ਹੈਦਰਾਬਾਦ: ਦੁਨੀਆਂ ਭਰ 'ਚ ਹਰ ਸਾਲ 31 ਮਈ ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾਂਦਾ ਹੈ। ਸਿਹਤ ਲਈ ਤੰਬਾਕੂ ਦੇ ਖਤਰਿਆਂ ਨੂੰ ਜਾਣਦੇ ਹੋਏ ਵੀ ਵੱਡੀ ਗਿਣਤੀ 'ਚ ਲੋਕ ਤੰਬਾਕੂ ਦਾ ਇਸਤੇਮਾਲ ਕਰਦੇ ਹਨ। ਤੰਬਾਕੂ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਅਜਿਹੇ 'ਚ ਲੋਕਾਂ ਨੂੰ ਜਾਗਰੂਕ ਕਰਨ ਅਤੇ ਤੰਬਾਕੂ ਨੂੰ ਛੱਡਣ ਬਾਰੇ ਲੋਕਾਂ ਉਤਸ਼ਾਹਿਤ ਕਰਨ ਲਈ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾਂਦਾ ਹੈ।
ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਉਣ ਦੀ ਸ਼ੁਰੂਆਤ: ਤੰਬਾਕੂ ਦੀ ਆਦਤ ਨੂੰ ਛੱਡਣਾ ਆਸਾਨ ਨਹੀਂ ਹੁੰਦਾ। ਇਸ ਵਿੱਚ ਪਾਇਆ ਜਾਣ ਵਾਲਾ ਨਿਕੋਟੀਨ ਕੈਂਸਰ ਸਮੇਤ ਕਈ ਖ਼ਤਰਨਾਕ ਬਿਮਾਰੀਆਂ ਲਈ ਜ਼ਿੰਮੇਵਾਰ ਹੈ। ਇਸ ਲਈ ਤੁਹਾਨੂੰ ਤੰਬਾਕੂ ਦੀ ਲਤ ਤੋਂ ਛੁਟਕਾਰਾ ਪਾਉਣ ਦੇ ਤਰੀਕਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕ ਇਸ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਉਹ ਚਾਹੁੰਦੇ ਹੋਏ ਵੀ ਇਸ ਨੂੰ ਛੱਡਣ ਵਿੱਚ ਅਸਮਰੱਥ ਹੁੰਦੇ ਹਨ। ਤੰਬਾਕੂ ਦੇ ਨੁਕਸਾਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਹੀ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ ਸੀ।
ਤੰਬਾਕੂ ਛੱਡਣ ਲਈ ਪਰਿਵਾਰ ਦਾ ਸਹਿਯੋਗ ਜ਼ਰੂਰੀ: ਡਾ: ਸ਼ੈਲੇਂਦਰ ਗੁਪਤਾ ਦਾ ਕਹਿਣਾ ਹੈ ਕਿ ਪਹਿਲਾਂ ਵਿਅਕਤੀ ਨੂੰ ਖੁਦ ਸਮਝ ਲੈਣਾ ਚਾਹੀਦਾ ਹੈ ਕਿ ਉਸ ਨੇ ਤੰਬਾਕੂ ਛੱਡਣਾ ਹੈ ਜਾਂ ਨਹੀ। ਫਿਰ ਆਪਣੇ ਪਰਿਵਾਰ ਦੇ ਮੈਬਰਾਂ ਨਾਲ ਇਸ ਬਾਰੇ ਗੱਲ ਕਰੋ। ਜਦੋਂ ਵਿਅਕਤੀ ਤੰਬਾਕੂ ਛੱਡਦਾ ਹੈ, ਤਾਂ ਘਬਰਾਹਟ, ਚਿੜਚਿੜਾਪਨ, ਮੂੰਹ ਦਾ ਖੁਸ਼ਕ ਹੋਣ ਵਰਗੇ ਲੱਛਣ ਨਜ਼ਰ ਆਉਦੇ ਹਨ। ਇਸ ਲਈ ਤੰਬਾਕੂ ਛੱਡਣ 'ਚ ਪਰਿਵਾਰ ਦਾ ਸਹਿਯੋਗ ਬਹੁਤ ਜ਼ਰੂਰੀ ਹੈ, ਤਾਂ ਜੋ ਵਿਅਕਤੀ ਨੂੰ ਭਾਵਨਾਤਮਕ ਸਹਾਇਤਾ ਮਿਲ ਸਕੇ।
ਤੰਬਾਕੂ ਛੱਡਣ ਦੇ ਤਰੀਕੇ:
ਨਿਕੋਟੀਨ ਰਿਪਲੇਸਮੈਂਟ ਥੈਰੇਪੀ: ਤੰਬਾਕੂ ਜਾਂ ਸਿਗਰਟਨੋਸ਼ੀ ਨੂੰ ਨਿਕੋਟੀਨ ਰਿਪਲੇਸਮੈਂਟ ਥੈਰੇਪੀ ਜਾਂ NRT ਰਾਹੀਂ ਛੱਡਿਆ ਜਾ ਸਕਦਾ ਹੈ। ਇਸ ਵਿੱਚ ਵਿਅਕਤੀ ਨੂੰ ਇੱਕ ਚਿਊਇੰਗ ਗਮ ਦਿੱਤਾ ਜਾਂਦਾ ਹੈ, ਜਿਸ ਵਿੱਚ ਨਿਕੋਟੀਨ ਨਾਮਕ ਪਦਾਰਥ ਪਾਇਆ ਜਾਂਦਾ ਹੈ। ਇਹ ਵਿਅਕਤੀ ਦੀ ਸਿਗਰਟ ਪੀਣ ਦੀ ਸਮਰੱਥਾ ਦੇ ਆਧਾਰ 'ਤੇ ਵੱਖ-ਵੱਖ ਆਕਾਰਾਂ ਵਿੱਚ ਉਪਲਬਧ ਹੁੰਦਾ ਹੈ। ਪਹਿਲੇ ਹਫ਼ਤੇ 'ਚ ਵੱਧ ਮਾਤਰਾ ਵਿੱਚ ਚਿਊਇੰਗ ਗਮ ਦਿੱਤਾ ਜਾਂਦਾ ਹੈ ਅਤੇ ਫਿਰ ਹੌਲੀ-ਹੌਲੀ ਘੱਟ ਕੀਤਾ ਜਾਂਦਾ ਹੈ। ਇਹ ਚਿਊਇੰਗਮ ਮਨੁੱਖੀ ਸਰੀਰ ਵਿੱਚ ਨਿਕੋਟੀਨ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਤੰਬਾਕੂ ਦੇ ਸੇਵਨ ਨੂੰ ਘੱਟ ਕਰਦਾ ਹੈ।
ਨਿਕੋਟੀਨ ਪੈਚ: ਤੰਬਾਕੂ ਛੱਡਣ ਲਈ ਨਿਕੋਟੀਨ ਪੈਚ ਦੀ ਵਰਤੋ ਵੀ ਕੀਤੀ ਜਾਂਦੀ ਹੈ। ਇਹ ਪੈਚ ਮਰੀਜ਼ ਦੀ ਖੁਰਾਕ ਅਨੁਸਾਰ ਦਿੱਤਾ ਜਾਂਦਾ ਹੈ। ਇਸ ਦੌਰਾਨ ਸਰੀਰ ਦੇ ਉਸ ਹਿੱਸੇ 'ਤੇ ਇੱਕ ਛੋਟਾ ਜਿਹਾ ਪੈਚ ਚਿਪਕਾਇਆ ਜਾਂਦਾ ਹੈ, ਜਿੱਥੇ ਵਾਲ ਨਹੀਂ ਹੁੰਦੇ ਹਨ। ਇਸ ਪੈਚ ਰਾਹੀਂ ਸਰੀਰ ਲੋੜ ਅਨੁਸਾਰ ਨਿਕੋਟੀਨ ਲੈਂਦਾ ਹੈ।
ਨਿਕੋਟੀਨ ਦੇ ਨੁਕਸਾਨ: ਨਿਕੋਟੀਨ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਇਸ ਨਾਲ ਹਾਈ ਬੀਪੀ, ਹਾਰਟ ਅਟੈਕ ਵਰਗੇ ਖ਼ਤਰੇ ਪੈਦਾ ਹੁੰਦੇ ਹਨ। ਇਸ ਲਈ ਨਿਕੋਟੀਨ ਡਾਕਟਰ ਦੀ ਸਲਾਹ 'ਤੇ ਲੈਣਾ ਹੀ ਬਿਹਤਰ ਹੋ ਸਕਦਾ ਹੈ। ਨਿਕੋਟੀਨ ਦੀ ਵਰਤੋਂ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਵੀ ਕੀਤੀ ਜਾਂਦੀ ਹੈ, ਤਾਂ ਜੋ ਤੰਬਾਕੂ ਵਿੱਚ ਮੌਜੂਦ 7 ਹਜ਼ਾਰ ਤੋਂ ਵੱਧ ਹਾਨੀਕਾਰਕ ਰਸਾਇਣਾਂ ਤੋਂ ਬਚਿਆ ਜਾ ਸਕੇ। ਥੈਰੇਪੀ ਤੋਂ ਬਾਅਦ ਨਿਕੋਟੀਨ ਦੀ ਆਦਤ ਨੂੰ ਹੌਲੀ-ਹੌਲੀ ਚਬਾਉਣ ਜਾਂ ਪੈਚ ਚਬਾਉਣ ਦੀ ਆਦਤ ਨੂੰ ਘਟਾ ਦਿੱਤਾ ਜਾਂਦਾ ਹੈ।
- ਚਾਹ ਨੂੰ ਜ਼ਿਆਦਾ ਸਮੇਂ ਤੱਕ ਉਬਾਲ ਕੇ ਪੀਣ ਨਾਲ ਇਨ੍ਹਾਂ 6 ਸਮੱਸਿਆਵਾਂ ਦਾ ਹੋ ਸਕਦੈ ਖਤਰਾ, ਹੋ ਜਾਓ ਸਾਵਧਾਨ! - Side Effects of Over Boiled Tea
- ਸਿਰਫ਼ ਮਿੱਟੀ ਅਤੇ ਪ੍ਰਦੂਸ਼ਣ ਹੀ ਨਹੀਂ, ਸਗੋ ਇਹ ਭੋਜਨ ਵੀ ਬਣ ਸਕਦੈ ਨੇ ਚਿਹਰੇ 'ਤੇ ਫਿਣਸੀਆਂ ਦਾ ਕਾਰਨ - Causes of Acne
- ਗਰਮੀਆਂ 'ਚ ਸਰੀਰ ਦਾ ਤਾਪਮਾਨ ਵੱਧਣਾ ਮੌਤ ਦਾ ਬਣ ਸਕਦੈ ਕਾਰਨ, ਸਰੀਰ ਦੇ ਇਨ੍ਹਾਂ ਅੰਗਾਂ 'ਤੇ ਪਵੇਗਾ ਸਭ ਤੋਂ ਵੱਧ ਅਸਰ - Summer Care Tips
ਤੰਬਾਕੂ ਨੂੰ ਲੈ ਕੇ ਦੁਨੀਆ ਭਰ ਵਿੱਚ ਕਈ ਖੋਜਾਂ ਹੋ ਰਹੀਆਂ ਹਨ। ਕੁਝ ਦਿਨ ਪਹਿਲਾਂ ਤੱਕ ਇਸ ਵਿੱਚ 4 ਹਜ਼ਾਰ ਤੋਂ ਵੱਧ ਹਾਨੀਕਾਰਕ ਕੈਮੀਕਲ ਹੋਣ ਦਾ ਦਾਅਵਾ ਕੀਤਾ ਗਿਆ ਸੀ। ਪਰ ਤਾਜ਼ਾ ਖੋਜ ਵਿੱਚ ਇਨ੍ਹਾਂ ਦੀ ਗਿਣਤੀ 7 ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ। ਤੰਬਾਕੂ 'ਚ 61 ਤੋਂ 70 ਅਜਿਹੇ ਰਸਾਇਣ ਹਨ, ਜੋ ਸਿੱਧੇ ਤੌਰ 'ਤੇ ਕੈਂਸਰ ਸੈੱਲਾਂ ਨੂੰ ਪੈਦਾ ਕਰਦੇ ਹਨ।