ਓਟਵਾ : ਇਹਨੀਂ ਦਿਨੀਂ ਜਹਾਜ਼ ਹਾਦਸੇ ਵਧ ਗਏ ਹਨ ਬਿਤੇ ਦਿਨ ਸਾਉਥ ਕੋਰੀਆ ਦਾ ਜਹਾਜ਼ ਕ੍ਰੈਸ਼ ਹੋਇਆ ਤਾਂ ਏਅਰ ਕੈਨੇਡਾ ਦੇ ਇੱਕ ਜਹਾਜ਼ ਦੀ ਸ਼ਨੀਵਾਰ ਨੂੰ ਹੈਲੀਫੈਕਸ ਏਅਰਪੋਰਟ 'ਤੇ ਭਿਆਨਕ ਲੈਂਡਿੰਗ ਹੋਈ ਜਦੋਂ ਜਹਾਜ਼ ਟੁੱਟੇ ਲੈਂਡਿੰਗ ਗੀਅਰ ਨਾਲ ਰਨਵੇਅ ਤੋਂ ਫਿਸਲ ਗਿਆ ਅਤੇ ਅੱਗ ਦੀ ਲਪੇਟ ਵਿੱਚ ਆ ਗਿਆ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਜਹਾਜ਼ ਦਾ ਲੈਂਡਿੰਗ ਗੀਅਰ ਖਰਾਬ ਹੋ ਗਿਆ, ਜਿਸ ਕਾਰਨ ਵਿੰਗ ਰਨਵੇਅ ਨਾਲ ਟਕਰਾ ਗਿਆ ਅਤੇ ਅੱਗ ਲੱਗ ਗਈ। ਐਮਰਜੈਂਸੀ ਅਮਲੇ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਈ ਅਤੇ ਜਹਾਜ਼ ਵਿਚ ਸਵਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ।
Arriving from St. John's (YYT), Air Canada (PAL Airlines) flight 2259 made an emergency Landing at Halifax Airport (YHZ) after it damaged main landing gear during descent on 28 December.
— FL360aero (@fl360aero) December 29, 2024
During the landing roll, De Havilland Canada Dash 8-400 plane’s wing scraped the runway… pic.twitter.com/6NW80tRgaR
ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਨੇ ਸਥਾਨਕ ਨਿਊਜ਼ ਚੈਨਲ ਨੂੰ ਦੱਸਿਆ ਕਿ ਲੈਂਡਿੰਗ ਦੌਰਾਨ ਜਹਾਜ਼ ਦਾ ਇੱਕ ਟਾਇਰ ਠੀਕ ਤਰ੍ਹਾਂ ਡਿਫਲੇਟ ਨਹੀਂ ਹੋਇਆ। ਇਕ ਚਸ਼ਮਦੀਦ ਨੇ ਦੱਸਿਆ ਕਿ ਜਹਾਜ਼ ਨੇ ਖੱਬੇ ਪਾਸੇ ਲਗਭਗ 20 ਡਿਗਰੀ ਦੇ ਕੋਣ 'ਤੇ ਪਿੱਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਅਜਿਹਾ ਹੋਇਆ, ਅਸੀਂ ਬਹੁਤ ਉੱਚੀ ਆਵਾਜ਼ ਸੁਣੀ। ਉਹ ਆਵਾਜ਼ ਲਗਭਗ ਕਿਸੇ ਦੁਰਘਟਨਾ ਦੀ ਆਵਾਜ਼ ਵਰਗੀ ਸੀ। ਉਨ੍ਹਾਂ ਕਿਹਾ ਕਿ ਜਹਾਜ਼ ਦਾ ਖੰਭ ਫੁੱਟਪਾਥ 'ਤੇ ਖਿਸਕਣ ਲੱਗਾ, ਅਤੇ ਮੈਨੂੰ ਲੱਗਦਾ ਹੈ ਕਿ ਇੰਜਣ ਵੀ ਜ਼ਮੀਨ 'ਤੇ ਰਗੜ ਗਿਆ। ਹੈਲੀਫੈਕਸ ਹਵਾਈ ਅੱਡੇ ਨੂੰ ਸਾਵਧਾਨੀ ਵਜੋਂ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।
🚨MOMENTS AGO: PLANE FULL OF PASSENGERS CRASH LANDS IN CANADA ⚠️ pic.twitter.com/AaEYJKDoyk
— Matt Wallace (@MattWallace888) December 29, 2024
ਯਾਤਰੀਆਂ ਨੂੰ ਜਹਾਜ਼ ਤੋਂ ਬਾਹਰ ਕੱਢਿਆ ਗਿਆ
ਜਹਾਜ਼ 'ਚ ਕਰੀਬ 80 ਯਾਤਰੀ ਸਵਾਰ ਸਨ। ਯਾਤਰੀ ਜਹਾਜ਼ ਤੋਂ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ ਅਤੇ ਉਨ੍ਹਾਂ ਨੂੰ ਹਵਾਈ ਅੱਡੇ ਦੇ ਹੈਂਗਰ ਵਿੱਚ ਲਿਜਾਇਆ ਗਿਆ ਅਤੇ ਪੈਰਾਮੈਡਿਕਸ ਦੁਆਰਾ ਜਾਂਚ ਕੀਤੀ ਜਾ ਰਹੀ। ਯਾਤਰੀਆਂ ਨੂੰ ਜਹਾਜ਼ ਤੋਂ ਬਾਹਰ ਨਿਕਲਣ 'ਚ ਕਰੀਬ ਦੋ ਮਿੰਟ ਲੱਗੇ। ਇੱਕ ਪਾਸੇ ਪੂਰਾ ਜਹਾਜ਼ ਸੜ ਰਿਹਾ ਸੀ ਅਤੇ ਦੂਜੇ ਪਾਸੇ ਲੋਕਾਂ 'ਚ ਹੜਕੰਪ ਮੱਚ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਕ ਰਨਵੇ ਨੂੰ ਦੁਬਾਰਾ ਖੋਲ੍ਹਿਆ ਗਿਆ ਹੈ ਪਰ ਇਸ ਹਾਦਸੇ ਨੇ ਇੱਕ ਵਾਰ ਹਵਾਬਾਜ਼ੀ ਸੁਰੱਖਿਆ ਦੇ ਮਹੱਤਵਪੂਰਨ ਪਹਿਲੂਆਂ ਨੂੰ ਉਜਾਗਰ ਕੀਤਾ ਹੈ।
16 ਘੰਟਿਆਂ ਦੀ ਜਿੱਦੋ-ਜਹਿਦ ਦੇ ਬਾਅਦ ਵੀ ਨਹੀਂ ਬਚੀ ਮਾਸੂਸ ਦੀ ਜ਼ਿੰਦਗੀ, ਜਾਣੋ ਕਿੰਝ ਹੋਈ ਦਰਦਨਾਕ ਮੌਤ?
ਸੁਖਪਾਲ ਖਹਿਰਾ ਨੇ ਪੰਜਾਬ ਬੰਦ ਨੂੰ ਲੈ ਕੇ ਸਟੈਂਡ ਕੀਤਾ ਸਪੱਸ਼ਟ, ਸਾਰਿਆਂ ਨੂੰ ਕੀਤੀ ਖਾਸ ਅਪੀਲ
ਪਾਇਲਟ ਨੇ ਸਮੇਂ ਸਿਰ ਜਹਾਜ਼ ਨੂੰ ਰੋਕ ਲਿਆ
ਘਟਨਾ ਦੇ ਸਮੇਂ ਜਹਾਜ਼ 'ਚ ਸਵਾਰ ਇਕ ਯਾਤਰੀ ਨੇ ਦੱਸਿਆ ਕਿ ਲੈਂਡਿੰਗ ਦੌਰਾਨ ਜਹਾਜ਼ ਦਾ ਇਕ ਟਾਇਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਸੀ। ਜਹਾਜ਼ ਲਗਭਗ 20 ਡਿਗਰੀ ਦੇ ਕੋਣ 'ਤੇ ਝੁਕਿਆ ਅਤੇ ਜਿਵੇਂ ਹੀ ਇਹ ਹੋਇਆ, ਅਸੀਂ ਇੱਕ ਉੱਚੀ ਆਵਾਜ਼ ਸੁਣੀ, ਜੋ ਸ਼ਾਇਦ ਜਹਾਜ਼ ਦੇ ਖੰਭਾਂ ਅਤੇ ਰਨਵੇ 'ਤੇ ਇੰਜਣ ਰਗੜਨ ਦੀ ਆਵਾਜ਼ ਸੀ। ਜਹਾਜ਼ ਰਨਵੇ 'ਤੇ ਕੁਝ ਦੂਰੀ ਤੱਕ ਫਿਸਲ ਗਿਆ, ਜਿਸ ਦੌਰਾਨ ਜਹਾਜ਼ ਦੇ ਖੱਬੇ ਪਾਸੇ ਅੱਗ ਲੱਗ ਗਈ ਅਤੇ ਧੂੰਏਂ ਦੀ ਲਪੇਟ 'ਚ ਆ ਗਿਆ ਪਰ ਪਾਇਲਟ ਦੀ ਸੁਝ ਬੁਝ ਕਾਰਨ ਵੱਡਾ ਹਾਦਸਾ ਟਲ ਗਿਆ।