ਨਵੀਂ ਦਿੱਲੀ: ਗ੍ਰੇਟਰ ਨੋਇਡਾ ਸਪੋਰਟਸ ਕੰਪਲੈਕਸ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਇਤਿਹਾਸਕ ਇਕਲੌਤੇ ਟੈਸਟ ਦੀ ਮੇਜ਼ਬਾਨੀ ਕਰ ਰਿਹਾ ਹੈ। ਹਾਲਾਂਕਿ ਆਊਟਫੀਲਡ ਗਿੱਲੇ ਹੋਣ ਕਾਰਨ ਸੋਮਵਾਰ ਨੂੰ ਪਹਿਲੇ ਦਿਨ ਦੀ ਖੇਡ ਬਿਨਾਂ ਟਾਸ ਦੇ ਹੀ ਰੱਦ ਕਰਨੀ ਪਈ। ਇਸ ਦੇ ਨਾਲ ਹੀ ਅੱਜ ਸੋਮਵਾਰ ਨੂੰ ਵੀ ਟਾਸ ਅਜੇ ਤੱਕ ਨਹੀਂ ਹੋਇਆ ਹੈ। ਇਸ ਗਰਾਊਂਡ ਦੀ ਗਿੱਲੀ ਪਿੱਚ ਦੀ ਮੁਰੰਮਤ ਲਈ ਸਟਾਫ ਨੇ ਅਜਿਹੀ ਤਕਨੀਕ ਅਪਣਾਈ ਹੈ, ਜੋ ਪਹਿਲਾਂ ਕਦੇ ਕ੍ਰਿਕਟ 'ਚ ਦੇਖਣ ਨੂੰ ਨਹੀਂ ਮਿਲੀ। ਇੱਕ ਗਿੱਲੇ ਪੈਚ ਦੀ ਮੁਰੰਮਤ ਕਰਨ ਲਈ ਆਊਟਫੀਲਡ ਦਾ ਇੱਕ ਹਿੱਸਾ ਪੁੱਟਿਆ ਗਿਆ।
Not a good morning from Greater Noida! They have dug a part of the midwicket area and are trying to fix it with some dry patches of grass and soil. Something new I have seen in cricket.#AFGvNZ pic.twitter.com/46ZwYZoqmQ
— Daya sagar (@sagarqinare) September 10, 2024
ਗਿੱਲੇ ਪੈਚ ਨੂੰ ਪੁੱਟ ਕੇ ਬਦਲਿਆ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿੱਚ, ਗਰਾਊਂਡ ਸਟਾਫ ਆਊਟਫੀਲਡ ਵਿੱਚ ਇੱਕ ਗਿੱਲਾ ਪੈਚ ਪੁੱਟ ਰਿਹਾ ਹੈ, ਅਤੇ ਅਭਿਆਸ ਖੇਤਰ ਤੋਂ ਕੱਟੇ ਗਏ ਘਾਹ ਨਾਲ ਇਸ ਨੂੰ ਢੱਕ ਰਿਹਾ ਹੈ। ਸਤ੍ਹਾ ਨੂੰ ਸੁਕਾਉਣ ਲਈ ਟੇਬਲ ਫੈਨ ਦੀ ਵਰਤੋਂ ਵੀ ਕਰ ਰਹੇ ਹਨ। ਦੋਵੇਂ ਟੀਮਾਂ ਅਜੇ ਹੋਟਲ ਵਿੱਚ ਹਨ ਅਤੇ ਮੈਦਾਨ ਵਿੱਚ ਨਹੀਂ ਪਹੁੰਚੀਆਂ ਹਨ। ਦੱਸ ਦਈਏ ਕਿ ਸਮਾਗਮ ਵਾਲੀ ਥਾਂ 'ਤੇ ਮਾੜੇ ਪ੍ਰਬੰਧਾਂ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਬਾਰੇ ਉੱਥੇ ਮੌਜੂਦ ਪੱਤਰਕਾਰਾਂ ਵੱਲੋਂ ਕਈ ਰਿਪੋਰਟਾਂ ਦਿੱਤੀਆਂ ਗਈਆਂ ਹਨ।
Now, they are bringing dry grass patches to fill the dug area and on the other side they have brought fans to dry the damp patches. Teams are still in the hotel. 12pm is inspection time!#NZvAFG https://t.co/h201nuzRTQ pic.twitter.com/oMLl5eByuK
— Daya sagar (@sagarqinare) September 10, 2024
ਮੈਦਾਨ 'ਤੇ ਸਹੂਲਤਾਂ ਦੀ ਘਾਟ
ਗ੍ਰੇਟਰ ਨੋਇਡਾ ਸਪੋਰਟਸ ਕੰਪਲੈਕਸ ਮੈਦਾਨ 'ਤੇ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾਣ ਵਾਲੇ ਇਤਿਹਾਸਕ ਇਕਲੌਤੇ ਟੈਸਟ 'ਚ ਮੰਗਲਵਾਰ ਨੂੰ ਮੌਸਮ ਨੇ ਤਬਾਹੀ ਮਚਾਈ। ਗਿੱਲੇ ਆਊਟਫੀਲਡ ਕਾਰਨ ਪਹਿਲੇ ਦਿਨ ਇਕ ਵੀ ਓਵਰ ਨਹੀਂ ਸੁੱਟਿਆ ਜਾ ਸਕਿਆ, ਹੁਣ ਰਾਤ ਭਰ ਪਏ ਮੀਂਹ ਕਾਰਨ ਟੈਸਟ ਦਾ ਦੂਜਾ ਦਿਨ ਫਿਰ ਤੋਂ ਦੇਰੀ ਨਾਲ ਸ਼ੁਰੂ ਹੋ ਰਿਹਾ ਹੈ। ਹਾਲਾਂਕਿ, ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹੁਣ ਅਸਮਾਨ ਸਾਫ਼ ਹੈ, ਪਰ ਲਗਾਤਾਰ ਸਹੂਲਤਾਂ ਦੀ ਘਾਟ ਕਾਰਨ, ਆਊਟਫੀਲਡ ਅਜੇ ਵੀ ਗਿੱਲਾ ਹੈ ਅਤੇ ਟਾਸ ਨਾਲ ਮੈਚ ਸ਼ੁਰੂ ਹੋਣਾ ਬਾਕੀ ਹੈ।
Greater Noida scenes #AFGvNZ
— Sreshth Shah (@sreshthx) September 10, 2024
📷 AFP/Getty pic.twitter.com/dlaptruZJC
ਪ੍ਰਸ਼ੰਸਕ BCCI ਨੂੰ ਠਹਿਰਾ ਰਹੇ ਜ਼ਿੰਮੇਵਾਰ
ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦੀ ਸ਼ੁਰੂਆਤ ਨਾ ਹੋਣ ਲਈ ਪ੍ਰਸ਼ੰਸਕ ਬੀਸੀਸੀਆਈ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਜਦੋਂ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਬੋਰਡ ਬੀ.ਸੀ.ਸੀ.ਆਈ. ਸਹੀ ਤਰੀਕੇ ਨਾਲ ਟੈਸਟ ਮੈਚ ਦਾ ਆਯੋਜਨ ਨਹੀਂ ਕਰ ਸਕਦਾ ਤਾਂ ਇੰਨੀ ਦੌਲਤ ਦਾ ਕੀ ਫਾਇਦਾ। ਪ੍ਰਸ਼ੰਸਕ BCCI ਦੀ ਕਾਫੀ ਆਲੋਚਨਾ ਕਰ ਰਹੇ ਹਨ। ਹਾਲਾਂਕਿ, ਤੁਹਾਨੂੰ ਦੱਸ ਦਈਏ ਕਿ ਇਸ ਮੈਦਾਨ 'ਤੇ ਬੀਸੀਸੀਆਈ ਨੇ 2017 ਵਿੱਚ ਪਾਬੰਦੀ ਲਗਾ ਦਿੱਤੀ ਸੀ।
- ਕੌਣ ਹੈ ਰਣਜੀਤ ਸਿੰਘ? ਜਿਨ੍ਹਾਂ ਨੇ ਭਾਰਤ ਦੀਆਂ ਗਲੀਆਂ ਵਿੱਚ ਕ੍ਰਿਕਟ ਨੂੰ ਜਨੂੰਨ ਵਿੱਚ ਬਦਲਣ ਦੀ ਕੀਤੀ ਸ਼ੁਰੂਆਤ - Who is Ranjit Singh
- ਸ਼ਰਮਨਾਕ: ਪਾਕਿਸਤਾਨ 'ਚ ਕ੍ਰਿਕਟ ਮੈਚ ਰੋਕਣ ਤੋਂ ਬਾਅਦ ਮੈਦਾਨ ਵਿਚਾਲੇ ਮਾਰੇ ਗਏ ਕੋੜੇ, ਤਾਨਾਸ਼ਾਹ ਦਾ ਨਾਂ ਸੁਣ ਕੰਬ ਜਾਵੋਗੇ ਤੁਸੀਂ - Pakistan Cricket
- IPL 'ਚ ਕੀਤੀ ਧਮਾਲ, ਅੰਤਰਰਾਸ਼ਟਰੀ ਕ੍ਰਿਕਟ 'ਚ ਨਹੀਂ ਕਰ ਸਕੇ ਕਮਾਲ, ਜਾਣੋ ਮਨੀਸ਼ ਪਾਂਡੇ ਨਾਲ ਜੁੜੀਆਂ ਅਹਿਮ ਗੱਲਾਂ ਤੇ ਰਿਕਾਰਡ - Manish Pandey birthday