ETV Bharat / politics

"ਕੇਜਰੀਵਾਲ ਚਲਾ ਰਹੇ ਸਰਕਾਰ, ਸੀਐਮ ਮਾਨ ਖ਼ੁਦ ਕੋਈ ਫ਼ੈਸਲਾ ਲੈਣ ਦੇ ਸਮਰੱਥ ਨਹੀਂ" ਆਪ ਸਰਕਾਰ ਉੱਤੇ ਵਰ੍ਹੇ ਸਾਬਕਾ ਸੀਐਮ ਚੰਨੀ

ਬਰਨਾਲਾ ਵਿੱਚ ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋ ਦਾ ਚੋਣ ਪ੍ਰਚਾਰ। ਇਸ ਮੌਕੇ ਚੰਨੀ ਨੇ ਸੀਐਮ ਮਾਨ ਤੇ ਆਪ ਸਰਕਾਰ ਉੱਤੇ ਸਾਧੇ ਨਿਸ਼ਾਨੇ।

Channi Target to CM
ਬਰਨਾਲਾ ਜ਼ਿਮਨੀ ਚੋਣ (ETV Bharat (ਪੱਤਰਕਾਰ, ਬਰਨਾਲਾ))
author img

By ETV Bharat Punjabi Team

Published : Nov 12, 2024, 7:52 PM IST

Updated : Nov 13, 2024, 12:22 PM IST

ਬਰਨਾਲਾ: ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ’ਚ ਕਾਂਗਰਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਚੋਣ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚੋਣ ਮੀਟਿੰਗਾਂ\ਰੈਲੀਆਂ ਲਗਾਤਾਰ ਜਾਰੀ ਹਨ। ਇਸੇ ਲੜੀ ਤਹਿਤ ਸੋਮਵਾਰ ਦੇਰ ਸ਼ਾਮ ਚਰਨਜੀਤ ਸਿੰਘ ਚੰਨੀ ਵਲੋਂ ਕਾਲਾ ਢਿੱਲੋਂ ਦੇ ਹੱਕ ’ਚ ਸਥਾਨਕ ਪੱਤੀ ਰੋਡ ਵਿਖੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਗਿਆ।

ਆਪ ਸਰਕਾਰ ਉੱਤੇ ਵਰ੍ਹੇ ਸਾਬਕਾ ਸੀਐਮ ਚੰਨੀ (ETV Bharat (ਪੱਤਰਕਾਰ, ਬਰਨਾਲਾ))

ਮੁੱਖ ਮੰਤਰੀ ਖ਼ੁਦ ਕੋਈ ਫ਼ੈਸਲਾ ਲੈਣ ਦੇ ਸਮਰੱਥ ਨਹੀਂ

ਇਸ ਮੌਕੇ ‘ਆਪ’ ਸਰਕਾਰ ’ਤੇ ਵਰ੍ਹਦਿਆਂ ਚਰਨਜੀਤ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਪ੍ਰਤੀ ਖ਼ੁਦ ਕੋਈ ਫ਼ੈਸਲਾ ਲੈਣ ਦੇ ਸਮਰੱਥ ਨਹੀਂ ਹਨ। ਇਸ ਕਾਰਨ ਪੰਜਾਬ ਪ੍ਰਤੀ ਕੋਈ ਵੀ ਫ਼ੈਸਲਾ ਲੈਣਾ ਹੋਵੇ, ਉਹ ਦਿੱਲੀ ਦੀ ਹਾਈਕਮਾਨ ਲੈਂਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਹਾਈਕਮਾਨ ਦੇ ਹੱਥਾਂ ਦੀ ਸਿਰਫ਼ ਕਠਪੁਤਲੀ ਹਨ, ਜਿੰਨ੍ਹਾਂ ਦਾ ਕੰਮ ਸਿਰਫ਼ ਦਿੱਲੀ ਹਾਈਕਮਾਨ ਦੇ ਹੁਕਮ ਨੂੰ ਮੰਨਣਾ ਹੈ। ਕਾਲੇ ਅੰਗਰੇਜ਼ਾਂ ਦੇ ਰੂਪ ’ਚ ‘ਆਪ’ ਲੋਕਾਂ ਨੂੰ ਲੁੱਟ ਰਹੀ ਹੈ। ਭਗਵੰਤ ਮਾਨ ਤੋਂ ਸਰਕਾਰ ਸੰਭਲ ਨਹੀਂ ਰਹੀ,­ ਜਿਸ ਕਰਕੇ ਕੇਜਰੀਵਾਲ ਸਰਕਾਰ ਚਲਾ ਰਹੇ ਹਨ, ਜਦਕਿ ਭਗਵੰਤ ਮਾਨ ਸ਼ਾਹੀ ਕੈਦੀ ਹਨ।

ਸੀਐਮ ਦਫ਼ਤਰ 'ਚ ਇੱਕ-ਇੱਕ ਵਿਅਕਤੀ ਦਿੱਲੀ ਦਾ ਲਗਾਇਆ

ਚੰਨੀ ਨੇ ਕਿਹਾ ਕਿ, ਕੇਜਰੀਵਾਲ ਨੇ ਸੀਐੱਮ ਦਫ਼ਤਰ ਸਣੇ ਹਰ ਮੰਤਰੀ ਤੇ ਵਿਧਾਇਕ ਨਾਲ ਇੱਕ-ਇੱਕ ਵਿਅਕਤੀ ਦਿੱਲੀ ਦਾ ਲਗਾ ਦਿੱਤਾ ਹੈ। ਪੰਜਾਬ ਦੇ ਡਿਪਟੀ ਕਮਿਸ਼ਨਰਾਂ ਸਣੇ ਹੋਰ ਉੱਚ ਅਧਿਕਾਰੀ ਵੀ ਮੀਟਿੰਗਾਂ ਕਰਨ ਦਿੱਲੀ ਜਾ ਰਹੇ ਹਨ। ਕੇਜਰੀਵਾਲ ਪੰਜਾਬ ਸਰਕਾਰ ਦੇ ਕੰਮਾਂ ’ਚ ਦਖ਼ਲਅੰਦਾਜ਼ੀ ਕਰ ਰਹੇ ਹਨ, ਜਦਕਿ ਭਗਵੰਤ ਮਾਨ ਚੁੱਪਚਾਪ ਦੇਖ ਰਿਹਾ ਹੈ। ਸ਼ਹੀਦ ਭਗਤ ਸਿੰਘ ਦੀ ਸਹੁੰ ਖਾ ਕੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਉਨ੍ਹਾਂ ਦੇ ਆਦਰਸ਼ਾਂ ਨੂੰ ਭੁੱਲ ਚੁੱਕੀ ਹੈ।

Channi Target to CM
ਬਰਨਾਲਾ ਜ਼ਿਮਨੀ ਚੋਣ: ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਲਈ ਚੋਣ ਪ੍ਰਚਾਰ (ETV Bharat (ਪੱਤਰਕਾਰ, ਬਰਨਾਲਾ))

ਕਾਂਗਰਸ ਉਮੀਦਵਾਰ ਲਈ ਚੋਣ ਪ੍ਰਚਾਰ

ਚੰਨੀ ਨੇ ਕਿਹਾ ਕਿ ‘ਆਪ’ ਦਾ ਪਹਿਲਾਂ ਵਿਧਾਇਕ ਤੇ ਹੁਣ ਸੰਸਦ ਮੈਂਬਰ ਮੀਤ ਹੇਅਰ ਲੋਕਾਂ ਦੇ ਫ਼ੋਨ ਵੀ ਨਹੀਂ ਚੁੱਕਦਾ ਤੇ ਨਾ ਹੀ ਲੋਕਾਂ ਨੂੰ ਬਰਨਾਲੇ ’ਚ ਮਿਲਦਾ ਹੈ। ਜਦਕਿ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 24 ਘੰਟੇ ਬਰਨਾਲਾ ’ਚ ਹਾਜ਼ਰ ਰਹਿੰਦੇ ਹਨ ਤੇ ਹਰ ਫ਼ੋਨ ਨੂੰ ਤਵੱਜੋ ਦਿੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਨੇ ਆਪਣੇ ਮਿਹਨਤੀ ਵਰਕਰ ਕਾਲਾ ਢਿੱਲੋਂ ਨੂੰ ਟਿਕਟ ਦੇ ਕੇ ਆਪਣਾ ਫ਼ਰਜ਼ ਨਿਭਾਅ ਦਿੱਤਾ ਹੈ, ਹੁਣ ਲੋਕਾਂ ਦੀ ਵਾਰੀ ਹੈ ਕਿ ਉਹ ਕਾਲਾ ਢਿੱਲੋਂ ਨੂੰ ਵਿਧਾਇਕ ਬਣਾ ਕੇ ਆਪਣਾ ਫ਼ਰਜ਼ ਅਦਾ ਕਰਨ। ਉਨ੍ਹਾਂ ਲੋਕਾਂ ਨਾਲ 2027 ’ਚ ਬਣਨ ਜਾ ਰਹੀ ਕਾਂਗਰਸ ਸਰਕਾਰ ਸਮੇਂ ਕਾਲਾ ਢਿੱਲੋਂ ਨੂੰ ਮੰਤਰੀ ਬਣਾਉਣ ਦਾ ਵੀ ਵਾਅਦਾ ਕੀਤਾ।

Last Updated : Nov 13, 2024, 12:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.