ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ, ਜਿਸਦਾ ਵਿਦੇਸ਼ ਜਾਣ ਦਾ ਸੁਪਨਾ ਨਾ ਹੋਵੇ। ਪਰ ਬਹੁਤ ਸਾਰੇ ਲੋਕ ਵੀਜ਼ੇ 'ਤੇ ਖਰਚੇ ਗਏ ਸਮੇਂ ਅਤੇ ਪੈਸੇ ਬਾਰੇ ਸੋਚ ਕੇ ਇਸ ਨੂੰ ਮੁਲਤਵੀ ਕਰ ਦਿੰਦੇ ਹਨ। ਪਰ ਹੁਣ ਤੁਸੀਂ ਵਿਦੇਸ਼ ਦੀ ਯਾਤਰਾ ਵੀ ਕਰ ਸਕਦੇ ਹੋ! ਕੁਝ ਦੇਸ਼ ਅਜਿਹੇ ਹਨ ਜਿੱਥੇ ਭਾਰਤੀ ਸੈਲਾਨੀ ਵੀਜ਼ਾ-ਮੁਕਤ ਅਤੇ ਵੀਜ਼ਾ-ਆਨ-ਅਰਾਈਵਲ ਯਾਤਰਾ ਕਰ ਸਕਦੇ ਹਨ। ਜੇਕਰ ਤੁਸੀਂ ਵੀ ਘੁੰਮਣ ਦੇ ਸ਼ੌਕੀਨ ਹੋ ਅਤੇ ਘੱਟ ਬਜਟ 'ਚ ਵਿਦੇਸ਼ ਘੁੰਮਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਸ ਰਿਪੋਰਟ 'ਚ ਅਸੀਂ ਤੁਹਾਨੂੰ ਅਜਿਹੇ 7 ਦੇਸ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਤੁਸੀਂ ਬਹੁਤ ਘੱਟ ਬਜਟ 'ਚ ਵਿਦੇਸ਼ ਘੁੰਮਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਇਸਦੇ ਨਾਲ ਹੀ ਦੋਸਤਾਂ ਅਤੇ ਭਾਈਵਾਲਾਂ ਨਾਲ ਇਨ੍ਹਾਂ ਦੇਸ਼ਾਂ ਦੀ ਯਾਤਰਾਂ ਕਰ ਸਕਦੇ ਹੋ।
ਘੱਟ ਬਜਟ ਵਿੱਚ ਇਨ੍ਹਾਂ ਦੇਸ਼ਾਂ 'ਚ ਘੁੰਮਿਆਂ ਜਾ ਸਕਦਾ:
ਇੰਡੋਨੇਸ਼ੀਆ: ਜੇਕਰ ਤੁਸੀਂ ਇੰਡੋਨੇਸ਼ੀਆ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ 30 ਦਿਨਾਂ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਹੈ। ਤੁਸੀਂ ਸੁਮਾਤਰਾ, ਜਾਵਾ, ਬਾਲੀ ਟਾਪੂ ਵਿੱਚ ਰਹਿਣ ਦਾ ਆਨੰਦ ਮਾਣ ਸਕਦੇ ਹਨ।
ਮਲੇਸ਼ੀਆ: ਮਲੇਸ਼ੀਆ ਵੀ ਘੁੰਮਣ ਲਈ ਇੱਕ ਵਧੀਆ ਸਥਾਨ ਹੈ। ਮਲੇਸ਼ੀਆ ਆਪਣੀ ਪ੍ਰਾਚੀਨ ਬਹੁ-ਸੱਭਿਆਚਾਰਕ ਜੀਵਨ ਸ਼ੈਲੀ ਲਈ ਜਾਣਿਆ ਜਾਂਦਾ ਹੈ। ਇੱਥੇ ਵੀਜ਼ਾ ਫ੍ਰੀ ਐਂਟਰੀ 30 ਦਿਨਾਂ ਲਈ ਉਪਲਬਧ ਹੈ। ਪੈਟਰੋਨਾਸ ਟਵਿਨ ਟਾਵਰ, ਲੇਗੋਲੈਂਡ, ਬਾਟੂ ਗੁਫਾਵਾਂ ਮਲੇਸ਼ੀਆ ਦੇ ਮੁੱਖ ਸੈਲਾਨੀ ਆਕਰਸ਼ਣ ਹਨ। ਜੇਕਰ ਤੁਸੀਂ ਪਹਾੜ, ਬੀਚ, ਜੰਗਲ, ਜੰਗਲੀ ਜੀਵ ਆਦਿ ਪਸੰਦ ਕਰਦੇ ਹੋ, ਤਾਂ ਮਲੇਸ਼ੀਆ ਤੁਹਾਡੇ ਲਈ ਸਹੀ ਜਗ੍ਹਾ ਹੈ।
ਮਾਲਦੀਵ: ਮਾਲਦੀਵ ਏਸ਼ੀਆ ਵਿੱਚ ਸਭ ਤੋਂ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਹੈ। ਜ਼ਿਆਦਾਤਰ ਭਾਰਤੀ ਇੱਥੇ ਆਪਣਾ ਹਨੀਮੂਨ ਮਨਾਉਣ ਆਉਂਦੇ ਹਨ। ਭਾਰਤੀਆਂ ਦੇ ਮੁਤਾਬਕ ਇਹ ਹਨੀਮੂਨ ਲਈ ਸਭ ਤੋਂ ਵਧੀਆ ਡੈਸਟੀਨੇਸ਼ਨ ਹੈ। ਮਾਲਦੀਵ ਭਾਰਤੀ ਨਾਗਰਿਕਾਂ ਲਈ ਵੀਜ਼ਾ ਮੁਕਤ ਹੈ। ਹਰ ਸਾਲ ਲੱਖਾਂ ਸੈਲਾਨੀ ਮਾਲਦੀਵ 'ਚ ਛੁੱਟੀਆਂ ਬਿਤਾਉਣ ਆਉਂਦੇ ਹਨ। ਨੀਲਾ ਸਮੁੰਦਰ, ਸਾਫ ਪਾਣੀ ਅਤੇ ਚਿੱਟੀ ਰੇਤ ਇੱਥੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ। ਭਾਰਤੀ 30 ਦਿਨਾਂ ਤੱਕ ਮਾਲਦੀਵ ਵਿੱਚ ਬਿਨ੍ਹਾਂ ਵੀਜ਼ਾ ਰਹਿ ਸਕਦੇ ਹਨ। ਇੱਥੇ ਆਈਲੈਂਡ, ਬਨਾਨਾ ਰੀਫ, ਅਲੀਮਾਥਾ ਟਾਪੂ, ਮਾਲ ਐਟੋਲ, ਆਰਟੀਫਿਸ਼ੀਅਲ ਬੀਚ ਅਤੇ ਬੁਰੋਜ਼ ਆਈਲੈਂਡ ਵਰਗੀਆਂ ਥਾਵਾਂ ਦਾ ਤੁਸੀਂ ਆਨੰਦ ਲੈ ਸਕਦੇ ਹੋ।
ਵੀਅਤਨਾਮ: ਵੀਅਤਨਾਮ ਵਿੱਚ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਗੁਫਾਵਾਂ ਹਨ। ਇੱਥੇ ਤੁਹਾਨੂੰ ਵੱਖ-ਵੱਖ ਟਾਪੂਆਂ, ਧਾਰਮਿਕ ਸਥਾਨਾਂ, ਜੰਗਲਾਂ ਅਤੇ ਸੈਲਾਨੀਆਂ ਦੀ ਉਡੀਕ ਕਰਨ ਵਾਲੀਆਂ ਕਈ ਸੈਰ-ਸਪਾਟੇ ਵਾਲੀਆਂ ਥਾਵਾਂ ਮਿਲਣਗੀਆਂ। ਮਾਰਬਲ ਮਾਉਂਟੇਨ ਇੱਥੇ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਵੀਅਤਨਾਮ ਆਪਣੇ ਸਟ੍ਰੀਟ ਫੂਡ ਲਈ ਬਹੁਤ ਮਸ਼ਹੂਰ ਹੈ। ਸਟ੍ਰੀਟ ਫੂਡ ਵਿੱਚ ਤੁਸੀਂ ਨੂਡਲਜ਼, ਸੂਪ, ਵੱਖ-ਵੱਖ ਤਰ੍ਹਾਂ ਦੇ ਚੌਲਾਂ ਦੇ ਪਕਵਾਨਾਂ ਦਾ ਆਨੰਦ ਲੈ ਸਕਦੇ ਹੋ।
ਨੇਪਾਲ: ਭਾਰਤ ਨਾਲ ਨੇੜਤਾ ਦੇ ਕਾਰਨ ਨੇਪਾਲ ਭਾਰਤੀਆਂ ਦੁਆਰਾ ਸਭ ਤੋਂ ਵੱਧ ਘੁੰਮਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਨੇਪਾਲ ਆਪਣੀ ਕੁਦਰਤੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ। ਨੇਪਾਲ ਵਿੱਚ ਤੁਸੀਂ ਹਿਮਾਲਿਆ, ਹਰੇ-ਭਰੇ ਜੰਗਲ, ਉੱਚੇ ਪਹਾੜ ਦੇਖ ਸਕਦੇ ਹੋ। ਮਾਊਂਟ ਐਵਰੈਸਟ ਦੇ ਨਾਲ-ਨਾਲ ਦੁਨੀਆ ਦੀਆਂ 8 ਸਭ ਤੋਂ ਉੱਚੀਆਂ ਚੋਟੀਆਂ ਨੇਪਾਲ ਵਿੱਚ ਹਨ। ਇੱਥੇ ਪਸ਼ੂਪਤੀਨਾਥ ਮੰਦਰ, ਬੋਧੀ ਸਟੂਪਾ, ਸਵੈਯੰਭੂ ਮਹਾਚੈਤਿਆ ਆਦਿ ਪ੍ਰਮੁੱਖ ਥਾਵਾਂ ਹਨ। ਹਰ ਸਾਲ ਲੱਖਾਂ ਸੈਲਾਨੀ ਬੋਧੀ ਮੱਠ ਦੇਖਣ ਲਈ ਨੇਪਾਲ ਆਉਂਦੇ ਹਨ।
ਸ਼੍ਰੀਲੰਕਾ: ਹਾਲ ਹੀ ਵਿੱਚ ਸ਼੍ਰੀਲੰਕਾ ਨੇ ਭਾਰਤੀਆਂ ਲਈ ਵੀਜ਼ਾ ਮੁਕਤ ਯਾਤਰਾ ਦਾ ਐਲਾਨ ਕੀਤਾ ਹੈ। ਇਹ ਦੇਸ਼ ਖਾਸ ਤੌਰ 'ਤੇ ਆਪਣੇ ਆਕਰਸ਼ਕ ਸੈਰ-ਸਪਾਟੇ ਲਈ ਜਾਣਿਆ ਜਾਂਦਾ ਹੈ। ਇੱਥੇ ਤੁਸੀਂ ਪ੍ਰਮੁੱਖ Raban Falls, Mintel Mountain Range, Adams Peak, Sigiriya Rock Fort ਦਾ ਦੌਰਾ ਕਰ ਸਕਦੇ ਹੋ। ਇਸ ਲਈ ਜੇਕਰ ਤੁਸੀਂ ਘੱਟ ਬਜਟ ਵਿੱਚ ਵਿਦੇਸ਼ ਜਾਣਾ ਚਾਹੁੰਦੇ ਹੋ, ਤਾਂ ਸ਼੍ਰੀਲੰਕਾ ਇੱਕ ਵਧੀਆ ਸਥਾਨ ਹੈ।
ਥਾਈਲੈਂਡ: ਥਾਈਲੈਂਡ ਨੇ ਨਵੰਬਰ 2023 ਵਿੱਚ ਭਾਰਤ ਤੋਂ ਇਲਾਵਾ ਚੀਨ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਲਈ ਵੀਜ਼ਾ-ਮੁਕਤ ਦਾਖਲੇ ਦਾ ਐਲਾਨ ਕੀਤਾ ਸੀ। ਇਸ ਦਾ ਉਦੇਸ਼ ਦੇਸ਼ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਸੀ। ਭਾਰਤੀ ਨਾਗਰਿਕ ਇਸ ਸਾਲ 11 ਨਵੰਬਰ ਤੱਕ ਬਿਨ੍ਹਾਂ ਵੀਜ਼ੇ ਦੇ ਦੇਸ਼ ਦੀ ਯਾਤਰਾ ਕਰ ਸਕਦੇ ਹਨ। ਖਾਓ ਯਾਈ ਨੈਸ਼ਨਲ ਪਾਰਕ, ਗ੍ਰੈਂਡ ਪੈਲੇਸ ਥਾਈਲੈਂਡ ਦਾ ਤੁਸੀਂ ਆਨੰਦ ਲੈ ਸਕਦੇ ਹੋ।
ਇਹ ਵੀ ਪੜ੍ਹੋ:-