ਹੈਦਰਾਬਾਦ: ਅੱਜ ਵਿਸ਼ਵ ਸਾਈਕਲ ਦਿਵਸ ਮਨਾਇਆ ਜਾ ਰਿਹਾ ਹੈ। ਸਾਈਕਲ ਚਲਾਉਣ ਨਾਲ ਸਿਹਤ ਨੂੰ ਕਈ ਸਾਰੇ ਫਾਇਦੇ ਮਿਲ ਸਕਦੇ ਹਨ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਦੁਨੀਆਭਰ 'ਚ ਸਾਈਕਲਿੰਗ ਦੇ ਫਾਇਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਰੋਜ਼ਾਨਾ ਸਾਈਕਲ ਚਲਾਉਣ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ। ਇਸ ਨਾਲ ਦਿਲ, ਬਲੱਡ ਸੈੱਲ ਅਤੇ ਫੇਫੜਿਆਂ ਨੂੰ ਲਾਭ ਪਹੁੰਚ ਸਕਦਾ ਹੈ। ਜਦੋ ਤੁਸੀਂ ਸਾਈਕਲ ਚਲਾਉਦੇ ਸਮੇਂ ਗਹਿਰਾ ਸਾਹ ਲਓਗੇ, ਪਸੀਨਾ ਆਵੇਗਾ ਅਤੇ ਸਰੀਰ ਦੇ ਤਾਪਮਾਨ 'ਚ ਵਾਧੇ ਦਾ ਅਨੁਭਵ ਹੋਵੇਗਾ। ਅਜਿਹੇ 'ਚ ਫਿੱਟਨੈੱਸ ਬਣਾਈ ਰੱਖਣ 'ਚ ਮਦਦ ਮਿਲੇਗੀ।
ਵਿਸ਼ਵ ਸਾਈਕਲ ਦਿਵਸ ਦੀ ਸ਼ੁਰੂਆਤ: ਵਿਸ਼ਵ ਸਾਈਕਲ ਦਿਵਸ ਦੀ ਸ਼ੁਰੂਆਤ 3 ਜੂਨ 2018 ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਕੀਤੀ ਗਈ ਸੀ। ਇਸ ਆਯੋਜਨ 'ਚ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ, ਐਥਲੀਟਾਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ ਸੀ। ਇਸ ਮੌਕੇ ਸਾਈਕਲਿੰਗ ਦੀ ਮਹੱਤਤਾ ਅਤੇ ਇਸ ਦੇ ਸਿਹਤ ਲਾਭ ਬਾਰੇ ਵੀ ਦੱਸਿਆ ਗਿਆ ਸੀ, ਜਿਸ ਤੋਂ ਬਾਅਦ ਇਹ ਦਿਨ ਪੂਰੀ ਦੁਨੀਆ ਵਿੱਚ ਮਨਾਇਆ ਜਾਣ ਲੱਗਾ।
ਵਿਸ਼ਵ ਸਾਈਕਲ ਦਿਵਸ ਦਾ ਉਦੇਸ਼: ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਦੁਨੀਆ ਭਰ ਦੇ ਦੇਸ਼ਾਂ ਨੂੰ ਵੱਖ-ਵੱਖ ਵਿਕਾਸ ਰਣਨੀਤੀਆਂ 'ਤੇ ਧਿਆਨ ਕੇਂਦਰਿਤ ਕਰਨ ਅਤੇ ਅੰਤਰਰਾਸ਼ਟਰੀ, ਰਾਸ਼ਟਰੀ, ਖੇਤਰੀ ਵਿਕਾਸ ਨੀਤੀਆਂ ਅਤੇ ਪ੍ਰੋਗਰਾਮਾਂ ਵਿੱਚ ਸਾਈਕਲਿੰਗ ਨੂੰ ਸ਼ਾਮਲ ਕਰਨ ਲਈ ਉਤਸ਼ਾਹਿਤ ਕਰਨਾ ਹੈ। ਪੈਦਲ ਯਾਤਰੀਆਂ ਦੀ ਸੁਰੱਖਿਆ ਅਤੇ ਸਾਈਕਲਿੰਗ ਸੁਰੱਖਿਆ ਨੂੰ ਵੀ ਉਤਸ਼ਾਹਿਤ ਕਰਨ ਦੀ ਲੋੜ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਵਿੱਚ ਸਾਈਕਲਿੰਗ ਦਾ ਪ੍ਰਚਲਨ ਵਧਾਉਣਾ ਅਤੇ ਇਸ ਦੇ ਫਾਇਦਿਆਂ ਬਾਰੇ ਜਾਣਕਾਰੀ ਦੇਣਾ ਸ਼ਾਮਲ ਹੈ, ਤਾਂ ਜੋ ਲੋਕ ਸਾਈਕਲ ਚਲਾਉਣ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਸਕਣ।
- Benefits of Cycling: ਰੋਜ਼ਾਨਾ ਸਾਈਕਲ ਚਲਾਉਣ ਦੇ 6 ਫਾਇਦੇ, ਬਿਮਾਰੀਆਂ ਤੋਂ ਬਚੋ ਅਤੇ ਆਪਣੇ ਆਪ ਨੂੰ ਰੱਖੋ ਫਿੱਟ
- ਗਰਮੀਆਂ ਵਿੱਚ ਵੀ ਮੇਕਅੱਪ ਨੂੰ ਬਰਕਰਾਰ ਰੱਖਣ ਚਾਹੁੰਦੇ ਹੋ, ਤਾਂ ਬਸ ਇਨ੍ਹਾਂ 6 ਟਿਪਸ ਨੂੰ ਕਰ ਲਓ ਫਾਲੋ - Summer Makeup Tips
- ਸਿਗਰਟ ਪੀਣ ਨਾਲ ਜੁੜੀਆਂ ਕਈ ਮਿੱਥਾਂ 'ਤੇ ਲੋਕ ਕਰਦੇ ਨੇ ਵਿਸ਼ਵਾਸ, ਇੱਥੇ ਜਾਣੋ ਸੱਚ - Myth with Smoking Cigarettes
ਸਾਈਕਲ ਚਲਾਉਣ ਦੇ ਫਾਇਦੇ:
- ਸਾਈਕਲ ਚਲਾਉਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ।
- ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ।
- ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ।
- ਹੱਡੀਆਂ ਮਜ਼ਬੂਤ ਹੁੰਦੀਆਂ ਹਨ।
- ਮੋਟਾਪੇ ਨੂੰ ਘੱਟ ਕੀਤਾ ਜਾ ਸਕਦਾ ਹੈ।
- ਚਿੰਤਾ ਅਤੇ ਡਿਪ੍ਰੈਸ਼ਨ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ।