ETV Bharat / sports

Watch : ਵਿਦੇਸ਼ੀ ਔਰਤਾਂ ਨੇ ਨੀਰਜ ਚੋਪੜਾ ਨੂੰ ਪਾਈ ਜੱਫੀ, ਪ੍ਰਸ਼ੰਸਕਾਂ ਨੇ ਕਿਹਾ- ਮਨੂ ਭਾਬੀ ਨੂੰ ਹੋਵੇਗੀ ਜਲਨ - Neeraj Chopra Viral Video - NEERAJ CHOPRA VIRAL VIDEO

Neeraj Chopra Viral Video: ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਕਈ ਵਿਦੇਸ਼ੀ ਔਰਤਾਂ ਨੂੰ ਗਲੇ ਮਿਲਦੇ ਦਿਖਾਈ ਦੇ ਰਹੇ ਹਨ। ਵੀਡੀਓ ਦੇਖਣ ਲਈ ਪੜ੍ਹੋ ਪੂਰੀ ਖਬਰ...

Neeraj Chopra Viral Video
Neeraj Chopra Viral Video ((ANI Photo))
author img

By ETV Bharat Sports Team

Published : Sep 17, 2024, 4:49 PM IST

ਨਵੀਂ ਦਿੱਲੀ: ਭਾਰਤ ਦਾ 'ਗੋਲਡਨ ਬੁਆਏ' ਨੀਰਜ ਚੋਪੜਾ ਦੁਨੀਆ ਭਰ 'ਚ ਦੇਸ਼ ਦਾ ਨਾਂ ਰੌਸ਼ਨ ਕਰ ਰਿਹਾ ਹੈ। ਇਸ ਸਟਾਰ ਭਾਰਤੀ ਜੈਵਲਿਨ ਥ੍ਰੋਅਰ ਨੇ ਲਗਾਤਾਰ ਦੋ ਓਲੰਪਿਕ ਖੇਡਾਂ ਵਿੱਚ ਦੇਸ਼ ਲਈ ਦੋ ਤਗਮੇ ਜਿੱਤੇ ਹਨ। ਨੀਰਜ ਹੁਣ ਗਲੋਬਲ ਸਟਾਰ ਬਣਨ ਦੇ ਰਾਹ 'ਤੇ ਹੈ, ਅਤੇ ਸਟਾਰ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੀ ਤਰ੍ਹਾਂ ਉਸ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ।

ਨੀਰਜ ਚੋਪੜਾ ਦਾ ਵੀਡੀਓ ਵਾਇਰਲ

ਪੈਰਿਸ ਓਲੰਪਿਕ 2024 ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਨੀਰਜ ਚੋਪੜਾ ਦਾ ਕ੍ਰੇਜ਼ ਹੁਣ ਸਿਰਫ਼ ਆਪਣੇ ਦੇਸ਼ ਤੱਕ ਸੀਮਤ ਨਹੀਂ ਰਿਹਾ। ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਇਸ 'ਚ ਖਾਸ ਗੱਲ ਇਹ ਹੈ ਕਿ ਉਨ੍ਹਾਂ ਦੀ ਫੈਨ ਫਾਲੋਇੰਗ 'ਚ ਮਹਿਲਾ ਪ੍ਰਸ਼ੰਸਕਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ।

ਹਾਲ ਹੀ 'ਚ ਨੀਰਜ ਚੋਪੜਾ ਦੇ ਆਟੋਗ੍ਰਾਫ ਦਾ ਇੰਤਜ਼ਾਰ ਕਰ ਰਹੀਆਂ ਮਹਿਲਾ ਪ੍ਰਸ਼ੰਸਕਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਇਕ ਮਹਿਲਾ ਪ੍ਰਸ਼ੰਸਕ ਨੀਰਜ ਦਾ ਆਟੋਗ੍ਰਾਫ ਲੈਂਦੀ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਦਾ ਫ਼ੋਨ ਨੰਬਰ ਮੰਗਦੀ ਦਿਖਾਈ ਦੇ ਰਹੀ ਹੈ।

ਵਿਦੇਸ਼ੀ ਮਹਿਲਾ ਨੇ ਮੰਗਿਆ ਨੀਰਜ ਤੋਂ ਮੋਬਾਇਲ ਨੰਬਰ

ਵਾਇਰਲ ਵੀਡੀਓ 'ਚ ਕਈ ਵਿਦੇਸ਼ੀ ਔਰਤਾਂ ਨੀਰਜ ਨਾਲ ਸੈਲਫੀ ਲੈ ਰਹੀਆਂ ਹਨ। ਪਰ, ਇੱਕ ਲੜਕੀ ਇਸ ਭਾਰਤੀ ਸਟਾਰ ਨੂੰ ਪੁੱਛ ਰਹੀ ਹੈ, 'ਕੀ ਤੁਸੀਂ ਮੈਨੂੰ ਆਪਣਾ ਫ਼ੋਨ ਨੰਬਰ ਦਿਓਗੇ?' ਪਰ, ਵੀਡੀਓ ਵਿੱਚ, ਚੋਪੜਾ ਨਿਮਰਤਾ ਨਾਲ ਉਸ ਦੀ ਬੇਨਤੀ ਨੂੰ ਠੁਕਰਾਉਂਦੇ ਹੋਏ ਅਤੇ ਅੱਗੇ ਵਧਦੇ ਹੋਏ ਦਿਖਾਈ ਦੇ ਰਹੇ ਹਨ। ਪਰ ਇਹ ਸਪੱਸ਼ਟ ਨਹੀਂ ਹੈ ਕਿ ਇਹ ਵੀਡੀਓ ਕਦੋਂ ਅਤੇ ਕਿੱਥੇ ਲਈ ਗਈ ਹੈ।

ਪ੍ਰਸ਼ੰਸਕ ਰਹੇ ਹਨ ਮਜ਼ੇਦਾਰ ਕਮੈਂਟ

ਨੀਰਜ ਚੋਪੜਾ ਦੇ ਇਸ ਵਾਇਰਲ ਵੀਡੀਓ 'ਤੇ ਪ੍ਰਸ਼ੰਸਕ ਲਗਾਤਾਰ ਮਜ਼ੇਦਾਰ ਕਮੈਂਟ ਕਰ ਰਹੇ ਹਨ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, 'ਮਨੂੰ ਭਾਬੀ ਜੀ ਨੂੰ ਜਲਨ ਹੋ ਰਹੀ ਹੈ'। ਜਦਕਿ ਦੂਜੇ ਨੇ ਲਿਖਿਆ, 'ਭਾਈ ਕਾ ਜਲਵਾ ਹੈ'। ਇੱਕ ਪ੍ਰਸ਼ੰਸਕ ਨੇ ਤਾਂ ਨੀਰਜ ਨੂੰ ਕਿਸੇ ਦੇ ਜਾਲ ਵਿੱਚ ਨਾ ਫਸਣ ਦੀ ਸਲਾਹ ਦਿੱਤੀ ਹੈ। ਉਸ ਨੇ ਲਿਖਿਆ, 'ਨੀਰਜ ਭਾਈ, ਪਿਘਲਣਾ ਨਹੀਂ ਹੈ'।

ਤੁਹਾਨੂੰ ਦੱਸ ਦੇਈਏ ਕਿ ਪੈਰਿਸ ਓਲੰਪਿਕ ਵਿੱਚ ਦੋ ਮੈਡਲ ਜਿੱਤਣ ਵਾਲੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਉਸ ਦੀ ਮਾਂ ਨਾਲ ਨੀਰਜ ਚੋਪੜਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਉਦੋਂ ਤੋਂ ਹੀ ਪ੍ਰਸ਼ੰਸਕ ਨੀਰਜ ਦਾ ਨਾਂ ਮਨੂ ਨਾਲ ਜੋੜ ਰਹੇ ਹਨ। ਹਾਲਾਂਕਿ ਦੋਵਾਂ ਭਾਰਤੀ ਖਿਡਾਰੀਆਂ ਨੇ ਇਸ 'ਤੇ ਕਦੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.