ਪਰਥ (ਆਸਟਰੇਲੀਆ) : ਭਾਰਤ ਅਤੇ ਆਸਟਰੇਲੀਆ ਵਿਚਾਲੇ ਬਾਰਡਰ ਗਾਵਸਕਰ ਟਰਾਫੀ ਸੀਰੀਜ਼ ਸ਼ੁੱਕਰਵਾਰ 22 ਨਵੰਬਰ ਤੋਂ ਸ਼ੁਰੂ ਹੋਵੇਗੀ। 5 ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਮੈਚ ਪਰਥ 'ਚ ਖੇਡਿਆ ਜਾਵੇਗਾ। ਇਸ ਬਹੁ-ਚਰਚਿਤ ਲੜੀ ਦੇ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ, ਨਿਯਮਤ ਕਪਤਾਨ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਵਿੱਚ, ਭਾਰਤ ਦੇ ਕਾਰਜਕਾਰੀ ਕਪਤਾਨ ਜਸਪ੍ਰੀਤ ਬੁਮਰਾਹ ਅਤੇ ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਚਮਕਦਾਰ ਟਰਾਫੀ ਦੇ ਨਾਲ ਇੱਕ ਫੋਟੋਸ਼ੂਟ ਕਰਵਾਇਆ।
Bumrah said " there is no greater honour than playing test cricket and to lead the side which very few have done in indian cricket - this is the format i wanted to play from childhood". pic.twitter.com/prCSsb7k7v
— Johns. (@CricCrazyJohns) November 21, 2024
ਆਸਟ੍ਰੇਲੀਆ ਨੂੰ ਬੁਮਰਾਹ ਦੀ ਸਖ਼ਤ ਚਿਤਾਵਨੀ
ਇਸ ਤੋਂ ਬਾਅਦ ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਆਸਟ੍ਰੇਲੀਅਨ ਟੀਮ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਅਗਾਮੀ 5 ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਵਿੱਚ ਭਾਰਤ ਨੂੰ ਹਲਕੇ ਵਿੱਚ ਨਾ ਲੈਣ। ਓਪਟਸ ਸਟੇਡੀਅਮ 'ਚ ਸੀਰੀਜ਼ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਵੀਰਵਾਰ ਨੂੰ ਪ੍ਰੀ-ਮੈਚ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 30 ਸਾਲਾ ਬੁਮਰਾਹ, ਜੋ ਟੈਸਟ ਕ੍ਰਿਕਟ 'ਚ ਦੂਜੀ ਵਾਰ ਭਾਰਤ ਦੀ ਅਗਵਾਈ ਕਰਨਗੇ, ਉਨ੍ਹਾਂ ਕਿਹਾ ਕਿ ਭਾਰਤੀ ਟੀਮ ਪੂਰੀ ਤਰ੍ਹਾਂ ਤਿਆਰ ਹੈ।
#WATCH | Indian Skipper Jasprit Bumrah and Australian Skipper Pat Cummins pose with the Border-Gavaskar Trophy, for a photograph in Perth, Australia. India's Test Vice-Captain Jasprit Bumrah is stepping in for Rohit Sharma in his absence.
— ANI (@ANI) November 21, 2024
The Border-Gavaskar Trophy begins… pic.twitter.com/nlkdfUfRbq
ਜਲਦੀ ਆਸਟ੍ਰੇਲੀਆ ਆਉਣ ਦਾ ਹੋਵੇਗਾ ਫਾਇਦਾ
ਬੁਮਰਾਹ ਨੇ ਕਿਹਾ, ‘ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਕਿਉਂਕਿ ਅਸੀਂ ਇੱਥੇ ਜਲਦੀ ਆ ਗਏ ਹਾਂ। ਸਾਨੂੰ WACA ਵਿਖੇ ਬਿਤਾਉਣ ਲਈ ਕੁਝ ਸਮਾਂ ਮਿਲਿਆ। ਕਈ ਨੌਜਵਾਨ ਖਿਡਾਰੀ ਇੱਥੇ ਪਹਿਲੀ ਵਾਰ ਆ ਰਹੇ ਹਨ ਪਰ ਜਦੋਂ ਅਸੀਂ ਪਹਿਲੀ ਵਾਰ ਇੱਥੇ ਆਏ ਸੀ ਤਾਂ ਸਾਨੂੰ ਇਸ ਤੋਂ ਘੱਟ ਸਮਾਂ ਮਿਲਿਆ ਅਤੇ ਅਸੀਂ ਸੀਰੀਜ਼ ਜਿੱਤੀ।
ਉਸ ਨੇ ਅੱਗੇ ਕਿਹਾ, 'ਸਾਨੂੰ ਹਮੇਸ਼ਾ ਆਪਣੀ ਟੀਮ 'ਤੇ ਭਰੋਸਾ ਹੈ। ਅਸੀਂ ਜਦੋਂ ਵੀ ਖੇਡਦੇ ਹਾਂ, ਹਾਲਾਤ ਭਾਵੇਂ ਕੋਈ ਵੀ ਹੋਣ, ਅਸੀਂ ਤਿਆਰੀਆਂ ਦੇ ਲਿਹਾਜ਼ ਨਾਲ ਬਹੁਤ ਚੰਗੀ ਸਥਿਤੀ ਵਿੱਚ ਰਹਿੰਦੇ ਹਾਂ ਅਤੇ ਅਸੀਂ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ,'।
READY, SET, GO....!!!! 😍
— Johns. (@CricCrazyJohns) November 21, 2024
- Less than 24 hours to go for Border Gavaskar Trophy. pic.twitter.com/ok0rYaoy44
'ਕਪਤਾਨੀ ਇੱਕ ਮਾਣ ਹੈ'
ਜਸਪ੍ਰੀਤ ਬੁਮਰਾਹ ਨੇ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਵਿੱਚ ਟੀਮ ਇੰਡੀਆ ਦੀ ਕਮਾਨ ਸੰਭਾਲਣ ਨੂੰ ਆਪਣੇ ਲਈ ਸਨਮਾਨ ਦੱਸਿਆ। ਉਸ ਨੇ ਕਿਹਾ, 'ਟੈਸਟ ਕ੍ਰਿਕਟ ਖੇਡਣ ਅਤੇ ਟੀਮ ਦੀ ਅਗਵਾਈ ਕਰਨ ਤੋਂ ਵੱਡਾ ਕੋਈ ਸਨਮਾਨ ਨਹੀਂ ਹੈ ਜੋ ਭਾਰਤੀ ਕ੍ਰਿਕਟ 'ਚ ਬਹੁਤ ਘੱਟ ਲੋਕਾਂ ਨੇ ਕੀਤਾ ਹੈ, ਇਹ ਉਹ ਫਾਰਮੈਟ ਹੈ ਜੋ ਮੈਂ ਬਚਪਨ ਤੋਂ ਹੀ ਖੇਡਣਾ ਚਾਹੁੰਦਾ ਸੀ।'