਾਂ ਤਿੰਨ-ਤਿੰਨ ਸਪਿਨ ਗੇਂਦਬਾਜ਼ਾਂ ਨਾਲ ਮੈਦਾਨ 'ਚ ਉਤਰੀਆਂ ਹਨ।
ਦੱਸ ਦਈਏ ਇੰਗਲੈਂਡ ਕ੍ਰਿਕਟ ਟੀਮ ਦੇ ਸਪਿਨਰ ਸ਼ੋਏਬ ਬਸ਼ੀਰ ਨੂੰ ਵੀ ਵੀਜ਼ਾ ਮਿਲ ਗਿਆ ਹੈ। ਇੰਗਲੈਂਡ ਕ੍ਰਿਕਟ ਬੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਸੱਜੇ ਹੱਥ ਦੇ ਆਫ ਸਪਿਨਰ ਸ਼ੋਏਬ ਬਸ਼ੀਰ ਨੂੰ ਭਾਰਤ ਦਾ ਵੀਜ਼ਾ ਮਿਲ ਗਿਆ ਹੈ ਅਤੇ ਉਹ ਇਸ ਹਫਤੇ ਦੇ ਅੰਤ 'ਚ ਇੰਗਲੈਂਡ ਟੀਮ ਨਾਲ ਜੁੜ ਜਾਵੇਗਾ। ਨਾਲ ਹੀ ਇੰਗਲੈਂਡ ਕ੍ਰਿਕਟ ਨੇ ਵੀਜ਼ਾ ਜਾਰੀ ਹੋਣ ਤੋਂ ਬਾਅਦ ਖੁਸ਼ੀ ਪ੍ਰਗਟਾਈ ਹੈ।
- ਸਿਰਾਜ ਨੇ ਇੰਗਲੈਂਡ ਨੂੰ ਦਿੱਤੀ ਖੁੱਲ੍ਹੀ ਚਿਤਾਵਨੀ, ਕਿਹਾ- 'ਬੇਸਬਾਲ ਕ੍ਰਿਕਟ ਖੇਡਿਆ ਤਾਂ ਡੇਢ-ਦੋ ਦਿਨਾਂ 'ਚ ਖਤਮ ਕਰ ਦੇਵਾਂਗੇ ਮੈਚ'
- ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਕੱਲ ਤੋਂ ਸ਼ੁਰੂ, ਜਾਣੋਂ ਕੌਣ ਕਿਸ 'ਤੇ ਹੈ ਭਾਰੀ
- ਇੰਗਲਿਸ਼ ਕ੍ਰਿਕਟਰ ਸ਼ੋਏਬ ਬਸ਼ੀਰ ਨੂੰ ਮਿਲਿਆ ਭਾਰਤੀ ਵੀਜ਼ਾ, ਇੰਗਲੈਂਡ ਕ੍ਰਿਕਟ ਬੋਰਡ ਨੇ ਖੁਸ਼ੀ ਦਾ ਕੀਤਾ ਪ੍ਰਗਟਾਵਾ
- ਕੀ ਭਾਰਤ-ਪਾਕਿਸਤਾਨ ਸਬੰਧਾਂ ਦਾ ਇੰਗਲੈਂਡ ਦੀ ਟੀਮ 'ਤੇ ਪਿਆ ਅਸਰ, ਜਾਣੋ ਕਿਉਂ ਨਹੀਂ ਮਿਲਿਆ ਸ਼ੋਏਬ ਨੂੰ ਵੀਜ਼ਾ
ਇੰਗਲੈਂਡ ਦੇ ਪਲੇਇੰਗ 11: ਜੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ (ਕਪਤਾਨ), ਬੇਨ ਫੋਕਸ, ਰੇਹਾਨ ਅਹਿਮਦ, ਟਾਮ ਹਾਰਟਲੇ, ਮਾਰਕ ਵੁੱਡ ਅਤੇ ਜੈਕ ਲੀਚ।
ਭਾਰਤ ਦੇ ਪਲੇਇੰਗ 11: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਬਮਨ ਗਿੱਲ, ਕੇਐਲ ਰਾਹੁਲ, ਸ਼੍ਰੇਅਸ ਅਈਅਰ, ਸ਼੍ਰੀਕਰ ਭਾਰਤ (ਵਿਕਟਕੀਪਰ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।