ETV Bharat / lifestyle

ਇਨ੍ਹਾਂ 4 ਆਦਤਾਂ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਓਗੇ ਤਾਂ ਰਹੋਗੇ ਸਿਹਤਮੰਦ, ਫਿਰ ਕਿਸ ਗੱਲ ਦੀ ਦੇਰੀ ਹੁਣ ਹੀ ਕਰ ਦਿਓ ਸ਼ੁਰੂ - HEALTHY LIFESTYLE TIPS

ਗਲਤ ਖੁਰਾਕ ਕਰਕੇ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਤੁਹਾਨੂੰ ਆਪਣੀਆਂ ਕੁਝ ਆਦਤਾਂ ਬਦਲਣ ਦੀ ਲੋੜ ਹੈ।

HEALTHY LIFESTYLE TIPS
HEALTHY LIFESTYLE TIPS (Getty Images)
author img

By ETV Bharat Lifestyle Team

Published : Dec 17, 2024, 5:38 PM IST

ਹਰ ਕੋਈ ਸਿਹਤਮੰਦ ਰਹਿਣਾ ਚਾਹੁੰਦਾ ਹੈ। ਪਰ ਸਿਹਤਮੰਦ ਰਹਿਣ ਲਈ ਕਿਸ ਤਰ੍ਹਾਂ ਦਾ ਭੋਜਨ ਲੈਣਾ ਚਾਹੀਦਾ ਹੈ? ਕਿੰਨੀ ਦੇਰ ਤੱਕ ਕਸਰਤ ਕਰਨੀ ਹੈ? ਇਮਿਊਨਿਟੀ ਨੂੰ ਕਿਵੇਂ ਵਧਾਇਆ ਜਾਵੇ? ਬਿਮਾਰ ਹੋਣ ਤੋਂ ਬਚਣ ਲਈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ? ਕਿਹੜੀਆਂ ਆਦਤਾਂ ਦੀ ਪਾਲਣਾ ਕਰਨੀ ਹੈ? ਆਦਿ ਬਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਿਹਤਮੰਦ ਰਹਿਣ ਲਈ ਸਿਰਫ਼ ਖੁਰਾਕ ਜਾਂ ਕਸਰਤ ਕਰਨਾ ਹੀ ਨਹੀਂ ਸਗੋਂ ਕੁਝ ਆਦਤਾਂ ਨੂੰ ਆਪਣਾਉਣਾ ਵੀ ਜ਼ਰੂਰੀ ਹੈ।

ਸਿਹਤਮੰਦ ਰਹਿਣ ਲਈ ਆਦਤਾਂ

ਇਸ ਤਰ੍ਹਾਂ ਕਰੋ ਦਿਨ ਦੀ ਸ਼ੁਰੂਆਤ: ਮਾਹਿਰਾਂ ਦਾ ਕਹਿਣਾ ਹੈ ਕਿ ਸਵੇਰੇ ਤੁਸੀਂ ਜੋ ਸਭ ਤੋਂ ਪਹਿਲਾਂ ਖਾਂਦੇ ਹਾਂ, ਉਹ ਸਾਨੂੰ ਦਿਨ ਭਰ ਊਰਜਾਵਾਨ ਰੱਖਣ ਵਿੱਚ ਮਦਦ ਕਰਦਾ ਹੈ। ਇਸ ਲਈ ਸਵੇਰ ਦੇ ਸਮੇਂ ਸਰੀਰ ਨੂੰ ਊਰਜਾ ਦੇਣ ਵਾਲੇ ਪਦਾਰਥਾਂ ਨੂੰ ਜ਼ਿਆਦਾ ਤਰਜੀਹ ਦੇਣ ਦਾ ਸੁਝਾਅ ਦਿੱਤਾ ਜਾਂਦਾ ਹੈ। ਜ਼ਿਆਦਾ ਫਲ ਅਤੇ ਮੇਵੇ ਖਾਓ। ਹਰ ਰੋਜ਼ ਫਲ, ਕੁਝ ਬਦਾਮ/ਸੌਂਗੀ, ਦੋ ਕੇਸਰ ਦੀਆਂ ਪੱਤੀਆਂ ਨੂੰ ਰਾਤ ਭਰ ਭਿਓ ਲਓ ਅਤੇ ਫਿਰ ਸਵੇਰ ਦੇ ਸਮੇਂ ਖਾਓ। ਜੇਕਰ ਤੁਸੀਂ ਇਸ ਆਦਤ ਨੂੰ ਅਪਣਾਉਦੇ ਹੋ ਤਾਂ ਦਿਨ ਭਰ ਊਰਜਾਵਨ ਅਤੇ ਸਿਹਤਮੰਦ ਰਹੋਗੇ।

ਘਿਓ: ਕਈ ਲੋਕਾਂ ਦਾ ਮੰਨਣਾ ਹੈ ਕਿ ਘਿਓ ਖਾਣ ਨਾਲ ਮੋਟਾਪਾ ਹੋ ਸਕਦਾ ਹੈ। ਪਰ ਅਜਿਹਾ ਨਹੀਂ ਹੈ। ਪੂਰੇ ਦਿਨ ਵਿੱਚ ਤਿੰਨ ਸਮੇਂ ਦੇ ਭੋਜਨ 'ਚ ਇੱਕ ਚਮਚ ਘਿਓ ਮਿਲਾ ਕੇ ਖਾਣਾ ਸਿਹਤਮੰਦ ਹੁੰਦਾ ਹੈ। ਘਿਓ ਵਿੱਚ ਚਰਬੀ-ਘੁਲਣ ਵਾਲੇ ਵਿਟਾਮਿਨ ਏ, ਡੀ, ਈ ਅਤੇ ਕੇ ਹੁੰਦੇ ਹਨ। ਇਹ 2020 ਵਿੱਚ ਫੂਡ ਸਾਇੰਸ ਐਂਡ ਟੈਕਨਾਲੋਜੀ ਦੇ ਜਰਨਲ ਵਿੱਚ ਪ੍ਰਕਾਸ਼ਿਤ ਅਧਿਐਨ ਘਿਓ:ਏ ਰਿਵਿਊ ਆਫ ਇਟਸ ਨਿਊਟ੍ਰੀਸ਼ਨਲ ਐਂਡ ਫਾਰਮਾਕੋਲੋਜੀਕਲ ਪ੍ਰਾਪਰਟੀਜ਼ ਵਿੱਚ ਪਾਇਆ ਗਿਆ ਸੀ ।

ਰਾਤ ਨੂੰ ਸਮੇਂ 'ਤੇ ਖਾਓ ਭੋਜਨ: ਮੌਸਮੀ ਫਲਾਂ ਅਤੇ ਅਨਾਜਾਂ ਨੂੰ ਖੁਰਾਕ ਵਿੱਚ ਸ਼ਾਮਲ ਕਰਨ ਦਾ ਵੀ ਸੁਝਾਅ ਦਿੱਤਾ ਗਿਆ ਹੈ। ਰਾਤ 8 ਵਜੇ ਤੋਂ ਪਹਿਲਾਂ ਡਿਨਰ ਖਤਮ ਕਰਨਾ ਇੱਕ ਸਿਹਤਮੰਦ ਆਦਤ ਹੈ।

ਕਸਰਤ: ਸਿਹਤਮੰਦ ਰਹਿਣ ਲਈ ਤੁਹਾਨੂੰ ਨਿਯਮਿਤ ਤੌਰ 'ਤੇ ਕਸਰਤ ਕਰਨੀ ਚਾਹੀਦੀ ਹੈ। ਇਸ ਲਈ ਰੋਜ਼ਾਨਾ ਘੱਟੋ-ਘੱਟ ਅੱਧਾ ਘੰਟਾ ਕਸਰਤ ਕਰਨੀ ਚਾਹੀਦੀ ਹੈ। ਵਾਰਮ-ਅੱਪ ਨਾਲ ਕਸਰਤ ਦੀ ਰੁਟੀਨ ਸ਼ੁਰੂ ਕਰਨ ਨਾਲ ਸੱਟ ਲੱਗਣ ਦਾ ਖ਼ਤਰਾ ਘੱਟ ਹੋ ਸਕਦਾ ਹੈ। ਰੋਜ਼ਾਨਾ ਕਸਰਤ ਕਰਨ ਨਾਲ ਤੁਸੀਂ ਰਾਤ ਨੂੰ ਆਰਾਮ ਨਾਲ ਸੌਂ ਸਕਦੇ ਹੋ ਅਤੇ ਖੁਦ ਨੂੰ ਸਿਹਤਮੰਦ ਵੀ ਰੱਖ ਸਕੋਗੇ।

ਇਹ ਖਬਰ ਇਸ ਵੈੱਬਸਾਈਟ ਤੋਂ ਲਈ ਗਈ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.