ਹੈਦਰਾਬਾਦ: CSK ਨੇ IPL 2024 ਵਿੱਚ ਬੁੱਧਵਾਰ ਨੂੰ ਖੇਡੇ ਗਏ ਗੁਜਰਾਤ ਟਾਈਟਨਸ ਬਨਾਮ ਚੇਨੱਈ ਸੁਪਰ ਕਿੰਗਜ਼ ਦੇ ਮੈਚ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਮੈਚ 'ਚ ਗੁਜਰਾਤ ਦੀ ਹਾਰ ਤੋਂ ਬਾਅਦ IPL ਨੇ ਕਪਤਾਨ ਸ਼ੁਭਮਨ ਗਿੱਲ 'ਤੇ ਜੁਰਮਾਨਾ ਲਗਾਇਆ ਹੈ। ਦਰਅਸਲ, IPL ਨੇ ਗੁਜਰਾਤ 'ਤੇ ਹੌਲੀ ਓਵਰ ਰੇਟ ਲਈ ਜੁਰਮਾਨਾ ਲਗਾਇਆ ਹੈ। ਆਈਪੀਐਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਚਾਰ ਸੰਹਿਤਾ ਤਹਿਤ ਗਿੱਲ ਦਾ ਇਹ ਪਹਿਲਾ ਅਪਰਾਧ ਹੈ, ਇਸ ਲਈ ਉਸ ਨੂੰ ਸਿਰਫ਼ 12 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।
ਚੇਨੱਈ ਅੰਕ ਸੂਚੀ ਵਿਚ ਪਹਿਲੇ ਸਥਾਨ 'ਤੇ ਪਹੁੰਚੀ: ਗੁਜਰਾਤ ਟਾਈਟਨਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 20 ਓਵਰਾਂ 'ਚ 6 ਵਿਕਟਾਂ ਗੁਆ ਕੇ 206 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਗੁਜਰਾਤ ਦੀ ਟੀਮ 8 ਵਿਕਟਾਂ ਗੁਆ ਕੇ 143 ਦੌੜਾਂ ਹੀ ਬਣਾ ਸਕੀ ਅਤੇ ਉਸ ਨੂੰ 63 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਨਾਲ ਚੇਨੱਈ ਅੰਕ ਸੂਚੀ ਵਿਚ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ। ਜਦੋਂ ਕਿ ਰਾਜਸਥਾਨ ਰਾਇਲਸ ਦੂਜੇ ਸਥਾਨ 'ਤੇ ਹੈ।
ਹੌਲੀ ਓਵਰ ਰੇਟ ਪੈਨਲਟੀ ਕੀ ਹੈ?: ਸਲੋ ਓਵਰ ਰੇਟ ਰੈਫ਼ਰੀ ਦੁਆਰਾ ਲਗਾਇਆ ਜਾਂਦਾ ਹੈ ਜਦੋਂ ਕੋਈ ਟੀਮ ਨਿਰਧਾਰਤ ਸਮੇਂ ਵਿੱਚ ਆਪਣੇ ਓਵਰ ਪੂਰੇ ਨਹੀਂ ਕਰ ਸਕਦੀ। ਅਜਿਹੀ ਗਲਤੀ ਨੂੰ ਦੁਬਾਰਾ ਹੋਣ ਤੋਂ ਰੋਕਣ ਲਈ, ਰੈਫ਼ਰੀ ਜੁਰਮਾਨਾ ਲਗਾ ਦਿੰਦਾ ਹੈ। ਹਾਲਾਂਕਿ ਗਿੱਲ ਨੂੰ ਇਹ ਜੁਰਮਾਨਾ ਆਪਣੀ ਜੇਬ 'ਚੋਂ ਨਹੀਂ ਦੇਣਾ ਪਵੇਗਾ, ਇਹ ਜੁਰਮਾਨਾ ਸਬੰਧਤ ਫਰੈਂਚਾਇਜ਼ੀ ਵੱਲੋਂ ਹੀ ਅਦਾ ਕੀਤਾ ਜਾਵੇਗਾ। ਗੁਜਰਾਤ ਟਾਈਟਨਸ ਦਾ ਤੀਜਾ ਮੈਚ ਹੈਦਰਾਬਾਦ ਨਾਲ ਖੇਡਿਆ ਜਾਵੇਗਾ। ਟੀਮ ਆਪਣਾ ਤੀਜਾ ਮੈਚ ਜਿੱਤਣਾ ਚਾਹੇਗੀ।