ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ, ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਲਗਾਤਾਰ ਅਕਾਲੀ ਦਲ ਦੇ ਵਿੱਚ ਆਪਸੀ ਗੁੱਟਬਾਜ਼ੀ ਅਤੇ ਦੋਫਾੜ ਪਾਰਟੀ ਦੇ ਪਤਨ ਦਾ ਕਾਰਨ ਬਣਦਾ ਜਾ ਰਿਹਾ। ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰਸ ਕਰਕੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੂਰ ਰਹੇਗਾ ਅਤੇ ਕਿਸੇ ਵੀ ਚੋਣ ਵਿੱਚ ਆਪਣਾ ਉਮੀਦਵਾਰ ਨਹੀਂ ਖੜਾ ਕਰੇਗਾ ਇਥੋਂ ਤੱਕ ਕਿ ਕਿਸੇ ਦੇ ਸਮਰਥਨ ਦਾ ਵੀ ਫਿਲਹਾਲ ਕੋਈ ਐਲਾਨ ਨਹੀਂ ਕੀਤਾ ਹੈ। ਇਸ ਐਲਾਨ ਤੋਂ ਬਾਅਦ ਸੂਬੇ ਦੇ ਵਿੱਚ ਸਿਆਸੀ ਭੁਚਾਲ ਵਿਖਾਈ ਦੇ ਰਿਹਾ ਹੈ।
'ਭਾਜਪਾ-ਅਕਾਲੀ ਇੱਕ'
ਅਕਾਲੀ ਦਲ ਵੱਲੋਂ ਜਿਮਨੀ ਚੋਣਾਂ ਵਿੱਚ ਹਿੱਸਾ ਨਾ ਲਏ ਜਾਣ ਉੱਤੇ ਵਿਰੋਧੀ ਪਾਰਟੀਆਂ ਦੇ ਸਵਾਲ ਖੜੇ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਦੇ ਲੀਡਰ ਪਵਨ ਕੁਮਾਰ ਟੀਨੂ ਅਤੇ ਨਾਲ ਹੀ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਅਕਾਲੀ ਦਲ ਦਾ ਚੋਣਾਂ ਨਾ ਲੜਨ ਦਾ ਮਕਸਦ ਸਿੱਧੇ ਤੌਰ ਉੱਤੇ ਭਾਜਪਾ ਨੂੰ ਫਾਇਦਾ ਪਹੁੰਚਾਉਣਾ ਹੈ। ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਦੇ ਨਾਲ ਸੁਖਬੀਰ ਬਾਦਲ ਇੱਕਮਿਕ ਹਨ ਅਤੇ ਅੱਜ ਦੇ ਨਹੀਂ ਪਿਛਲੇ 10 ਸਾਲ ਤੋਂ ਇਹ ਖਿਚੜੀ ਪੱਕ ਰਹੀ ਹੈ। ਇਹੀ ਕਾਰਨ ਹੈ ਕਿ ਅਕਾਲੀ ਦਲ ਨੇ ਚੋਣਾਂ ਲੜਨ ਤੋਂ ਕਦਮ ਪਿੱਛੇ ਪੁੱਟ ਲਏ ਹਨ ਪਰ ਇਸ ਪਿੱਛੇ ਮੰਤਵ ਸਿੱਧੇ ਤੌਰ ਉੱਤੇ ਭਾਜਪਾ ਨੂੰ ਸਮਰਥਨ ਦੇਣਾ ਹੈ। ਰਾਜਾ ਵੜਿੰਗ ਨੇ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਅਕਾਲੀ ਦਲ ਚੋਣਾਂ ਨਹੀਂ ਲੜਦਾ ਤਾਂ ਉਹ ਖਤਮ ਹੋ ਜਾਣਗੇ। ਉੱਥੇ ਹੀ ਆਮ ਆਦਮੀ ਪਾਰਟੀ ਨੂੰ ਵੀ ਕੋਈ ਪਸੰਦ ਨਹੀਂ ਕਰ ਰਿਹਾ ਹੈ ਇਸ ਦਾ ਨਤੀਜਾ ਲੋਕਸਭਾ ਚੋਣਾਂ ਦੇ ਵਿੱਚ ਆਇਆ ਹੈ।
'ਆਪ' ਦਾ ਅਕਾਲੀ ਦਲ ਉੱਤੇ ਨਿਸ਼ਾਨਾ
ਜਦੋਂ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਸਵਾਲ ਖੜੇ ਕੀਤੇ ਹਨ। ਆਮ ਆਦਮੀ ਪਾਰਟੀ ਦੇ ਆਗੂ ਪਵਨ ਕੁਮਾਰ ਟੀਨੂ ਨੇ ਕਿਹਾ ਕਿ ਅਕਾਲੀ ਦਲ ਨੇ ਭਾਜਪਾ ਦੀ ਤਾਕਤ ਦੇ ਅੱਗੇ ਗੋਡੇ ਟੇਕ ਦਿੱਤੇ ਹਨ। ਅਕਾਲੀ ਦਲ ਆਪਣੇ ਅਸੂਲ ਹੁਣ ਪੂਰੀ ਤਰ੍ਹਾਂ ਭੁੱਲ ਚੁੱਕੀ ਹੈ। ਇਹ ਸਾਫ ਹੋ ਚੁੱਕਾ ਹੈ ਕਿ ਅਕਾਲੀ ਦਲ ਜੋ ਕਿਸਾਨ ਹਿਤੈਸ਼ੀ, ਲੋਕ ਹਿਤਾਸ਼ੀ ਹੋਣ ਦੀ ਗੱਲਾਂ ਕਰਦਾ ਸੀ ਉਹ ਹੁਣ ਏਜੰਡੇ ਅਕਾਲੀ ਦਲ ਖਤਮ ਕਰ ਚੁੱਕਾ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਕਾਲੀ ਦਲ ਨੇ ਜ਼ਿਮਨੀ ਚੋਣ ਦੇ ਵਿੱਚ ਆਪਣੀ ਉਮੀਦਵਾਰ ਉਤਾਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਵਿੱਚ ਸਿੱਧੇ ਤੌਰ ਉੱਤੇ ਭਾਜਪਾ ਦੀ ਸ਼ਮੂਲੀਅਤ ਹੈ, ਦੋਵੇਂ ਹੀ ਅੰਦਰ ਖਾਤੇ ਇੱਕਮਿਕ ਹਨ। ਪਵਨ ਕੁਮਾਰ ਟੀਨੂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਇਹ ਸੈਮੀਫਾਈਨਲ ਹੈ। ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣਗੇ ਲੋਕ ਅਤੇ ਭਾਜਪਾ ਦੇ ਕਾਂਗਰਸ ਨੂੰ ਸਿਰੇ ਤੋਂ ਨਕਾਰਨਗੇ ਇਸ ਚੋਣ ਨਤੀਜਿਆਂ ਤੋਂ ਸਾਫ ਹੋ ਜਾਵੇਗਾ।
ਰਾਜਨੀਤਕ ਮਹਿਰਾਂ ਦੀ ਟਿੱਪਣੀ
ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਸਿਆਸੀ ਮਾਹਰ ਦਾ ਇਹ ਮੰਨਣਾ ਹੈ ਕਿ ਭਾਵੇਂ ਅਕਾਲੀ ਦਲ ਜਿਮਨੀ ਚੋਣਾਂ ਵਿੱਚ ਹਿੱਸਾ ਨਹੀਂ ਲੈ ਰਹੀ ਹੈ। ਜਿਸ ਦਾ ਇੱਕ ਵੱਡਾ ਕਾਰਨ ਪੰਥਕ ਭੁਚਾਲ ਵੀ ਹੈ। ਜਿਸ ਨੂੰ ਲੈ ਕੇ ਪਹਿਲਾਂ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਕਹਿ ਚੁੱਕੇ ਹਨ ਕਿ ਅਕਾਲੀ ਦਲ ਜਿਮਨੀ ਚੋਣਾਂ ਦੇ ਵਿਸ਼ਵ ਸਰ ਨਾਲ ਲਵੇ। ਫੋਨ ਉੱਤੇ ਗੱਲਬਾਤ ਕਰਦੇ ਹੋਏ ਸਿਆਸੀ ਮਾਹਰ ਤਰਸੇਮ ਜੋਧਾ ਨੇ ਕਿਹਾ ਕਿ ਅਕਾਲੀ ਦਲ ਭਾਵੇਂ ਭਾਜਪਾ ਦਾ ਹੁਣ ਸਾਥ ਵੀ ਦੇਵੇ ਜਾਂ ਫਿਰ ਦੋਵੇਂ ਹੀ ਪਾਰਟੀਆਂ ਇਕੱਠੀਆਂ ਹੋ ਜਾਣ ਪਰ ਪੰਜਾਬ ਦੇ ਵਿੱਚ ਦੋਵਾਂ ਹੀ ਪਾਰਟੀਆਂ ਨੂੰ ਲੋਕ ਕੋਈ ਬਹੁਤਾ ਪਸੰਦ ਨਹੀਂ ਕਰ ਰਹੇ ਹਨ। ਭਾਜਪਾ ਭਾਵੇਂ ਸ਼ਹਿਰਾਂ ਦੇ ਵਿੱਚੋਂ ਸਮਰਥਨ ਕੁਝ ਜਰੂਰ ਹਾਸਿਲ ਕਰ ਸਕਦੀ ਹੈ ਪਰ ਪਿੰਡਾਂ ਵਿੱਚ ਉਹਨਾਂ ਦਾ ਲਗਾਤਾਰ ਵਿਰੋਧ ਹੈ।
- ਅੰਮ੍ਰਿਤਸਰ ਵਿਖੇ 3 ਨੌਜਵਾਨਾਂ ਦੀ ਭੇਦਭਰੇ ਹਲਾਤਾਂ 'ਚ ਮੌਤ, ਪਰਿਵਾਰਾਂ ਨੇ ਜਤਾਇਆ ਕਤਲ ਦਾ ਸ਼ੱਕ,ਪੁਲਿਸ ਕਰ ਰਹੀ ਜਾਂਚ
- ਮੋਗਾ ਦੀ ਸਸਪੈਂਡ SHO ਦੇ ਇਲਜ਼ਾਮਾਂ ਤੋਂ ਬਾਅਦ ਐਸਪੀਡੀ ਦਾ ਸਾਹਮਣੇ ਆਇਆ ਵੱਡਾ ਬਿਆਨ
- ਸੰਸਦ ਮੈਂਬਰ ਮੀਤ ਹੇਅਰ ਨੂੰ ਹੋਇਆ ਡੇਂਗੂ, ਚੋਣ ਪ੍ਰਚਾਰ ਵਿੱਚੋਂ ਗਾਇਬ
ਖਾਸ ਕਰਕੇ ਕਿਸਾਨਾਂ ਦੀਆਂ ਫਸਲਾਂ ਨਾ ਚੁੱਕੇ ਜਾਣ ਕਰਕੇ ਕਿਸਾਨਾਂ ਦੇ ਮਨ ਦੇ ਵਿੱਚ ਭਾਜਪਾ ਦੇ ਪ੍ਰਤੀ ਅਤੇ ਸੂਬਾ ਸਰਕਾਰ ਦੇ ਪ੍ਰਤੀ ਮਲਾਲ ਹੈ, ਜਿਸ ਦਾ ਅਸਰ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਵੀ ਵੇਖਣ ਨੂੰ ਮਿਲ ਸਕਦਾ ਹੈ। ਉਹਨਾਂ ਕਿਹਾ ਕਿ ਉਸਤਾਦ ਸਿੱਧੇ ਤੌਰ ਉੱਤੇ ਫਾਇਦਾ ਕਾਂਗਰਸ ਨੂੰ ਹੋ ਸਕਦਾ ਹੈ ਪਰ ਕਾਂਗਰਸ ਦੀ ਆਪਸੀ ਖਾਣਾ ਜਲਦੀ ਅਤੇ ਪਰਿਵਾਰਵਾਦ ਕਾਂਗਰਸ ਦੀ ਬੇੜੀ ਦੇ ਵਿੱਚ ਵੱਟੇ ਪਾ ਸਕਦਾ ਹੈ। ਹਾਲਾਂਕਿ ਦੂਜੇ ਪਾਸੇ ਐਸਜੀਪੀਸੀ ਦੇ ਮੈਂਬਰ ਅਕਾਲੀ ਦਲ ਦੇ ਇਸ ਫੈਸਲੇ ਦਾ ਸਵਾਗਤ ਕਰ ਰਹੇ ਹਨ ਗੁਰਚਰਨ ਗਰੇਵਾਲ ਮੈਂਬਰ ਐਸਜੀਪੀਸੀ ਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦਾ ਚੋਣਾਂ ਨਾਲ ਲੜੇ ਜਾਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮ ਪ੍ਰਵਾਨ ਕੀਤੇ ਜਾਣ ਦੀ ਸ਼ਲਾਘਾ ਕੀਤੀ ਹੈ।