ਹੈਦਰਾਬਾਦ: ਸਿਹਤਮੰਦ ਸਰੀਰ ਅਤੇ ਚਿਹਰੇ ਦੀ ਸੁੰਦਰਤਾਂ ਹਰ ਇੱਕ ਔਰਤ ਪਾਉਣਾ ਚਾਹੁੰਦੀ ਹੈ। ਸੁੰਦਰ ਚਿਹਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ, ਪਰ ਇਸ ਨਾਲ ਚਿਹਰਾ ਹੋਰ ਵੀ ਖਰਾਬ ਹੋ ਸਕਦਾ ਹੈ। ਇਸਦੇ ਨਾਲ ਹੀ ਵਿਅਸਤ ਜੀਵਨਸ਼ੈਲੀ ਕਾਰਨ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਦੇ, ਜਿਸ ਕਰਕੇ ਸਿਹਤ ਵੀ ਖਰਾਬ ਹੋ ਸਕਦੀ ਹੈ। ਇਸ ਲਈ ਸੌਣ ਤੋਂ ਪਹਿਲਾ 5-10 ਮਿੰਟ ਤੁਹਾਨੂੰ ਕੁਝ ਅਜਿਹੇ ਕੰਮ ਕਰਨੇ ਚਾਹੀਦੇ ਹਨ, ਜਿਸ ਨਾਲ ਤੁਸੀਂ ਸਿਹਤਮੰਦ ਅਤੇ ਸੁੰਦਰਤਾਂ ਪਾ ਸਕੋ।
ਰਾਤ ਨੂੰ ਸੌਣ ਤੋਂ ਪਹਿਲਾ ਕਰੋ ਇਹ ਕੰਮ:
ਫੇਸ ਵਾਸ਼: ਰਾਤ ਨੂੰ ਸੌਣ ਤੋਂ ਪਹਿਲਾ ਆਪਣੇ ਚਿਹਰੇ 'ਤੇ ਵੇਸ ਵਾਸ਼ ਲਗਾ ਕੇ ਫਿਰ ਕੋਸੇ ਪਾਣੀ ਦੀ ਮਦਦ ਨਾਲ ਚਿਹਰੇ ਨੂੰ ਧੋ ਲਓ। ਇਸ ਨਾਲ ਚਿਹਰੇ ਨੂੰ ਸਾਫ਼ ਰੱਖਣ 'ਚ ਮਦਦ ਮਿਲੇਗੀ।
ਪੈਰਾਂ ਨੂੰ ਗਰਮ ਪਾਣੀ 'ਚ ਭਿਓ ਕੇ ਰੱਖੋ: ਔਰਤਾਂ ਰਾਤ ਨੂੰ ਸੌਣ ਤੋਂ ਪਹਿਲਾ ਆਪਣੇ ਪੈਰਾਂ ਨੂੰ ਗਰਮ ਪਾਣੀ 'ਚ 10 ਮਿੰਟ ਭਿਓ ਕੇ ਰੱਖਣ। ਗਰਮ ਪਾਣੀ ਨਾਲ ਬਲੱਡ ਸਰਕੁਲੇਸ਼ਨ ਬਿਹਤਰ ਰਹਿੰਦਾ ਹੈ। ਇਸਦੀ ਮਦਦ ਨਾਲ ਪੈਰਾਂ ਦੀ ਸੋਜ ਨੂੰ ਘਟ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਚਮੜੀ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਮਿਲਦੀ ਹੈ ਅਤੇ ਤਣਾਅ ਨੂੰ ਵੀ ਘਟ ਕੀਤਾ ਜਾ ਸਕਦਾ ਹੈ।
ਫੇਸ ਮਸਾਜ: ਰਾਤ ਨੂੰ ਸੌਣ ਤੋਂ ਪਹਿਲਾ 5 ਤੋਂ 10 ਮਿੰਟ ਆਪਣੇ ਚਿਹਰੇ ਦੀ ਮਸਾਜ ਕਰੋ। ਫੇਸ ਮਸਾਜ ਕਰਕੇ ਅੱਖਾਂ ਦੇ ਕਾਲੇ ਘੇਰੇ ਘਟ ਕਰਨ ਦੇ ਨਾਲ ਹੀ ਅੱਖਾਂ ਦੀ ਸੋਜ ਅਤੇ ਝੁਰੜੀਆਂ ਨੂੰ ਵੀ ਘਟ ਕਰਨ 'ਚ ਮਦਦ ਮਿਲ ਸਕਦੀ ਹੈ। ਚਿਹਰੇ ਦੀ ਮਸਾਜ ਕਰਨ ਲਈ ਤੁਸੀਂ ਵਧੀਆਂ ਫੇਸ ਆਈਲ ਦਾ ਇਸਤੇਮਾਲ ਕਰ ਸਕਦੇ ਹੋ।
ਪੈਰਾਂ ਦੀ ਮਸਾਜ: ਰਾਤ ਨੂੰ ਸੌਣ ਤੋਂ ਪਹਿਲਾ ਪੈਰਾਂ ਦੀ ਮਸਾਜ ਕਰਨ ਨਾਲ ਤੁਸੀਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਨਾਲ ਬਲੱਡ ਸਰਕੁਲੇਸ਼ਨ ਬਿਹਤਰ ਕਰਨ ਦੇ ਨਾਲ ਹੀ ਹੋਰ ਕਈ ਵੀ ਸਿਹਤ ਲਾਭ ਮਿਲਦੇ ਹਨ। ਪੈਰਾਂ ਦੀ ਮਸਾਜ ਕਰਨ ਨਾਲ ਸਰੀਰ ਨੂੰ ਅਰਾਮ, ਵਧੀਆਂ ਨੀਂਦ, ਸਰੀਰ ਦੇ ਦਰਦ ਤੋਂ ਰਾਹਤ, ਤਣਾਅ ਅਤੇ ਮੂਡ ਸਵਿੰਗਸ ਤੋਂ ਰਾਹਤ ਪਾਈ ਜਾ ਸਕਦੀ ਹੈ।
ਧੁੰਨੀ 'ਚ ਤੇਲ: ਰਾਤ ਨੂੰ ਸੌਣ ਤੋਂ ਪਹਿਲਾ ਧੁੰਨੀ 'ਚ ਤੇਲ ਲਗਾਉਣ ਨਾਲ ਨਾ ਸਿਰਫ਼ ਚਮੜੀ 'ਤੇ ਨਿਖਾਰ ਆਉਦਾ ਹੈ, ਸਗੋ ਧੁੰਨੀ 'ਚ ਇਕੱਠੀ ਹੋਈ ਗੰਦਗੀ ਨੂੰ ਵੀ ਸਾਫ਼ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਪੀਰੀਅਡਸ ਦੇ ਦਰਦ ਤੋਂ ਰਾਹਤ ਅਤੇ ਅੱਖਾਂ ਦੀ ਰੋਸ਼ਨੀ 'ਚ ਵੀ ਸੁਧਾਰ ਹੁੰਦਾ ਹੈ।