ਹੈਦਰਾਬਾਦ ਡੈਸਕ: ਇਸ ਸਮੇਂ ਟੀ 20 ਵਰਲਡ ਕੱਪ ਦਾ ਕਰੇਜ਼ ਦੁਨਿਆਂ ਦੇ ਸਿਰ ਚੜ੍ਹ ਕੇ ਬਲੋ ਰਿਹੈ,,,ਫਾਇਨਲ ਮੈਚ 'ਚ ਭਾਰਤ ਅਤੇ ਸਾਊਥ ਅਫ਼ਰੀਕਾ ਆਹਮੋ-ਸਾਹਮਣੇ ਹੋਣਗੇ ਪਰ ਇਸ ਮੈਚ ਦੀ ਜਿੱਤ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਟੀ 20 ਵਰਲਡ ਕੱਪ ਦੇ ਇਤਿਹਾਸ 'ਚ ਸਭ ਤੋਂ ਜਿਆਦਾ ਵਾਰ ਫਾਇਨਲ ਮੈਚ ਖੇਡਣ ਵਾਲੀਆਂ 5 ਟੀਮਾਂ ਕਿਹੜੀਆਂ ਨੇ...
1. ਇੰਗਲੈਂਡ: ਇੰਗਲੈਂਡ ਨੇ 2010, 2016 ਅਤੇ 2022 'ਚ 3 ਵਾਰ ਵਰਲਡ ਕੱਪ ਫਾਇਨਲ ਖੇਡਿਆ ਜਦਕਿ ਚੌਥੀ ਵਾਰ ਟੀ 20 ਵਰਲਡ ਕੱਪ ਦੀ ਜੰਗ 'ਚ ਸਿਖਰ 'ਤੇ ਪਹੁੰਚਣ ਦਾ ਸੁਪਨਾ ਭਾਰਤ ਨੇ ਇੰਗਲੈਂਡ ਦਾ ਚਕਨਾਚੂਰ ਕਰ ਦਿੱਤਾ
2..ਭਾਰਤ: ਟੀਮ ਇੰਡੀਆ ਵੀ ਤੀਸਰੀ ਵਾਰ ਫਾਇਨਲ 'ਚ ਪਹੁੰਚੀ ਹੈ, ਭਾਰਤ ਨੇ 2007 ਅਤੇ 2014 'ਚ ਖਿਤਾਬੀ ਮੁਕਾਬਲੇ ਖੇਡ ਚੁੱਕੀ ਹੈ।
3..ਪਾਕਿਸਤਾਨ: ਪਾਕਿਸਤਾਨ ਵੀ ਕਿਸੇ ਤੋਂ ਘੱਟ ਨਹੀਂ, ਪਾਕਿਸਤਾਨ 2007, 2009, 2022 'ਚ ਟੀ 20 ਦਾ ਫਾਇਨਲ ਕੱਪ ਖੇਡ ਚੁੱਕਾ ਹੈ।
4...ਸ਼੍ਰੀ ਲੰਕਾ : ਸ਼੍ਰੀ ਲੰਕਾ ਵੀ 3 ਵਾਰ 2009, 2012 ਅਤੇ 2014 'ਚ ਵਰਲਡ ਕੱਪ ਦੇ ਫਾਇਨਲ ਮੈਚ 'ਚ ਆਪਣੀ ਕਿਸਮਤ ਅਜ਼ਮਾ ਚੁੱਕੀ ਹੈ।
5...ਵੈਸਟ ਇੰਡੀਅਜ਼ ਹੁਣ ਤੱਕ 2 ਵਾਰ 2012 ਅਤੇ 2014 'ਚ ਟੀ 20 ਵਰਲਡ ਕੱਪ ਦੇ ਫਾਇਨਲ ਤੱਕ ਪਹੁੰਚੀ ਬਲਕਿ ਦੋਵਾਂ ਬਾਰ ਚੈਪੀਅਨ ਬਣੀ।
- ਭਾਰਤ ਨੇ 10 ਸਾਲ ਬਾਅਦ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਬਣਾਈ ਜਗ੍ਹਾ, ਜਾਣੋ ਸੈਮੀਫਾਈਨਲ 'ਚ ਕਿਵੇਂ ਰਿਹਾ ਪ੍ਰਦਰਸ਼ਨ - T20 World Cup 2024
- ਭਾਰਤ ਨੇ ਸੈਮੀਫਾਈਨਲ 'ਚ ਇੰਗਲੈਂਡ ਨੂੰ ਹਰਾਇਆ, ਹੁਣ ਦੱਖਣੀ ਅਫਰੀਕਾ ਨਾਲ ਹੋਵੇਗਾ ਮਹਾਂਮੁਕਾਬਲਾ - T20 World Cup 2024 Semi final
- WATCH: ਫਾਈਨਲ 'ਚ ਧਮਾਕੇਦਾਰ ਐਂਟਰੀ ਤੋਂ ਬਾਅਦ ਛਲਕਿਆ ਰੋਹਿਤ ਸ਼ਰਮਾ ਦਾ ਦਰਦ, ਪੁਰਾਣੇ ਜ਼ਖ਼ਮਾਂ ਨੂੰ ਯਾਦ ਕਰਕੇ ਹੋਏ ਭਾਵੁਕ - T20 World Cup 2024
ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤੀ ਕ੍ਰਿਕਟ ਟੀਮ ਨੇ ਆਈਸੀਸੀ ਟੀ-20 ਵਿਸ਼ਵ ਕੱਪ 2024 ਦੇ ਦੂਜੇ ਸੈਮੀਫਾਈਨਲ ਵਿੱਚ ਜੋਸ ਬਟਲਰ ਦੀ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤੀ ਟੀਮ ਨੇ 10 ਸਾਲ ਬਾਅਦ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਭਾਰਤ ਨੇ ਆਖਰੀ ਵਾਰ ਟੀ-20 ਵਿਸ਼ਵ ਕੱਪ ਦਾ ਫਾਈਨਲ 10 ਸਾਲ ਪਹਿਲਾਂ ਯਾਨੀ ਟੀ-20 ਵਿਸ਼ਵ ਕੱਪ 2014 ਵਿੱਚ ਖੇਡਿਆ ਸੀ।
10 ਸਾਲ ਬਾਅਦ ਟੀ-20 ਵਿਸ਼ਵ ਕੱਪ ਫਾਈਨਲ 'ਚ ਪਹੁੰਚਿਆ ਭਾਰਤ: T20 ਵਿਸ਼ਵ ਕੱਪ 2014 ਦੀ ਮੇਜ਼ਬਾਨੀ ਬੰਗਲਾਦੇਸ਼ ਨੇ ਕੀਤੀ ਸੀ, ਭਾਰਤ ਅਤੇ ਸ਼੍ਰੀਲੰਕਾ 10 ਸਾਲ ਪਹਿਲਾਂ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਏ ਸਨ। ਇਸ ਮੈਚ 'ਚ ਭਾਰਤ ਨੇ ਪਹਿਲਾਂ ਖੇਡਦਿਆਂ 20 ਓਵਰਾਂ 'ਚ 4 ਵਿਕਟਾਂ ਗੁਆ ਕੇ 130 ਦੌੜਾਂ ਬਣਾਈਆਂ ਸਨ। ਜਵਾਬ 'ਚ ਸ਼੍ਰੀਲੰਕਾ ਨੇ 17.5 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 134 ਦੌੜਾਂ ਬਣਾ ਕੇ ਟੀ-20 ਵਿਸ਼ਵ ਕੱਪ 2014 ਦਾ ਖਿਤਾਬ ਜਿੱਤ ਲਿਆ ਸੀ। ਹੁਣ ਭਾਰਤ 10 ਸਾਲ ਬਾਅਦ ਫਿਰ ਤੋਂ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਗਿਆ ਹੈ।
ਭਾਰਤ ਨੇ ਸੈਮੀਫਾਈਨਲ 'ਚ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾਇਆ: ਟੀ-20 ਵਿਸ਼ਵ ਕੱਪ 2024 ਦੇ ਸੈਮੀਫਾਈਨਲ 'ਚ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 171 ਦੌੜਾਂ ਬਣਾਈਆਂ। ਭਾਰਤ ਲਈ ਰੋਹਿਤ ਸ਼ਰਮਾ ਨੇ 57 ਦੌੜਾਂ ਅਤੇ ਸੂਰਿਆਕੁਮਾਰ ਯਾਦਵ ਨੇ 47 ਦੌੜਾਂ ਦੀ ਪਾਰੀ ਖੇਡੀ। ਰੋਹਿਤ ਨੇ ਟੀਮ ਨੂੰ ਸੰਭਾਲਿਆ ਅਤੇ ਕਪਤਾਨੀ ਪਾਰੀ ਖੇਡੀ। ਸੂਰਿਆ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਆਪਣੇ ਹੀ ਅੰਦਾਜ਼ ਵਿੱਚ ਆਤਿਸ਼ੀ ਸ਼ਾਟ ਖੇਡੇ। ਅੰਤ 'ਚ ਹਾਰਦਿਕ ਪੰਡਯਾ ਨੇ ਵੀ ਤੇਜ਼ੀ ਨਾਲ 23 ਦੌੜਾਂ ਬਣਾਈਆਂ ਅਤੇ ਟੀਮ ਨੂੰ 171 ਦੇ ਸਕੋਰ ਤੱਕ ਪਹੁੰਚਾਉਣ 'ਚ ਮਦਦ ਕੀਤੀ।