ਮੋਗਾ: ਅੱਜ ਦੇ ਸਮੇਂ 'ਚ ਲੋਕ ਕੰਮ 'ਚ ਇੰਨੇ ਵਿਅਸਤ ਹੋ ਗਏ ਹਨ, ਕਿ ਹੋਰ ਪਾਸੇ ਧਿਆਨ ਹੀ ਨਹੀਂ ਰਹਿੰਦਾ। ਪਰ ਕਈ ਵਾਰ ਦਫ਼ਤਰ, ਸਕੂਲ ਜਾਂ ਕਾਲਜ ਤੋਂ ਛੁੱਟੀ ਹੋਣ 'ਤੇ ਅਸੀ ਸਾਰਾ ਦਿਨ ਘਰ 'ਚ ਵਿਹਲੇ ਬੈਠੇ ਰਹਿੰਦੇ ਹਾਂ। ਵਿਹਲੇ ਬੈਠੇ ਹੋਣ ਕਰਕੇ ਸਾਡਾ ਸਭ ਤੋਂ ਜ਼ਿਆਦਾ ਧਿਆਨ ਖਾਣ-ਪੀਣ ਵੱਲ ਜਾਂਦਾ ਹੈ। ਇਸ ਦੌਰਾਨ ਭੁੱਖ ਜ਼ਿਆਦਾ ਲੱਗਣ ਲੱਗਦੀ ਹੈ, ਜਿਸ ਕਰਕੇ ਅਸੀ ਜ਼ਿਆਦਾ ਭੋਜਨ ਖਾ ਲੈਂਦੇ ਹਾਂ ਅਤੇ ਕਈ ਸਮੱਸਿਆਵਾਂ ਦਾ ਖਤਰਾ ਵੀ ਵੱਧ ਜਾਂਦਾ ਹੈ।
ਵਿਹਲੇ ਬੈਠੇ ਹੋਣ 'ਤੇ ਜ਼ਿਆਦਾ ਭੁੱਖ ਕਿਉ ਲੱਗਦੀ ਹੈ?: ਇਸ ਸਬੰਧ 'ਚ ਅਸੀ ਡਾਕਟਰ ਸਾਹਿਲ ਗੁਪਤਾ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਦੱਸਿਆ ਕਿ ਵਿਹਲੇ ਬੈਠੇ ਹੋਣ 'ਤੇ ਭੁੱਖ ਜ਼ਿਆਦਾ ਕਿਉ ਲੱਗਦੀ ਹੈ। ਜਾਣਕਾਰੀ ਦਿੰਦੇ ਹੋਏ ਡਾਕਟਰ ਨੇ ਦੱਸਿਆ ਕਿ ਜਦੋਂ ਅਸੀਂ ਵਿਹਲੇ ਬੈਠੇ ਹੁੰਦੇ ਹਾਂ ਅਤੇ ਕੋਈ ਕੰਮ ਨਹੀਂ ਕਰ ਰਹੇ ਹੁੰਦੇ, ਤਾਂ ਆਟੋਮੈਟਿਕ ਸਾਡਾ ਧਿਆਨ ਖਾਣ-ਪੀਣ ਵਾਲੀਆਂ ਚੀਜ਼ਾਂ ਵੱਲ ਚਲਾ ਜਾਂਦਾ ਹੈ। ਇਸ ਦੌਰਾਨ ਜ਼ਿਆਦਾਤਰ ਲੋਕ ਜ਼ੰਕ ਫੂਡ ਖਾਣ ਨੂੰ ਤਰਜ਼ੀਹ ਦਿੰਦੇ ਹਨ, ਜਿਸ ਕਾਰਨ ਕਈ ਸਿਹਤ ਸਮੱਸਿਆਵਾਂ ਸ਼ੁਰੂ ਹੋਣ ਲੱਗਦੀਆਂ ਹਨ।
ਭੁੱਖ ਲੱਗਣ 'ਤੇ ਕੀ ਖਾਣਾ ਚਾਹੀਦਾ ਹੈ?: ਜੇਕਰ ਤੁਸੀਂ ਫ੍ਰੀ ਬੈਠੇ ਹੋ ਅਤੇ ਤੁਹਾਡਾ ਕੁਝ ਖਾਣ ਦਾ ਮਨ ਕਰ ਰਿਹਾ ਹੈ, ਤਾਂ ਤੁਸੀਂ ਕੁਝ ਸਿਹਤਮੰਦ ਚੀਜ਼ਾਂ ਨੂੰ ਉਸ ਸਮੇਂ ਦੌਰਾਨ ਖਾ ਜਾਂ ਪੀ ਸਕਦੇ ਹੋ। ਇਨ੍ਹਾਂ ਚੀਜ਼ਾਂ ਨਾਲ ਸਿਹਤ ਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ।
- ਨਾਰੀਅਲ ਪਾਣੀ
- ਨਾਰਮਲ ਪਾਣੀ
- ਨਿੰਬੂ ਪਾਣੀ
- ਉਬਲੇ ਹੋਏ ਛੋਲਿਆ 'ਚ ਪਿਆਜ ਅਤੇ ਟਮਾਟਰ ਪਾ ਕੇ ਖਾਓ।
- ਫਲ
- ਜੂਸ
ਜ਼ਿਆਦਾ ਖਾਣ ਨਾਲ ਸਮੱਸਿਆਵਾਂ ਦਾ ਖਤਰਾ: ਜੇਕਰ ਤੁਸੀਂ ਫ੍ਰੀ ਸਮੇਂ ਦੌਰਾਨ ਜ਼ਿਆਦਾ ਖਾ ਲੈਂਦੇ ਹੋ, ਤਾਂ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਸਮੱਸਿਆਵਾਂ 'ਚ ਸ਼ੂਗਰ, ਹਾਈ ਬੀਪੀ ਆਦਿ ਸ਼ਾਮਲ ਹੈ। ਇਸ ਤੋਂ ਇਲਾਵਾ, ਲੂਣ ਦੀ ਵਰਤੋ ਵੀ ਸੀਮਿਤ ਮਾਤਰਾ 'ਚ ਕਰੋ।
ਇਹ ਵੀ ਪੜ੍ਹੋ:-