ਯੇਰੂਸ਼ਲਮ : ਲੇਬਨਾਨ ਨੇ ਇਜ਼ਰਾਈਲ ੳੱਤੇ ਹਮਲਾ ਕੀਤਾ ਹੈ। ਇਸ ਦੌਰਾਨ 35 ਰਾਕੇਟ ਅਤੇ ਮਿਜ਼ਾਈਲਾਂ ਉੱਤਰੀ ਇਜ਼ਰਾਇਲੀ ਸ਼ਹਿਰ ਸਫੇਦ 'ਤੇ ਦਾਗੀਆਂ ਗਈਆਂ, ਜਿਸ ਨਾਲ ਸੰਪਤੀ ਨੂੰ ਨੁਕਸਾਨ ਪਹੁੰਚਿਆ।ਇਜ਼ਰਾਇਲੀ ਫੌਜ ਨੇ ਇੱਕ ਬਿਆਨ 'ਚ ਕਿਹਾ ਕਿ ਇਜ਼ਰਾਈਲੀ ਰੱਖਿਆ ਬਲ (IDF) ਹਵਾਈ ਰੱਖਿਆ ਪ੍ਰਣਾਲੀ ਨੇ ਜ਼ਿਆਦਾਤਰ ਮਿਜ਼ਾਈਲਾਂ ਨੂੰ ਸਫਲਤਾਪੂਰਵਕ ਰੋਕ ਦਿੱਤਾ। ਦੇਸ਼ ਦੀ ਮੇਗੇਨ ਡੇਵਿਡ ਅਡੋਮ ਬਚਾਅ ਸੇਵਾ ਦੇ ਅਨੁਸਾਰ, ਕਿਸੇ ਵੀ ਮੌਤ ਜਾਂ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਮੇਰੋਮ ਹਗਲੀਲ ਖੇਤਰੀ ਪਰਿਸ਼ਦ ਨੇ ਇਕ ਬਿਆਨ ਵਿੱਚ ਕਿਹਾ ਕਿ ਇਕ ਮਿਜ਼ਾਈਲ ਇਕ ਘਰ ਵਿੱਚ ਲੱਗੀ। ਫਾਇਰ ਐਂਡ ਰੈਸਕਿਊ ਅਥਾਰਟੀ ਨੇ ਦੱਸਿਆ ਕਿ ਕਈ ਥਾਵਾਂ 'ਤੇ ਅੱਗ ਲੱਗ ਗਈ ਅਤੇ ਬਿਜਲੀ ਖਰਾਬ ਹੋਣ ਕਾਰਨ ਲੋਕ ਲਿਫਟਾਂ 'ਚ ਫਸ ਗਏ।
ਇਜ਼ਰਾਈਲੀ ਹਮਲਿਆਂ ਦੇ ਜਵਾਬ : ਇਸ ਦੌਰਾਨ, ਲੇਬਨਾਨ ਦੇ ਹਥਿਆਰਬੰਦ ਸਮੂਹ ਹਿਜ਼ਬੁੱਲਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਨੇ ਇੱਕ ਦਿਨ ਪਹਿਲਾਂ ਦੱਖਣੀ ਲੇਬਨਾਨ ਦੇ ਨਬਾਤੀਹ ਸ਼ਹਿਰ ਅਤੇ ਪੂਰਬੀ ਲੇਬਨਾਨ ਦੇ ਸੋਹਮੋਰ ਸ਼ਹਿਰ ਉੱਤੇ ਇਜ਼ਰਾਈਲੀ ਹਮਲਿਆਂ ਦੇ ਜਵਾਬ ਵਿੱਚ ਸਫੇਦ ਵਿੱਚ ਇਜ਼ਰਾਈਲੀ ਹਵਾਈ ਅੱਡੇ ਉੱਤੇ ਇੱਕ ਰਾਕੇਟ ਹਮਲਾ ਕੀਤਾ ਹੈ। ਸਿਨਹੂਆ ਨਿਊਜ਼ ਏਜੰਸੀ ਨੂੰ ਲੇਬਨਾਨੀ ਫੌਜੀ ਸੂਤਰਾਂ ਨੇ ਨੇ ਦੱਸਿਆ ਕਿ ਕੁਝ ਰਾਕੇਟ ਇਜ਼ਰਾਈਲ ਦੇ ਆਇਰਨ ਡੋਮ ਦੁਆਰਾ ਰੋਕੇ ਗਏ ਸਨ।
- ਇਜ਼ਰਾਈਲ-ਹਮਾਸ ਸੰਘਰਸ਼: ਰਫਾਹ ਧਮਾਕੇ ਵਿੱਚ 8 ਇਜ਼ਰਾਈਲੀ ਸੈਨਿਕਾਂ ਦੀ ਮੌਤ - Rafah explosion
- ਘਰੇਲੂ ਕਰਮਚਾਰੀਆਂ ਦਾ ਸ਼ੋਸ਼ਣ ਕਰਨ ਦੇ ਮਾਮਲੇ 'ਚ ਬ੍ਰਿਟੇਨ ਦੇ ਸਭ ਤੋਂ ਅਮੀਰ ਹਿੰਦੂਜਾ ਪਰਿਵਾਰ ਨੂੰ ਸਵਿਟਜ਼ਰਲੈਂਡ ਦੀ ਅਦਾਲਤ ਨੇ ਭੇਜਿਆ ਜੇਲ੍ਹ - Swiss Court jails Hinduja family
- ਕੀਨੀਆ 'ਚ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪੁਲਿਸ ਦੀ ਮੌਜੂਦਗੀ 'ਚ ਸ਼ੁਰੂ ਹੋਇਆ ਮਲਬਾ ਹਟਾਉਣ ਦਾ ਕੰਮ, ਹੁਣ ਤੱਕ 6 ਲੋਕਾਂ ਦੀ ਮੌਤ - Amid heavy police presence Kenya
ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਲੇਬਨਾਨ 'ਤੇ ਕੀਤਾ ਹਮਲਾ: ਹਿਜ਼ਬੁੱਲਾ ਦੇ ਤਾਜ਼ਾ ਹਮਲੇ ਇਜ਼ਰਾਈਲ-ਲੇਬਨਾਨ ਸਰਹੱਦ 'ਤੇ ਵਧਦੇ ਤਣਾਅ ਦੇ ਵਿਚਕਾਰ ਆਏ ਹਨ। ਇਜ਼ਰਾਈਲ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਹਿਜ਼ਬੁੱਲਾ ਵਿਰੁੱਧ ਵੱਡੇ ਪੱਧਰ 'ਤੇ ਹਮਲਾ ਕਰਨ ਲਈ ਤਿਆਰ ਹੈ। ਇੱਕ ਵੱਖਰੇ ਬਿਆਨ ਵਿੱਚ, IDF ਨੇ ਕਿਹਾ ਕਿ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਵੀਰਵਾਰ ਨੂੰ ਦੱਖਣੀ ਲੇਬਨਾਨ ਦੇ ਰਾਮਿਆਹ ਪਿੰਡ ਵਿੱਚ ਹਿਜ਼ਬੁੱਲਾ ਫੌਜੀ ਢਾਂਚੇ 'ਤੇ ਹਮਲਾ ਕੀਤਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਅਤ ਤੀਰੀ ਪਿੰਡ ਵਿਚ ਹਿਜ਼ਬੁੱਲਾ ਦੇ ਦੋ ਕਾਰਕੁਨਾਂ ਦੀ ਮੌਤ ਹੋ ਗਈ। ਲੇਬਨਾਨੀ ਫੌਜੀ ਸੂਤਰਾਂ ਨੇ ਸਿਨਹੂਆ ਨੂੰ ਪੁਸ਼ਟੀ ਕੀਤੀ ਕਿ ਰਾਮਿਆਹ ਅਤੇ ਹਦਾਥਾ 'ਤੇ ਦੋ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ ਹਿਜ਼ਬੁੱਲਾ ਦੇ ਤਿੰਨ ਮੈਂਬਰ ਮਾਰੇ ਗਏ ਅਤੇ ਇੱਕ ਜ਼ਖਮੀ ਹੋ ਗਿਆ। 7 ਅਕਤੂਬਰ 2023 ਨੂੰ ਹਮਾਸ ਦੇ ਹਮਲੇ ਤੋਂ ਬਾਅਦ ਲੇਬਨਾਨ-ਇਜ਼ਰਾਈਲ ਸਰਹੱਦ 'ਤੇ ਤਣਾਅ ਵਧ ਗਿਆ ਹੈ।