ETV Bharat / politics

ਮਲਟੀਸਪੈਸ਼ਲਿਟੀ ਹਸਪਤਾਲ ਦੇ ਮੁੱਦੇ 'ਤੇ ਭਾਜਪਾ ਉਮੀਦਵਾਰ ਕੇਵਲ ਢਿੱਲੋਂ ਨੇ ਅੱਡੀ ਸਰਕਾਰ ਅੱਗੇ ਝੋਲੀ, ਸਰਕਾਰ 'ਤੇ ਲਗਾਏ ਪ੍ਰੋਜੈਕਟ ਰੱਦ ਕਰਨ ਦੇ ਇਲਜ਼ਾਮ

ਬਰਨਾਲਾ ਵਿੱਚ ਮਲਟੀਸਪੈਸ਼ਲਿਟੀ ਹਸਪਤਾਲ ਦਾ ਮੁੱਦੇ ਉੱਤੇ ਭਾਜਪਾ ਉਮੀਦਵਾਰ ਕੇਵਲ ਢਿੱਲੋਂ ਨੇ ਪੰਜਾਬ ਸਰਕਾਰ ਅੱਗੇ ਝੋਲੀ ਅੱਡੀ ਹੈ।

MULTISPECIALITY HOSPITAL
ਭਾਜਪਾ ਉਮੀਦਵਾਰ ਕੇਵਲ ਢਿੱਲੋਂ ਨੇ ਅੱਡੀ ਸਰਕਾਰ ਅੱਗੇ ਝੋਲੀ (ETV BHARAT PUNJAB (ਰਿਪੋਟਰ,ਬਰਨਾਲਾ))
author img

By ETV Bharat Punjabi Team

Published : Oct 28, 2024, 9:31 PM IST

Updated : Oct 28, 2024, 9:36 PM IST

ਬਰਨਾਲਾ: ਵਿਧਾਨ ਸਭਾ ਜ਼ਿਮਨੀ ਚੋਣ ਦਾ ਮਾਹੌਲ ਪੂਰੀ ਤਰ੍ਹਾ ਗਰਮਾਇਆ ਹੋਇਆ ਹੈ। ਇਸੇ ਦਰਮਿਆਨ ਅੱਜ ਬਰਨਾਲਾ ਵਿਖੇ ਸਿਹਤ ਸਹੂਲਤਾਂ ਦੇ ਮੁੱਦੇ 'ਤੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਕੇਵਲ ਢਿੱਲੋਂ ਨੇ ਹੰਡਿਆਇਆ ਵਿਖੇ ਲਿਆਂਦੇ ਮਲਟੀਸ਼ਪੈਸਲਿਟੀ ਹਸਪਤਾਲ ਦੇ ਮੁੱਦੇ ਤੇ ਆਪ ਸਰਕਾਰ ਉਪਰ ਨਿਸ਼ਾਨੇ ਲਗਾਏ। ਉਹਨਾਂ ਹਸਪਤਾਲ ਵਾਲੀ ਜਗ੍ਹਾ ਉੱਪਰ ਰੱਖੇ ਨੀਂਹ ਪੱਥਰ ਕੋਲ ਪ੍ਰੈਸ ਕਾਨਫ਼ਰੰਸ ਕੀਤੀ।

ਸਰਕਾਰ 'ਤੇ ਲਗਾਏ ਪ੍ਰੋਜੈਕਟ ਰੱਦ ਕਰਨ ਦੇ ਇਲਜ਼ਾਮ (ETV BHARAT PUNJAB (ਰਿਪੋਟਰ,ਬਰਨਾਲਾ))

40 ਕਰੋੜ ਰੁਪਏ ਗ੍ਰਾਂਟ ਵੀ ਪਾਸ
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੇਰਾ ਮਨੋਰਥ ਹਮੇਸ਼ਾ ਬਰਨਾਲਾ ਹਲਕੇ ਦੇ ਲੋਕਾਂ ਦੀ ਜੀਵਨ ਪੱਧਰ ਉਚਾ ਚੁੱਕਣਾ ਰਿਹਾ ਹੈ। ਇਸੇ ਮੰਤਵ ਨਾਲ ਮੈਂ ਬਰਨਾਲਾ ਵਾਸੀਆਂ ਲਈ ਇੱਕ ਵੱਡਾ ਮਲਟੀਸ਼ਪੈਸਲਿਟੀ ਹਸਪਤਾਲ ਪਾਸ ਕਰਵਾਇਆ ਸੀ। ਜਿਸਦਾ ਬਾਕਾਇਦਾ ਹੰਡਿਆਇਆ ਵਿੱਚ ਨੀਂਹ ਪੱਥਰ ਰੱਖਿਆ ਸੀ ਅਤੇ ਉਸ ਲਈ 40 ਕਰੋੜ ਰੁਪਏ ਗ੍ਰਾਂਟ ਵੀ ਪਾਸ ਹੋਈ ਸੀ। ਪਰ ਉਸਤੋਂ ਤੁਰੰਤ ਬਾਅਦ ਸੂਬੇ ਵਿੱਚ ਸਰਕਾਰ ਬਦਲ ਗਈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਪਹਿਲਾ ਕੰਮ ਹੀ ਹਸਪਤਾਲ ਨੂੰ ਰੋਕਣ ਦਾ ਕੀਤਾ। ਉਹਨਾਂ ਕਿਹਾ ਕਿ 'ਆਪ' ਸਰਕਾਰ ਨੇ ਇਸ ਮਲਟੀਸਪੈਸਲਿਟੀ ਹਸਪਤਾਲ ਨੂੰ ਇਸ ਕਰਕੇ ਨਹੀਂ ਬਨਣ ਦਿੱਤਾ ਕਿ ਇਸ ਦਾ ਕ੍ਰੈਡਿਟ ਮੈਨੂੰ ਮਿਲ ਜਾਵੇਗਾ। ਉਹਨਾਂ ਕਿਹਾ ਕਿ ਆਪ ਸਰਕਾਰ ਸਿਹਤ ਅਤੇ ਸਿੱਖਿਆ ਦੇ ਮੁੱਦੇ ਤੇ ਸੱਤਾ ਵਿੱਚ ਆਈ। ਪਰ ਸਰਕਾਰ ਬਨਣ ਸਾਰ ਬਰਨਾਲਾ ਦੇ ਲੋਕਾਂ ਨੂੰ ਮਿਲ ਜਾ ਰਹੀ ਸਿਹਤ ਦੀ ਵੱਡੀ ਸਹੂਲਤ ਖੋਹ ਲਈ ਗਈ। ਇਸ ਹਸਪਤਾਲ ਲਈ ਬਾਕਾਇਦਾ ਨਕਸ਼ੇ ਪਾਸ ਸਨ, ਬਿਲਡਿੰਗ ਬਣਨ ਦਾ ਕੰਮ ਸ਼ੁਰੂ ਹੋਣਾ ਸੀ। ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਸਦਾ ਕੰਮ ਰੁਕਵਾ ਦਿੱਤਾ। ਅੱਜ ਇਸ ਹਸਪਤਾਲ ਦੀ ਜਗ੍ਹਾ ਉਪਰ ਕੂੜੇ ਦੇਡੰਪ ਹਨ ਅਤੇ ਝਾੜੀਆਂ ਹਨ।

ਮਲਟੀਸ਼ਪੈਸਲਿਟੀ ਹਸਪਤਾਲ ਬਣਾਉਣ ਦਾ ਉਪਰਾਲਾ
ਕੇਵਲ ਸਿੰਘ ਢਿੱਲੋਂ ਨੇ ਅੱਡ ਕੇ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਚਾਹੇ ਮੇਰੇ ਨਾਮ ਵਾਲੇ ਨੀਂਹ ਪੱਥਰ ’ਤੇ ਬੁਲਡੋਜ਼ਰ ਚਲਾ ਦੇਵੇ ਅਤੇ ਸਰਕਾਰ ਕ੍ਰੈਡਿਟ ਵੀ ਆਪਣਾ ਰੱਖ ਲਵੇ, ਪਰ ਬਰਨਾਲਾ ਦੇ ਲੋਕਾਂ ਨੂੰ ਮਿਲ ਰਿਹਾ ਸਿਹਤ ਸਹੂਲਤ ਦਾ ਵੱਡਾ ਪ੍ਰੋਜੈਕਟ ਕੈਂਸਲ ਨਾ ਕਰੇ। ਉਹਨਾਂ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਸਿਹਤ ਸਹੂਲਤਾਂ ਦਾ ਕੋਈ ਧਿਆਨ ਨਾ ਰੱਖਦਿਆਂ ਉਸ ਪ੍ਰੋਜੈਕਟ ਨੂੰ ਖ਼ਤਮ ਹੀ ਕਰ ਦਿੱਤਾ, ਜੋ ਆਮ ਆਦਮੀ ਪਾਰਟੀ ਸਰਕਾਰ ਦਾ ਵੱਡਾ ਲੋਕ ਵਿਰੋਧੀ ਫ਼ੈਸਲਾ ਸਾਬਤ ਹੋਇਆ ਅਤੇ ਇਹ ਬਰਨਾਲਾ ਦੇ ਲੋਕਾਂ ਨਾਲ ਆਮ ਆਦਮੀ ਪਾਰਟੀ ਦਾ ਵੱਡਾ ਧੋਖਾ ਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਢਾਈ ਸਾਲਾਂ ਦੌਰਾਨ ਬਰਨਾਲਾ ਵਾਸੀਆਂ ਨੂੰ ਸਿਹਤ ਪ੍ਰਤੀ ਕੋਈ ਸੁਵਿਧਾ ਨਹੀਂ ਮੁਹੱਈਆ ਕਰਵਾ ਸਕੀ। ਜਦਕਿ ਮੇਰਾ ਹਲਕੇ ਦੇ ਲੋਕਾਂ ਨਾਲ ਵਾਅਦਾ ਹੈ ਕਿ ਜੇਕਰ ਹਲਕੇ ਦੇ ਲੋਕਾਂ ਦਾ ਫ਼ਤਵਾ ਮੇਰੇ ਹੱਕ ਵਿੱਚ ਰਿਹਾ ਤਾਂ ਮੈਂ ਹਲਕੇ ਵਿੱਚ ਮੁੜ ਮਲਟੀਸ਼ਪੈਸਲਿਟੀ ਹਸਪਤਾਲ ਬਣਾਉਣ ਦਾ ਉਪਰਾਲਾ ਕਰਾਂਗਾ ਤਾਂ ਕਿ ਸਾਡੇ ਸ਼ਹਿਰ ਦੇ ਲੋਕਾਂ ਨੂੰ ਇਲਾਜ਼ ਲਈ ਬਾਹਰ ਦੇ ਸ਼ਹਿਰਾਂ ਵਿੱਚ ਨਾ ਜਾਣਾ ਪਵੇ। ਇਸ ਮੌਕੇ ਭਾਜਪਾ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

Last Updated : Oct 28, 2024, 9:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.